ਮੈਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ

ਮੈਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ
ਦੇਵਾਂ ਜਿੰਦ ਜਾਨ ਤੇਰੇ ਉੱਤੋਂ ਵਾਰ ਸੋਹਣੀਏ
ਮੈ ਤਾਂ ਹਰ ਸਾਹ ਦੇ ਉੱਤੇ ਤੇਰਾ ਨਾਮ ਲਿਖਿਆ
ਰਹਿੰਦੇ ਕਾਬੂ ਚ’ ਨਾ ਮੇਰੇ ਜਜਬਾਤ ਸੋਹਣੀਏ

ਜਿਥੇ ਧਰੇਂ ਗੀ ਤੂੰ ਪੈਰ ਤਲੀਆਂ ਵਿਛਾਵਾਂਗਾ
ਤੇਰੇ ਰਾਹਾਂ ਦਿਆਂ ਕੰਡਿਆਂ ਨੂੰ ਪਾਸੇ ਲਵਾਂਗਾ
ਤੇਰੇ ਵਰਗਾ ਨਾ ਮੈਨੂੰ ਕੋਈ ਹੋਰ ਦਿਸਦਾ
ਕਰੂਂ ਜਿੰਦਗੀ ਚ’ ਤੇਰੀ ਮੈ ਬਹਾਰ ਸੋਹਣੀਏ

ਤੇਰਾ ਹਰ ਵੇਲੇ ਮੁਖ ਮੈ ਰਹਾਂ ਨਿਹਾਰਦਾ
ਨੈਨ ਰਹਿੰਦੇ ਨੇ ਪਿਆਸੇ ਦਿਲ ਭੁੱਖਾ ਪਿਆਰ ਦਾ
ਬਾਹਾਂ ਤੇਰੀਆਂ ਚ’ ਲੰਗੇ ਮੇਰੀ ਸਾਰੀ ਰਾਤ ਨੀ
ਹੋਵੇ ਜੁਲਫਾਂ ਦੇ ਥਲੇ ਪਰਬਾਤ ਸੋਹਣੀਏ

ਤੇਰੇ ਕਦਮਾਂ ਚ’ ਸਦਾ ਲਈ ਮੈ ਡੇਰਾ ਲਾ ਲਿਆ
ਕਰਾਂ ਸਜਦਾ ਮੈ ਪਿਆਰ ਦਾ ਵਿਛੋਣਾ ਪਾ ਲਿਆ
ਅੱਜ ਦਿਲ ਨਾਲ ਦਿੱਲ ਦੀ ਮੈ ਤਾਰ ਜੋੜ ਕੇ
ਕਰਾਂ ਰੀਜ਼ ਨਾਲ ਤੇਰਾ ਮੈ ਸ਼ਿੰਗਾਰ ਸੋਹਣੀਏ

ਮੈਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ
ਦੇਵਾਂ ਜਿੰਦ ਜਾਨ ਤੇਰੇ ਉੱਤੋਂ ਵਾਰ ਸੋਹਣੀਏ

ਆਰ.ਬੀ.ਸੋਹਲ
 
Top