Udeek - ਉਡੀਕ

JUGGY D

BACK TO BASIC
ਦੂਰ ਵਸੇਦੇ ਸਜਣਾ ਵੇ,
ਮੁੜ ਆ ਆਪਣੇ ਗ੍ਰਾਂਵਾ ਨੂੰ !

ਨਚੈ, ਖੇਡੇ, ਮਾਣੇ ਦਿਨ ਬਚਪਨ ਦੇ,
ਉਡੀਕ ਤੇਰੀ ਉਹਨਾ ਰਾਹਾਂ ਨੂੰ ...!!

ਇਕ ਆਸ ਤੇਰੀ ਵਿਚ ਜਗਦੀਆਂ,
ਯਾਦ ਵਿਚ ਰਿਹੰਦੀਆਂ ਵਗਦੀਆਂ,
ਉਹਨਾ ਮਾਂ-ਬਾਪ ਦੀਆਂ ਅਖੀਆਂ ਨੂੰ ...!!

ਯਾਰ-ਵੇਲਿਆਂ ਦੀ ਸਥ ਵਿਚ ਟੋਲੀ ਜੁੜਦੀ ਨਹੀ ,
ਗਈ ਪੰਛੀਆਂ ਦੀ ਡਾਰ ਲਗਦੀ ਮੁੜਦੀ ਨਹੀ,
ਕਿਸਦੇ ਲਈ ਕੱਤਾਂ ਮੈਂ ਪੂਣੀਆਂ ,
ਤੇਨੂੰ ਅੱਜ ਵੀ ਉਡੀਕਦੀਆਂ ਰਾਤਾਂ ਦੀਆਂ ਧੂਣੀਆਂ ..!!

ਇਕਲਪਣੇ ਦੀ ਠੰਡ ਵਿਚ...
ਤੇਰੇ ਵਾਂਗਰ ਮੈਂ ਠਰਦੀ ਜਾਵਾਂ,
' ਜੱਗੀ ' ਤੇਰੀ ਉਡੀਕ ਬਸ ਇਹਨਾ ਬਾਹਾਂ ਨੂੰ ...
ਤੇਰੀ ਹੀ ਉਡੀਕ ਇਹਨਾ ਸਾਹਾਂ ਨੂੰ ....
ਉਡੀਕ ਤੇਰੀ ਇਹਨਾ ਰਾਹਾਂ ਨੂੰ ....!!
 
jb/jd dona di shayari parlo ashke ashke ho jandi aa
bas b te d da khyal rakhna penda
jatinder d da style diffrent aa
hora wangu tukbandi te jyada jor ni dinda
"
jor taan ahsaas te aa jazbaat te aa
wah wah nilkda teri har ik baat te aa
jis raat suti reh gayi kalam shayr di
daso ki beeti yarro us raat te aa
 
Top