ਤੜਫ.....

ਵੇਖ ਕਿ ਉਦਾਸ ਮੈਨੂੰ ਪੁੱਛ ਬੈਠੀ ਹਵਾ ਕਿ ਕੀ ਹੋਇਆ ਏ ਤੈਨੂੰ ???
ਤਾਂ ਕਿਹਾ ਮੈਂ ਕਿ ਉਡੀਕ ਰਿਹਾ ਹਾਂ ਕਿਸੇ ਨੂੰ.....
ਤਾਂ ਪੁੱਛਿਆ ਉਹਨੇ ਕਿਸਨੂੰ ????
ਤਾਂ ਜਵਾਬ ਸੀ ਮੇਰਾ
ਤੇਰੇ ਵਰਗੀ ਹੀ ਇਕ ਮਹਿਬੂਬਾ ਨੂੰ
ਜਿਹਦਾ ਸੁਭਾਅ ਵੀ ਤੇਰੇ ਵਰਗਾ ਸੀ
ਉਹ ਇਕ ਥਾਂ ਤੇ ਠਹਿਰਣਾ ਨਹੀ ਸੀ ਜਾਣਦੀ
ਪਰ ਮੈਂ ਉਹਨੂੰ ਆਪਣੇ ਕੋਲ ਰੱਖਣਾ ਚਾੰਹੁਦਾਂ ਸੀ
ਉਹ ਰੁਕੀ ਤਾਂ ਸਹੀ ਮੇਰੇ ਕੋਲ ਪਰ ਕੁਝ ਪਲ
ਤੇ ਉਹਨਾਂ ਪਲਾਂ ਵਿਚ ਹੀ ਉਹ ਮੈਨੂੰ ਦੇ ਗਈ ਇਹ ਹਿਜਰਾ ਦੀਆ ਪੀੜਾਂ ਦਾ ਖਜਾਨਾ ਤੇ
ਕੁਝ ਉਹਦੀਆ ਯਾਦਾਂ ਵਿਚ ਸੁਲਗਦੇ ਹੋਏ ਹਰਫ਼
ਤੇ ਹੁਣ ਇਹਨਾ ਹਰਫ਼ਾ ਨੂੰ ਜੋੜ ਕਿ ਮੈਂ ਨਿੱਤ ਨਵੀ ਕਵਿਤਾ ਦਿਲ ਦਿਆ ਸਫਿਆ ਤੇ ਉਤਾਰ ਕਿ ਰੱਖ ਲੈਦਾਂ ਆ
ਹੁਣ ਜਦ ਕਦੇ ਵੀ ਉਹਦੀਆ ਯਾਦਾਂ ਦਾ ਸੀਤ ਬੁੱਲਾਂ ਮੇਰੀਆ ਸੋਚਾਂ ਦੀ ਹਿੱਕ ਨਾਲ ਟਕਰਾਉਦਾਂ ਏ
ਤਾਂ ਤੇਜ ਕਰ ਦਿੰਦਾ ਏ ਮੇਰੇ ਅੰਦਰ ਮੱਘਦੀ ਹੋਈ ਹਿਜਰਾ ਦੀ ਅੱਗ ਨੂੰ
ਫੇਰ ਮੈਂ ਸੁਲਗਦਾ ਰਹਿੰਦਾ ਆ ਏਸ ਅੱਗ ਵਿਚ ਤੇ ਲਿਖਦਾ ਰੰਹਿਦਾ ਆ
ਨਿੱਤ ਨਵਾ ਦਰਦ ਉਹਦੀਆ ਯਾਦਾ ਦਾ ਮੇਰੇ ਬਿਰਹੋ ਦਾ
ਪਰ ਹੁਣ ਲਗਦਾ ਏ ਇਹ ਅੱਗ ਜਿਆਦਾ ਦੇਰ ਨਹੀ ਮੱਘਦੀ ਰਹਿਣੀ
ਕਿਉਕਿ ਸ਼ਿਵੇ ਦੀ ਅੱਗ ਨਾਲ ਇਹ ਅੱਗ ਵੀ ਠੰਡੀ ਹੋ ਜਾਣੀ ਏ...................ਬਿਰਹਾ
 
Top