Roti aap bnouni paindi a by gerry

Gurwinder singh.Gerry

ਮੈਂ ਰਾਹੀ
ਵਿੱਚ ਵਿਦੇਸ਼ਾਂ ਆ ਕਿ ਰੋਟੀ ਆਪ ਹੀ ਬਣਾਓਣੀ ਪੈਂਦੀ ਏ
ਚੰਗੀ ਬਣੇ ਜ਼ਾਂ ਮਾੜੀ ਏ ਤਾਂ ਭਰਾਵਾ ਪਚਾਓਣੀ ਪੈਂਦੀ ਏ
.
ਏਥੇ ਨਾ ਮਾਂ ਹੈ, ਨਾ ਭੈਣ ਹੈ ਨਾ ਬਾਪ ਦਾ ਸਹਾਰਾ ਏ
ਰੁੱਖੀ ਮਿੱਸੀ ਖਾ ਕੇ ਯਾਰਾ ਕਰੀਦਾ ਗੁਜ਼ਾਰਾ ਏ
ਘਰਵਾਲੀ ਵੀ ਦੂਰ ਹੈ ਕੱਲਿਆਂ ਰਾਤ ਲੰਗਾਓਣੀ ਪੈਂਦੀ ਏ
ਵਿੱਚ ਵਿਦੇਸ਼ਾਂ ਆ ਕਿ ਰੋਟੀ ਆਪ ਹੀ ਬਣਾਓਣੀ ਪੈਂਦੀ ਏ
.
ਜੁੱਮੇ ਵਾਲੇ ਦਿਨ ਹਾਏ ਯਾਰਾ ਕੱਪੜੇ ਧੌਣੇ ਪੈਂਦੇ ਨੇ
ਮਾਰ ਲਿਆ ਇਹ ਗਰਮੀ ਨੇ ਹਾਏ-ਹਾਏ ਸਬ ਕਹਿੰਦੇ ਨੇ
ਵਰਦੀ ਵੀ ਏਥੇ ਯਾਰਾ ਆਪ ਹੀ ਸੁਕਾਓਣੀ ਪੈਂਦੀ ਏ
ਵਿੱਚ ਵਿਦੇਸ਼ਾਂ ਆ ਕਿ ਰੋਟੀ ਆਪ ਹੀ ਬਣਾਓਣੀ ਪੈਂਦੀ ਏ
.
ਦੂਰ ਹੋ ਕਿ ਮਾਪਿਆਂ ਤੋਂ ਏਥੇ ਵਕਤ ਲੰਗਾਓਣਾ ਔਖਾ ਏ
ਵਿੱਚ ਵਿਦੇਸ਼ਾਂ ਆ ਕਿ ਯਾਰਾ ਪੈਰ ਜਮਾਓਣਾ ਔਖਾ ਏ
"ਗੈਰੀ" ਅਣਪਛਾਤੇ ਯਾਰਾਂ ਨਾਲ ਯਾਰੀ ਪਾਓਣੀ ਪੈਂਦੀ ਏ
ਵਿੱਚ ਵਿਦੇਸ਼ਾਂ ਆ ਕਿ ਰੋਟੀ ਆਪ ਹੀ ਬਣਾਓਣੀ ਪੈਂਦੀ ਏ......ਗੁਰਵਿੰਦਰ ਸਿੰਘ.ਗੈਰੀ ।
 

Attachments

→ ✰ Dead . UnP ✰ ←

→ Pendu ✰ ←
Staff member
ਵਿੱਚ ਵਿਦੇਸ਼ਾਂ ਆ ਕਿ ਰੋਟੀ ਆਪ ਹੀ ਬਣਾਓਣੀ ਪੈਂਦੀ ਏ
ਚੰਗੀ ਬਣੇ ਜ਼ਾਂ ਮਾੜੀ ਏ ਤਾਂ ਭਰਾਵਾ ਪਚਾਓਣੀ ਪੈਂਦੀ ਏ :salut wah bilkul shai keha
 
Similar threads

Similar threads

Top