ਤੇਰੇ ਸ਼ਬਦ by ਕਾਕਾ ਗਿੱਲ

  • Thread starter Unregistered
  • Start date
  • Replies 1
  • Views 1K
U

Unregistered

Guest
ਤੇਰੇ ਸ਼ਬਦ by ਕਾਕਾ ਗਿੱਲ

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ
ਮੇਰੇ ਬੁਲ੍ਹਾਂ ਨੁੰ ਚੁੰਮ ਲੈਂਦੇ
ਨਸ਼ਾ ਜਿਹਾ ਮੈਨੂੰ ਚੜ੍ਹ ਜਾਂਦਾ
ਸ਼ਰਾਬੀ ਵਾਂਗਰ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ
ਮੇਰੇ ਵਾਲ਼ਾਂ ਵਿੱਚ ਉੰਗਲੀਆਂ ਫੇਰਦੇ
ਮੈਨੂੰ ਸਿਰ ਵਿੱਚ ਕੁਤਕੁਤਾਰੀਆਂ ਨਿੱਕਲਣ
ਨੀਂਦ ਨਾਲ ਮੈਂ ਉਨੀਂਦਾ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ
ਇਸ਼ਕ ਦੇ ਗੀਤ ਮੇਰੇ ਕੰਨੀਂ ਗਾਉਂਦੇ
ਮਸਤੀਆਂ ਨਾਲ ਮੈਨੂੰ ਘੁਮਾਈ ਆਉਂਦੀ
ਰਾਗਾਂ ਨਾਲ ਮਸਤ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ
ਕੰਬਲ ਮੇਰੇ ਸਰੀਰ ਤੋਂ ਲਾਹੁੰਦੇ ਨੇ
ਮੈਨੂੰ ਸੁੱਤੇ ਹੋਏ ਨੂੰ ਜਗਾ ਲੈਂਦੇ
ਪਿਆਰ ਵਿੱਚ ਭਿੱਜਿਆ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਨਹੀਂ ਉੱਠਦੇ
ਇਹ ਸੁਫਨਾ ਸੀ ਭੁਲੇਖਾ ਸੀ
ਇੱਕ ਵਿਛੋੜੇ ਦਾ ਜਾਲਮ ਮਜ਼ਾਕ
ਦਿਲੀਂ ਲਹੂ ਲੁਹਾਣ ਮੈਂ ਹੋ ਉੱਠਦਾ।
 
U

Unregistered

Guest
Bahut vadhia shabad new Kaka Gill new. Bilkul dilon nikkle shabad.
 
Top