ਆਓ ਯਾਰੋ ਸੋਹਣਾ ਸਮਾਜ ਸਜਾਈਏ written by Gerry

ਆਓ ਯਾਰੋ ਸੋਹਣਾ ਸਮਾਜ ਸਜਾਈਏ
ਹਰ ਇਕ ਦੇ ਨਾਲ ਮੁਹੱਬਤ ਪਾਈਏ ।
ਜਿੱਥੇ ਬਸ ਖੁਸ਼ੀਆਂ ਹੀ ਖੁਸ਼ੀਆਂ ਹੋਣ
ਗੁਣ ਇੱਕ ਦੁਜੇ ਦੇ ਸਾਰੇ ਹੀ ਗਾਓਣ
ਹਿੰਦੂ,ਮੁਸਲਿਮ,ਸਿੱਖ,ਤੇ ਇਸਾਈ
ਹਰ ਇੱਕ ਨੂੰ ਹੁਣ ਗਲ਼ ਨਾਲ ਲਾਈਏ
ਆਓ ਯਾਰੋ ਸੋਹਣਾ ਸਮਾਜ ਸਜਾਈਏ
ਹਰ ਇਕ ਦੇ ਨਾਲ ਮੁਹੱਬਤ ਪਾਈਏ ।
.
ਤਿਓਹਾਰ ਭਾਵੇਂ ਯਾਰੋ ਕੋਈ ਵੀ ਹੋਵੇ
ਜਾਂ ਦੁਸ਼ਹਿਰਾ ਜਾਂ ਦਿਵਾਲੀ ਹੀ ਹੋਵੇ
ਪਟਾਖੇ ਚਲਾ ਕਿ ਪ੍ਰਦੂਸ਼ਣ ਨਾ ਫਲਾਈਏ.
ਚੰਗੇ ਢੰਗ ਨਾਲ ਹੁਣ ਦਿਵਾਲੀ ਮਨਾਈਏ
ਆਓ ਯਾਰੋ ਸੋਹਣਾ ਸਮਾਜ ਸਜਾਈਏ
ਹਰ ਇਕ ਦੇ ਨਾਲ ਮੁਹੱਬਤ ਪਾਈਏ ,
,
ਜੱਦ ਦਿਵਾਲੀ ਦੀ ਰਾਤ ਆਉਂਦੀ ਆ
ਸਾਰੀ ਹੀ ਦੁਨੀਆ ਪਟਾਖੇ ਚਲਾਉਂਦੀ ਆ
ਇਸ ਤਿਓਹਾਰ ਤੇ ਕੋਈ ਸ਼ਰਾਬਾਂ ਪੀਵੇ
ਜੂਆ ਜਾਂ ਤਾਸ਼ ਖੇਡਣ ਤੇ ਟੱਲੀ ਹੋਕੇ ਜੀਵੇ
ਗਲੀਆਂ ਦੇ ਵਿੱਚ ਹੁਣ ਗੰਦ ਨਾ ਪਾਈਏ
ਆਓ ਯਾਰੋ ਸੋਹਣਾ ਸਮਾਜ ਸਜਾਈਏ
ਹਰ ਇਕ ਦੇ ਨਾਲ ਮੁਹੱਬਤ ਪਾਈਏ
,
ਯਾਰੋ ਰੱਬ ਦੇ ਰੰਗ ਤਾਂ ਨਿਆਰੇ ਨੇ
ਕਿਸੇ ਚੜਦਾ ਸੂਰਜ ਕਿਸੇ ਦਿਸਦੇ ਤਾਰੇ ਨੇ
ਅਣਖੀਲਾ ਗੈਰੀ ਸਦਾ ਹੀ ਸੱਚ ਸੁਣਾਵੇ
ਦੁਨੀਆ ਨੂੰ ਸੋਹਣਾ ਏ ਬਣਾਉਣਾ ਚਾਹਵੇ
ਅਣਖੀਲੇ ਵਾੰਗੂ ਹੁਣ ਅਣੱਖ ਜਗਾਈਏ
ਨਹੀਂ ਚਲਾਂਵਾਗੇ ਪਟਾਖੇ ਹੁਣ ਕਸਮਾ ਖਾਈਏ
ਆਓ ਯਾਰੋ ਸੋਹਣਾ ਸਮਾਜ ਸਜਾਈਏ
ਹਰ ਇਕ ਦੇ ਨਾਲ ਮੁਹੱਬਤ ਪਾਈਏ ...ਲੇਖਕ .ਗੁਰਵਿੰਦਰ ਸਿੰਘ.ਗੈਰੀ ।
 

Attachments

  • BandiChhodDiwasBig.jpg
    BandiChhodDiwasBig.jpg
    205.6 KB · Views: 1,559
Last edited:
Top