Lyrics Majboori - Sanamdeep

JUGGY D

BACK TO BASIC
ਤੂੰ ਬੇਵਫਾ ਮੈਨੂੰ ਕਹਿਨਾਂ ਏਂ, ਮੇਰੀ ਇਹ ਮਜ਼ਬੂਰੀ ਸੀ
ਮਾਪਿਆਂ ਦੀ ਇਜ਼ਤ ਰੱਖਣਾ ਵੀ, ਇਕ ਮੇਰਾ ਫਰਜ਼ ਜ਼ਰੂਰੀ ਸੀ
ਸਹੂਰਿਆਂ ਦੇ ਘਰ ਰੋ ਰੋ ਕੇ ਮੈਂ ਹੌਂਕੇ ਭਰਦੀ ਆਂ...............੨
ਤੈਨੂੰ ਕੀ ਪਤਾ....
ਤੈਨੂੰ ਕੀ ਪਤਾ ਤੈਨੂੰ ਅੱਜ ਵੀ ਮੈਂ ਪਿਆਰ ਬੜਾ ਹੀ ਕਰਦੀ ਆਂ........੨


ਅੱਜ ਵੀ ਸਾਹਾਂ ਦੇ ਵਿਚ ਤੇਰੀ ਯਾਦ ਸਮੋਈ ਵੇ...........੨
ਰਾਤੀਂ ਵੀ ਤਾਂ ਚੇਤੇ ਕਰਕੇ ਮੈਂ ਸੀ ਰੋਈ ਵੀ
ਰੋਂਦੀ ਆਂ ਮੈਂ ਲੁੱਕ ਲੁੱਕ ਕੇ.......
ਰੋਂਦੀ ਆਂ ਮੈਂ ਲੁੱਕ ਲੁੱਕ ਕੇ, ਮਾਹੀ ਤੋਂ ਡਰਦੀ ਆਂ
ਤੈਨੂੰ ਕੀ ਪਤਾ....
ਤੈਨੂੰ ਕੀ ਪਤਾ ਤੈਨੂੰ ਅੱਜ ਵੀ ਮੈਂ ਪਿਆਰ ਬੜਾ ਹੀ ਕਰਦੀ ਆਂ........੨

ਬਣ ਸਕੀ ਨਾ ਮਾਹੀ ਦੇ ਨਾਲ ਕਦੇ ਵੀ ਮੇਰੀ ਵੇ.......੨
ਬਿਨ ਫੇਰੇਆਂ ਤੋਂ ਹੋ ਗਈ ਸੀ ਹਾਏ ਮੈਂ ਤਾਂ ਤੇਰੀ ਵੇ
ਮਨ ਮਾਰ ਕੇ ਜਿਉਂਦੀ ਆਂ.....
ਮਨ ਮਾਰ ਕੇ ਜਿਉਂਦੀ ਆਂ ਤੇ ਪਲ ਪਲ ਮਰਦੀ ਆਂ
ਤੈਨੂੰ ਕੀ ਪਤਾ ਤੈਨੂੰ ਅੱਜ ਵੀ ਮੈਂ ਪਿਆਰ ਬੜਾ ਹੀ ਕਰਦੀ ਆਂ........੨

ਸਾਨੂੰ ਕੁੜੀਆਂ ਨੂੰ ਸੱਜਣਾਂ ਮਨ ਮਾਰਨਾ ਪੈਂਦਾ ਏ.......੨
ਬੇਬਸ ਤੇ ਮਜ਼ਬੂਰਾਂ ਨੂੰ ਸਾਨੂੰ ਹਾਰਨਾ ਪੈਂਦਾ ਏ
"ਸ਼ੌਂਕੀ" ਤੈਨੂੰ ਕੀ ਪਤਾ
"ਸ਼ੌਂਕੀ" ਤੈਨੂੰ ਕੀ ਪਤਾ, ਮੈਂ ਕੀ ਕੀ ਜ਼ਰਦੀ ਹਾਂ
ਤੈਨੂੰ ਕੀ ਪਤਾ ਤੈਨੂੰ ਅੱਜ ਵੀ ਮੈਂ ਪਿਆਰ ਬੜਾ ਹੀ ਕਰਦੀ ਆਂ........੨

Song - Majboori
Singer - Sanamdeep
 
Top