Full Lyrics Pyar De Mareez - Seven Rivers - Satinder Sartaaj - Beat Minister - Punjabi Font - Lyrics

Goku

Prime VIP
Staff member
ਜਿਹਨਾਂ ਉੱਚੇ ਦਰਾਂ ਨੇ
ਦਿਲਾਸੇ ਦਿੱਤੇ ਦਿਲਾਂ ਨੂੰ ਜੀ
ਜਿਹਨਾਂ ਉੱਚੇ ਦਰਾਂ ਨੇ
ਦਿਲਾਸੇ ਦਿੱਤੇ ਦਿਲਾਂ ਨੂੰ ਜੀ
ਸੱਜਦਾ ਏ ਐਸੀ ਦਹਿਲੀਜ਼ ਨੂੰ

ਅੱਜ ਨਹੀਂ ਤਾਂ ਫੇਰ ਕਦੇ
ਮੁੱਲ ਪਤਾ ਲੱਗ ਜੂਗਾ
ਛੇੜੀਏ ਨਾ ਪਿਆਰ ਦੇ ਮਰੀਜ਼ ਨੂੰ
ਅੱਜ ਨਹੀਂ ਤਾਂ ਫੇਰ ਕਦੇ
ਮੁੱਲ ਪਤਾ ਲੱਗ ਜੂਗਾ
ਛੇੜੀਏ ਨਾ ਪਿਆਰ ਦੇ ਮਰੀਜ਼ ਨੂੰ

ਇਸ਼ਕ ਅਵੱਲਿਆਂ ਦਾ
ਰੱਬ ਵੱਲੋਂ ਘੱਲਿਆਂ ਦਾ
ਇਹ ਤਾਂ ਬਸ ਝੱਲਿਆਂ ਦਾ ਕੰਮ ਹੈ
ਭੀੜ੍ਹ ਵਿੱਚ ਰਲ਼ ਕੂਕਾਂ
ਮਾਰਨਾ ਅਸੂਲ ਨਹੀਂ ਜੀ
ਇਹ ਤਾਂ ਬਸ ਕੱਲਿਆਂ ਦਾ ਕੰਮ ਹੈ
ਗੌਰ ਨਾ' ਦੀਵਾਨਿਆਂ ਦੀ
ਜ਼ਿੰਦਗੀ ਚ ਝਾਤ ਮਾਰੀੰ
ਰੀਝ ਨਾਲ਼ ਵੇਖੀਂ ਹਰ ਚੀਜ਼ ਨੂੰ

ਅੱਜ ਨਹੀਂ ਤਾਂ ਫੇਰ ਕਦੇ
ਮੁੱਲ ਪਤਾ ਲੱਗ ਜੂਗਾ
ਛੇੜੀਏ ਨਾ ਪਿਆਰ ਦੇ ਮਰੀਜ਼ ਨੂੰ

ਇੱਕ ਪਿਆਰ ਅੱਲ੍ਹੜਾਂ ਦਾ
ਅੰਨ੍ਹੀਆਂ ਮੁਹਬੱਤਾਂ ਦੇ
ਬਾਜ ਕੁੱਝ ਹੋਰ ਨਹੀਓਂ ਵੇਖਦਾ
ਓਹ ਤਾਂ ਚਾਲ ਆਪਣੀ ਦੀ
ਲੋਰ ਵਿੱਚ ਤੁਰੀ ਜਾਂਦਾ
ਵਕਤਾਂ ਦੀ ਤੋਰ ਨਹੀਓਂ ਵੇਖਦਾ
ਯਾਰ ਦੀ ਨਿਸ਼ਾਨੀ ਰੱਖੇ
ਹਰ ਵੇਲੇ ਨਾਲ਼ ਜਿਵੇਂ
ਸਾਂਭ ਸਾਂਭ ਰਾਖੀਦਾ ਤਾਵੀਜ਼ ਨੂੰ

ਅੱਜ ਨਹੀਂ ਤਾਂ ਫੇਰ ਕਦੇ
ਮੁੱਲ ਪਤਾ ਲੱਗ ਜੂਗਾ
ਛੇੜੀਏ ਨਾ ਪਿਆਰ ਦੇ ਮਰੀਜ਼ ਨੂੰ

ਇੰਨਾਂ ਤੇ ਯਕੀਨ ਮੈਨੂੰ
ਹੈਗਾ ਏ ਕਿ ਇੱਕ ਵਾਰੀ
ਸਭ ਨੂੰ ਪਿਆਰ ਕਦੇ ਹੁੰਦਾ ਏ
ਭਾਵੇਂ ਸਰਤਾਜ ਫੇਰ
ਬੰਨ੍ਹ ਕੇ ਬਿਠਾ ਲਓ ਦਿੱਲ
ਕੇਰਾਂ ਤਾਂ ਵਰਾਰ ਕਦੇ ਹੁੰਦਾ ਏ
ਸੱਚੀਆਂ ਮੁਹੱਬਤਾਂ ਨੂੰ
ਕਹਿਣ ਦੀ ਨੀ ਲੋੜ ਆਪੇ
ਪਤਾ ਲੱਗ ਜਾਂਦਾ ਏ ਅਜੀਜ਼ ਨੂੰ

ਅੱਜ ਨਹੀਂ ਤਾਂ ਫੇਰ ਕਦੇ
ਮੁੱਲ ਪਤਾ ਲੱਗ ਜੂਗਾ
ਛੇੜੀਏ ਨਾ ਪਿਆਰ ਦੇ ਮਰੀਜ਼ ਨੂੰ

ਜਿਹਨਾਂ ਉੱਚੇ ਦਰਾਂ ਨੇ
ਦਿਲਾਸੇ ਦਿੱਤੇ ਦਿਲਾਂ ਨੂੰ ਜੀ
ਸੱਜਦਾ ਏ ਐਸੀ ਦਹਿਲੀਜ਼ ਨੂੰ

ਅੱਜ ਨਹੀਂ ਤਾਂ ਫੇਰ ਕਦੇ
ਮੁੱਲ ਪਤਾ ਲੱਗ ਜੂਗਾ
ਛੇੜੀਏ ਨਾ ਪਿਆਰ ਦੇ ਮਰੀਜ਼ ਨੂੰ
ਛੇੜੀਏ ਨਾ ਪਿਆਰ ਦੇ ਮਰੀਜ਼ ਨੂੰ
ਛੇੜੀਏ ਨਾ ਪਿਆਰ ਦੇ ਮਰੀਜ਼ ਨੂੰ
 
Top