ਮੈਂ ਪਹਿਲਾਂ ਤੋਂ ਮਜ਼ਬੂਤ ਹੋ ਕੇ ਪਰਤਾਗਾਂ

→ ✰ Dead . UnP ✰ ←

→ Pendu ✰ ←
Staff member
ਮਜ਼ਬੂਰੀ ਵੱਸ ਕੁਝ ਕਦਮ ਪਿਛਾਂਹ ਨੰੂ ਧਰ ਲਏ ਸੀ
ਨਾ ਚਾਹੁੰਦਿਆਂ ਕੁਝ ਦਬਕੇ ਜਾਲਮ ਦੇ ਜ਼ਰ ਲਏ ਸੀ
ਸ਼ਹੀਦਾਂ ਦੀ ਏਸ ਮਿੱਟੀ ਦਾ ਸੱਚਾ ਸਪੂਤ ਹੋ ਕੇ ਪਰਤਾਗਾਂ
ਮੈਂ ਪਹਿਲਾਂ ਤੋਂ ਮਜ਼ਬੂਤ ਹੋ ਕੇ ਪਰਤਾਗਾਂ!

ਤੇਰੀ ਦੁਨੀਆਂ ਦੀਆਂ ਰਸਮਾਂ ਤੋੜਾਗਾਂ ਮੈੰ
ਵਗਦੇ ਦਰਿਆਵਾਂ ਨੂੰ ਮੋੜਾਗਾਂ ਮੈੰ
ਜਾਤਾਂ ਪਾਤਾਂ ਦੇ ਵਿੱਚ ਫਸਿਆਂ ਹਾਂ
ਇੱਕ ਦਿਨ ਅਛੂਤ ਹੋ ਕੇ ਪਰਤਾਗਾਂ
ਮੈਂ ਪਹਿਲਾਂ ਤੋਂ ਮਜ਼ਬੂਤ ਹੋ ਕੇ ਪਰਤਾਗਾਂ!

ਮੋਢੇ ਤੇ ਰੱਖਾਗੇੰ ਫਿਰ ਤੋੰ ਅਸੀ ਦੋਨਾਲੀਆਂ ਨੂੰ
ਲੱਖਾਂ ਦੇ ਨਾਲ ਲੜਾਵਾਗੇੰ ਸਿੰਘਾ ਚਾਲੀਆਂ ਨੂੰ
ਜਾਲਮ ਹਕੂਮਤ ਲਈ ਜਮਦੂਤ ਹੋ ਕੇ ਪਰਤਾਗਾਂ
ਮੈਂ ਪਹਿਲਾਂ ਤੋਂ ਮਜ਼ਬੂਤ ਹੋ ਕੇ ਪਰਤਾਗਾਂ!

ਤੇਰੇ ਤੋੰ ਇਨਸਾਫ ਦੀ ਹੋਰ ਉਮੀਦ ਨਹੀਂ ਕਰਨੀ
ਬੁਜ਼ਦਿਲਾਂ ਦੇ ਵਾਂਗਰ ਹੋਰ ਉਡੀਕ ਨਹੀੰ ਕਰਨੀ
ਖੁਦ ਦੇਵਾਗੇੰ ਸਜ਼ਾਵਾਂ ਤੇਰੇ ਬੁੱਚੜਾਂ ਨੂੰ
ਲੋਕਾਈ ਦੀ ਅਦਾਲਤ ਵਿੱਚ ਸਬੂਤ ਹੋ ਕੇ ਪਰਤਾਗਾਂ
ਮੈਂ ਪਹਿਲਾਂ ਤੋਂ ਮਜ਼ਬੂਤ ਹੋ ਕੇ ਪਰਤਾਗਾਂ!

ਤੀਲਾ ਤੀਲਾ ਕਰ ਤੇਰਾ ਮਹਿਲ ਉਡਾਵਾਗੇੰ
ਗਰਜਦੇ ਹੋਏ ਤੂਫਾਨਾਂ ਵਾਂਗਰ ਅਸੀ ਆਵਾਗੇਂ
ਦੇ ਕੇ ਵੱਟਣਾ ਕੱਚੇ ਧਾਗਿਆਂ ਨੂੰ
ਸੰਧੂ ਮੈੰ ਕੋਈ ਪੱਕਾ ਸੂਤ ਹੋ ਕੇ ਪਰਤਾਗਾਂ
ਮੈਂ ਪਹਿਲਾਂ ਤੋਂ ਮਜ਼ਬੂਤ ਹੋ ਕੇ ਪਰਤਾਗਾਂ!


ਜੁਗਰਾਜ ਸਿੰਘ
 
Top