Lyrics Chithi - Tanveer Sanha & Sudesh Kumari

bony710

_-`Music = Life`-_
ਕੁੜੀ : ਪਾਉਂਦਾ ਰਹੀਂ ਚਿੱਠੀ ਕਿਤੇ ਭੁੱਲ ਨਾ ਤੂੰ ਜਾਵੀਂ........੨
ਅਸੀਂ ਤੇਰੀਆਂ ਯਾਦਾਂ ਨੁੰ ਸੀਨੇ ਲਾਉਣਾ ਸੱਜਣਾ
ਹਾਏ ਵੇ ਸੀਨੇ ਲਾਉਣਾ ਸੱਜਣਾ
ਤਾਂ ਕੀ ਹੋਈਆ ਜੇ ਤੂੰ ਪਰਦੇਸ਼ੀ ਸੋਹਣੀਆ ਵੇ
ਤੈਨੂੰ ਕਦੇ ਵੀ ਨਹੀਂ ਦਿਲ ਚੋਂ ਭੁਲਾਉਣਾ ਸੱਜਣਾ
ਪਾਉਂਦਾ ਰਹੀਂ ਚਿੱਠੀ ਕਿਤੇ ਭੁੱਲ ਨਾ ਤੂੰ ਜਾਵੀਂ........੨

ਮੁੰਡਾ :ਕੱਟਾਂ ਪਰਦੇਸ਼ ਤੇਰੀ ਯਾਦਾਂ ਦੇ ਸਹਾਰੇ................੨
ਮੇਰਾ ਤੇਰੇ ਬਿਨਾਂ ਪਲ ਨਾ ਗੁਜ਼ਾਰਾ ਸੋਹਣੀਏ
ਹਾਏ ਗੁਜ਼ਾਰਾ ਸੋਹਣੀਏ
ਅੱਧੀ ਰਾਤੀਂ ਫੋਟੋ ਤੇਰੀ ਸੀਨੇ ਨਾਲ ਲਾਉਂਦਾ
ਜਦੋਂ ਸੌਂ ਜਾਂਦਾ ਬਾਕੀ ਜੱਗ ਸਾਰਾ ਸੋਹਣੀਏ
ਕੱਟਾਂ ਪਰਦੇਸ਼ ਤੇਰੀ ਯਾਦਾਂ ਦੇ ਸਹਾਰੇ ਨੀ..................

ਕੁੜੀ : ਅੱਖੀਆਂ ਨਿਮਾਣੀਆਂ 'ਚ ਨੀਂਦ ਨਹੀਓ ਆਉਂਦੀ
ਰਾਤਾਂ ਕੱਟਦੀਆਂ ਆਂ ਗਿਣ-ਗਿਣ ਤਾਰੇ ਵੇ
ਦੇ ਗਿਆਂ ਸੌਗਾਤਾਂ ਜੋ ਤੁੰ ਪਿਆਰ ਦੀ ਨਿਸ਼ਾਨੀ
ਦਿਨ ਕੱਟਦੀ ਆਂ ਉਹਨਾਂ ਦੇ ਸਹਾਰੇ ਵੇ
ਕਾਲੀਆਂ ਰਾਤਾਂ ਚ ਤੇਰੇ ਵਾਅਦੇਆਂ ਦੀ ਲੋਏ.................੨
ਅਸੀਂ ਆਸਾਂ ਵਾਲਾ ਦੀਪ ਹੈ ਜਗਾਉਣਾ ਸੱਜਣਾ
ਤਾਂ ਕੀ ਹੋਈਆ ਜੇ ਤੂੰ ਪਰਦੇਸ਼ੀ ਸੋਹਣੀਆ ਵੇ
ਤੈਨੂੰ ਕਦੇ ਵੀ ਨਹੀਂ ਦਿਲ ਚੋਂ ਭੁਲਾਉਣਾ ਸੱਜਣਾ
ਪਾਉਂਦਾ ਰਹੀਂ ਚਿੱਠੀ ਕਿਤੇ ਭੁੱਲ ਨਾ ਤੂੰ ਜਾਵੀਂ........੨

ਮੁੰਡਾ :ਕਸਮਾਂ ਤੇ ਵਾਅਦੇ ਉਹਨਾਂ ਲੋਕਾਂ ਲਈ ਬਣੇ ਨੇ
ਜਿਹੜੇ ਸ਼ੱਕ ਦੀ ਨਿਗਾਹ ਨਾਲ ਰਹਿਣ ਤਕਦੇ
ਇਕੋ ਸਾਡੀ ਜਿੰਦ ਹਾਏ ਨੀ, ਇਕੋ ਸਾਡੀ ਸੋਚ
ਭਾਵੇਂ ਬਣੇ ਨੀ ਸਰੀਰ ਸਾਡੇ ਵੱਖ ਵੇ
ਪੜ-ਪੜ ਥੱਕਦਾ ਨਾ ਸਾਰੀ-ਸਾਰੀ ਰਾਤ....................੨
ਤੇਰੇ ਖੱਤਾਂ ਵਿਚ ਜਿਉਣ ਦਾ ਸਹਾਰਾ ਸੋਹਣੀਏ
ਅੱਧੀ ਰਾਤੀਂ ਫੋਟੋ ਤੇਰੀ ਸੀਨੇ ਨਾਲ ਲਾਉਂਦਾ
ਜਦੋਂ ਸੌਂ ਜਾਂਦਾ ਬਾਕੀ ਜੱਗ ਸਾਰਾ ਸੋਹਣੀਏ
ਕੱਟਾਂ ਪਰਦੇਸ਼ ਤੇਰੀ ਯਾਦਾਂ ਦੇ ਸਹਾਰੇ ਨੀ.....

ਕੁੜੀ : ਲੱਖਾਂ ਅਰਮਾਨ ਮੈਂ ਤਾਂ ਦਿਲ ਚ ਵਸਾਈ ਬੈਠੀ
ਦੱਸਾਂਗੀ ਹੋਵੇਂਗਾ ਜਦੋਂ ਕੋਲ ਤੂੰ
ਰੱਬ ਜਾਣਦਾ ਏ ਤੇਰੇ ਦਿਲ ਦੀਆਂ ਚੰਨਾ
ਅਸੀਂ ਮੰਨਿਆ ਅਸਾਡਾ ਬੱਸ ਢੋਲ ਤੂ੬
ਵੱਸਣਾ "ਰਹੀਮਪੂਰ" ਪਿੰਡ ਵਿਚ ਜਾਕੇ ਹਾਏ
ਵੱਸਣਾ "ਰਹੀਮਪੂਰ" ਪਿੰਡ ਵਿਚ ਜਾ
ਭਾਭੀ ਯੂਕੇ ਵਾਲੇ "ਯੋਧੇ" ਦੀ ਕਹਾਉਣਾ ਸੱਜਣਾ
ਤਾਂ ਕੀ ਹੋਈਆ ਜੇ ਤੂੰ ਪਰਦੇਸ਼ੀ ਸੋਹਣੀਆ ਵੇ
ਤੈਨੂੰ ਕਦੇ ਵੀ ਨਹੀਂ ਦਿਲ ਚੋਂ ਭੁਲਾਉਣਾ ਸੱਜਣਾ
ਪਾਉਂਦਾ ਰਹੀਂ ਚਿੱਠੀ ਕਿਤੇ ਭੁੱਲ ਨਾ ਤੂੰ ਜਾਵੀਂ........੨

ਮੁੰਡਾ :ਚਿੱਤ ਕਰੇ ਚੀਰ ਕੇ ਵਿਖਾਵਾਂ ਸੀਨਾ ਆਪਣਾ
ਜਿਹਦੇ ਵਿਚ ਤੇਰੀ ਤਸਵੀਰ ਨੀ
ਤੇਰੇਆਂ ਖਿਆਲਾਂ ਵਿਚ ਡੁੱਬਾ ਦਿਨੇ
ਰਾਤੀਂ ਤੇਰੇ ਪਿਆਰ ਵਿਚ ਸੰਗਾਂ ਲੀਰੋ-ਲੀਰ ਨੀ
ਅੱਡ ਹੋਣ ਵਾਲੀ ਗੱਲ ਕਰੀਂ ਨਾ ਕਦੇ ਵੀ.......੨
ਐਸਾ ਸੋਚੀਂ ਵੀ ਨਾ ਮਨ ਚ ਦੁਬਾਰਾ ਸੋਹਣੀਏ
ਅੱਧੀ ਰਾਤੀਂ ਫੋਟੋ ਤੇਰੀ ਸੀਨੇ ਨਾਲ ਲਾਉਂਦਾ
ਜਦੋਂ ਸੌਂ ਜਾਂਦਾ ਬਾਕੀ ਜੱਗ ਸਾਰਾ ਸੋਹਣੀਏ
ਕੱਟਾਂ ਪਰਦੇਸ਼ ਤੇਰੀ ਯਾਦਾਂ ਦੇ ਸਹਾਰੇ ਨੀ....
 
Top