purpose in punjabi style by rag kalwan

  • Thread starter rag kalwan
  • Start date
  • Replies 1
  • Views 1K
R

rag kalwan

Guest
ਅਸੀਂ ਦੇਸੀ ਜਿਹੇ ਬੰਦੇ ਸਾਡੀ ਹੋਣੀ ਗੱਲ ਦੇਸੀ,

ਸਿਰ ਤੇ ਮੰਡਾਸਾ ਜਾਂ ਤੇ ਹੋਣੀ ਮੋਢੇ ਖੇਸੀ,

ਅੱਖੀਆਂ ਦੇ ਵਿੱਚ ਥੋੜੀ ਸ਼ਰਮ ਲੁਕਾ ਕੇ ਬੁਲੀਆਂ ਚੋ ਹਾਮੀ ਸਾਡੇ ਵੱਲ ਦੀ ਭਰੀਂ......

ਸੋਹਣੀਏ ਪੰਜਾਬੀ ਵਿੱਚ ਕਰਾਂ ਪਰਪੋਜ਼ ਗੁੱਸਾ ਨਾਂ ਕਰੀ ਨੀ ਦੇਖੀ ਗੁੱਸਾ ਨਾਂ ਕਰੀ.....

ਸੋਹਣੀਏ ਪੰਜਾਬੀ..........

ਸੱਤ ਸ਼੍ਰੀ ਅਕਾਲ ਕਹਿ ਕੇ ਤੈਨੂੰ ਮੈ ਬੁਲਾਉਂਗਾ,

ਰੋਕ ਕੇ ਮੈ ਰਾਹ ਹਾਲ ਦਿਲਾ ਦਾ ਸੁਣਾਂਉਗਾ,

ਚੰਨ ਤੱਕ ਪਹੁੰਚਣੇ ਦੀ ਹੋਈ ਨਾਂ ਅੋਕਾਤ ਪਰ ਕਹਿਣੀ ਜਿਹੜੀ ਗੱਲ ਹੋਣੀ ਸੱਚੀ ਤੇ ਖਰੀ.......

ਸੋਹਣੀਏ ਪੰਜਾਬੀ ਵਿੱਚ ਕਰਾਂ ਪਰਪੋਜ ਗੁੱਸਾ ਨਾਂ ਕਰੀ ਨੀ ਦੇਖੀ ਗੁੱਸਾ ਨਾਂ ਕਰੀ......

ਸੋਹਣੀਏ ਪਜਾਬੀ.....

ਮੋਟਰ ਤੇ ਬਹਿ ਕੇ ਨਿੱਤ ਘੜਾਂ ਮੈ ਕਹਾਣੀ,,

ਮੈ ਵੀ ਤੇਰਾ ਬਣਾਂ ਰਾਜਾ ਤੂੰ ਵੀ ਮੇਰੀ ਰਾਣੀ,,

ਦੁਨੀਆਂ ਨੂੰ ਖੁੰਜੇ ਇੱਕ ਲਾਕੇ ਰੱਖਿਆ ਪਰ ਤੇਰੇ ਕਦਮਾਂ ਚ ਜਾਨ ਵੀ ਧਰੀ.....

ਸੋਹਣੀਏ ਪੰਜਾਬੀ ਵਿੱਚ ਕਰਾਂ ਪਰਪੋਜ ਗੁੱਸਾ ਨਾਂ ਕਰੀ ਨੀ ਦੇਖੀ ਗੁੱਸਾ ਨਾਂ ਕਰੀ....

ਸੋਹਣੀਏ ਪਜਾਬੀ.....

ਤੋੜੀ ਨਾਂ ਤੂੰ ਸੁਪਨਾ ਇਹ *ਕਲਵਾਂ* ਦੇ *ਰਾਗ* ਦਾ,

ਤੇਰਿਆਂ ਖਿਆਲਾਂ ਵਿੱਚ ਦਿਨ ਰਾਤ ਜਾਗਦਾ,

ਨਿੱਬਣਾ ਏ ਸਾਥ ਸਾਡਾ ਤੇਰੇ ਨਾਂਲ ਹੀ ਦੁਨੀਆਂ ਦੀ ਭਾਂਵੇ ਅਸੀਂ ਗੱਲ ਨਾਂ ਜਰੀ.....

ਸੋਹਣੀਏ ਪੰਜਾਬੀ ਵਿੱਚ ਕਰਾਂ ਪਰਪੋਜ ਗੁੱਸਾ ਨਾਂ ਕਰੀ ਨੀ ਦੇਖੀ ਗੁੱਸਾ ਨਾਂ ਕਰੀ......
 
Top