"]ਰੱਬਾ ਇੱਕ ਵਾਰੀ ਤੂੰ ਦੇਖ ਆ ਕੇ ,

ਰੱਬਾ ਇੱਕ ਵਾਰੀ ਤੂੰ ਦੇਖ ਆ ਕੇ ,
ਜੋ ਰੋਜ ਉਡਾਉਂਦੀਆਂ ਕਾਵਾਂ ਨੂੰ ,
ਦਰਿਆ ਚਿੱਟੇ ਦੇ ਵਿੱਚ ਜੋ ਡੁੱਬਗੇ
ਬੱਸ ਲੱਭਣੇ ਨਹੀ ਪੁੱਤ ਮਾਵਾਂ ਨੂੰ ,

ਭੁੱਕੀ , ਚਿੱਟਾ ਅਤੇ ਸਮੈਕਾਂ,
ਦੱਸ ਕਿੱਥੋਂ ਨੇ ਆ ਗਈਆਂ ,
ਮੇਰੇ ਦੇਸ ਦੀ ਸੋਹਲ ਜਵਾਨੀ ਨੂੰ,
ਬਣ ਗੌਡਜਿਲ਼ਾ ਇਹ ਖਾ ਗਈਆਂ ,
ਉਹਨਾ ਭੈਣਾ ਦਾ ਕੀ ਦੋਸ਼ ਰੱਬਾ ,
ਜੋ ਉਡੀਕ ਦੀਆਂ ਭਰਾਵਾਂ ਨੂੰ ,
ਰੱਬਾ ਇੱਕ ਵਾਰੀ ਤੂੰ ਦੇਖ ਆ ਕੇ ,
ਜੋ ਰੋਜ ਉਡਾਉਂਦੀਆਂ ਕਾਵਾਂ ਨੂੰ ,
ਦਰਿਆ ਚਿੱਟੇ ਦੇ ਵਿੱਚ ਜੋ ਡੁੱਬਗੇ
ਬੱਸ ਲੱਭਣੇ ਨਹੀ ਪੁੱਤ ਮਾਵਾਂ ਨੂੰ ,

ਇਹ ਧਰਤੀ ਪੰਜ ਦਰਿਆਵਾਂ ਦੀ
ਦਰਿਆ ਹੋਰ ਕਿਉਂ ਏਥੇ ਵਗਦੇ ਨੇ,
ਜਿਹੜੇ ਵੰਡਦੇ ਜ਼ਹਿਰਾਂ ਬੱਚਿਆਂ ਵਿੱਚ ,
ਰੱਬਾ ਦੱਸ ਤੇਰੇ ਕੀ ਲੱਗਦੇ ਨੇ ,
ਜੈਲੀ ਪੁੱਤ ਜਿੱਨਾ ਦੇ ਘਰਾਂ ਤੋਂ ਤੁਰਗੇ,
ਕਿਉਂ ਮਾਪੇ ਤੱਕਦੇ ਰਾਹਵਾਂ ਨੂੰ ,
ਰੱਬਾ ਇੱਕ ਵਾਰੀ ਤੂੰ ਦੇਖ ਆ ਕੇ ,
ਜੋ ਰੋਜ ਉਡਾਉਂਦੀਆਂ ਕਾਵਾਂ ਨੂੰ ,
ਦਰਿਆ ਚਿੱਟੇ ਦੇ ਵਿੱਚ ਜੋ ਡੁੱਬਗੇ
ਬੱਸ ਲੱਭਣੇ ਨਹੀ ਪੁੱਤ ਮਾਵਾਂ ਨੂੰ ,

ਤੂੰ ਤਾਂ ਸਭ ਕੁਝ ਦੇਖ ਰਿਹਾਂ ,
ਏਥੇ ਵਾੜ ਖੇਤ ਨੂੰ ਖਾਂਦੀ ਏ,
ਕਿਵੇਂ ਬਚੇਗਾ ਏਥੇ ਕੋਈ ਰੱਬਾ ,
ਕੁੱਤੀ ਚੋਰਾਂ ਨਾਲ ਰਲ ਜਾਂਦੀ ਏ,
ਜੋ ਕਰਦੇ ਨੇ ਕਾਲੇ ਕੰਮ ਏਥੇ ,
ਕਿਉਂ ਦਿੰਦਾ ਨਹੀਂ ਸਜ਼ਾਵਾਂ ਤੂੰ,
ਰੱਬਾ ਇੱਕ ਵਾਰੀ ਤੂੰ ਦੇਖ ਆ ਕੇ ,
ਜੋ ਰੋਜ ਉਡਾਉਂਦੀਆਂ ਕਾਵਾਂ ਨੂੰ ,
ਦਰਿਆ ਚਿੱਟੇ ਦੇ ਵਿੱਚ ਜੋ ਡੁੱਬਗੇ
ਬੱਸ ਲੱਭਣੇ ਨਹੀ ਪੁੱਤ ਮਾਵਾਂ ਨੂੰ ,

ਦੇਸ ਮੇਰੇ ਦੇ ਇਹ ਗੱਭਰੂ ਰੱਬਾ,
ਕਿਉਂ ਵਿਰਸੇ ਨੂੰ ਭੁੱਲ ਗਏ ਨੇ ,
ਜੋ ਰੁੱਖ ਮੋੜਦੇ ਰਹੇ ਦਰਿਆਵਾਂ ਦੇ,
ਕਿਉਂ ਨਸ਼ਿਆਂ ਵਿੱਚ ਰੁਲ ਗਏ ਨੇ,
ਜੈਲੀ ਨਜ਼ਰ ਕਿਸਦੀ ਹੈ ਲੱਗ ਗਈ ,
ਇਹਨਾ ਚੂੜੇ ਵਾਲੀਆਂ ਬਾਹਵਾਂ ਨੂੰ,
ਰੱਬਾ ਇੱਕ ਵਾਰੀ ਤੂੰ ਦੇਖ ਆ ਕੇ ,
ਜੋ ਰੋਜ ਉਡਾਉਂਦੀਆਂ ਕਾਵਾਂ ਨੂੰ ,
ਦਰਿਆ ਚਿੱਟੇ ਦੇ ਵਿੱਚ ਜੋ ਡੁੱਬਗੇ
ਬੱਸ ਲੱਭਣੇ ਨਹੀ ਪੁੱਤ ਮਾਵਾਂ ਨੂੰ ,



 

Ginny

VIP
ਜੋ ਕਰਦੇ ਨੇ ਕਾਲੇ ਕੰਮ ਏਥੇ ,
ਕਿਉਂ ਦਿੰਦਾ ਨਹੀਂ ਸਜ਼ਾਵਾਂ ਤੂੰ,

Baakhoob :)
Tfs veer ji
 
Ethe bhara ik dujje naal lad rhe
Zameena buzurgan di vand de ne
Sabhyachaar bhulle bethe mappe hun
kasoor bacheyan da kad de ne
Afeem smack gall aam ho gayi
Jo kar rahi khokhla jawanaa nu
Rabba ik vaari tu dekh aake
Jo roz udaundiyan kawan nu
Dariya chitte de vich jo dub ge
Bas labhne nahi putt mavan nu…
:)
 
Top