ਛੁਪਾ ਰਖਿਆ ਹਰ ਇਕ ਨੇ ਹੀ ਖੰਜਰ ਯਾਰੋ

gurpreetpunjabishayar

dil apna punabi
ਇਹ ਕੈਸੀ ਆ ਗਈ ਮੰਜਿਲ ਯਾਰੋ
ਲਹੂ ਰੋਦਾ ਹੈ ਹਰ ਇਕ ਦਿਲ ਯਾਰੋ

ਮੈ ਜਿਸ ਰੁਖਸਾਰ ਨੂੰ ਗਹੁ ਨਾਲ ਵੇਖਾ
ਲਹੂ ਦਾ ਦਾਗ ਨਿਕਲੇ ਤਿਲ ਯਾਰੋ

ਛੁਪਾ ਰਖਿਆ ਹਰ ਇਕ ਨੇ ਹੀ ਖੰਜਰ
ਗਲ ਲਗਕੇ ਕਿਸੇ ਨੂੰ ਨਾ ਮਿਲੋ ਯਾਰੋ

ਮੈ ਸਮਝਾਂ ਜਿਸ ਨੂੰ ਵੀ ਰਖਵਾਲ ਆਪਣਾ
ਉਹ ਨਿਕਲੇ ਅੰਤ ਨੂੰ ਕਾਤਲ ਯਾਰੋ

ਭੰਵਰ ਕੀ ਨਾਖੁਦਾ ਵੀ ਹੋ ਗਏ ਨੇ
ਤਬਾਹੀ ਮੇਰੀ ਵਿਚ ਸ਼ਾਮਿਲ ਯਾਰੋ

ਕਿਵੇ,,ਗੁਰਪ੍ਰੀਤ,, ਜਸ਼ਨਾ ਚ ਹੋ ਜਾਵੇ ਸ਼ਾਮਿਲ
ਗਜਲ ,,ਗੀਤ,,ਸ਼ੇਅਰ ਘਾਇਲ ਨੇ ਯਾਰੋ

ਲੇਖਕ ਗੁਰਪ੍ਰੀਤ
 
Top