Full Lyrics Munda Kohinoor - Veet Baljit - Punjabi Font

[JUGRAJ SINGH]

Prime VIP
Staff member
ਹੋ ਕੱਦ ਵੱਡਾ ਹੈ ਕਬੀਲਦਾਰੀ ਦਾ ।
ਇੱਕੋ ਚੁਲ੍ਹੇੇ ਤੇ ਪਕਾ ਲਾ ਰੋਟੀਆਂ ।
ਹੋ ਲੇਖ ਮੱਥੇ ਦੇ ਨਹੀਂ ਮਾੜੇ ਮਿੱਠੀਏ।
ਭਾਂਵੇਂ ਲੱਖ ਤਕਦੀਰਾਂ ਖੋਟੀਆਂ ।
ਵੀ ਅਜੇ ਕਣਕਾਂ ਦੇ ਤੱਕ ਠਹਿਰ ਜਾ ।
ਤੇਰਾ ਖਤਮ ਕਲੇਸ਼ ਕਰ ਦਊ ।
ਕਾਹਤੋਂ ਸੂਟਾ ਪਿੱਛੇ ਫਿਰੇ ਲੜਦੀ ।
ਹੋ ਮੁੰਡਾ ਕੋਹਿਨੂਰ ਪੇਸ਼ ਕਰ ਦਊ।
ਨੀ ਕਾਹਤੋਂ ਸੂਟਾ ਪਿੱਛੇ ਫਿਰੇ ਲੜਦੀ ।
ਹੋ ਮੁੰਡਾ ਕੋਹਿਨੂਰ ਪੇਸ਼ ਕਰ ਦਊ

ਹੋ ਧੁਰਾ ਟੁੱਟਿਆ ਟਰਾਲੀ ਦਾ ।
ਤੇਲ ਫੀਡਰ ਦਾ ਲੀਕ ਮਾਰਦਾ ।
ਹੋ ਇੱਥੇ ਰੋਟੀ ਟੁੱਕ ਥੁੜ੍ਹਿਆ ਫਿਰੇ।
ਤੈਨੂੰ ਚਸ਼ਕਾ ਏ ਰਾਣੀ ਹਾਰ ਦਾ।
ਨੀ ਫਿਰੇ ਜੰਡਾਂ ਤੇ ਸੰਦੂਰ ਸ਼ਿਸਦੀ।
ਤੇਰਾ ਹੱਲ ਦਰਵੇਸ਼ ਕਰ ਦਊ।
ਕਾਹਤੋਂ ਸੂਟਾ ਪਿੱਛੇ ਫਿਰੇ ਲੜਦੀ ।
ਹੋ ਮੁੰਡਾ ਕੋਹਿਨੂਰ ਪੇਸ਼ ਕਰ ਦਊ।
ਨੀ ਕਾਹਤੋਂ ਸੂਟਾ ਪਿੱਛੇ ਫਿਰੇ ਲੜਦੀ ।
ਹੋ ਮੁੰਡਾ ਕੋਹਿਨੂਰ ਪੇਸ਼ ਕਰ ਦਊ

ਹੋ ਛੱਤ ਕਾਨਿਆਂ ਦੀ ਚੋਂਦੀ ਹੀਰੀਏ ।
ਨੀ ਘਰ ਛੱਪੜ ਚ ਲਾਵੇ ਤਾਰੀਆਂ ।
ਹੋ ਕੰਦ ਹਾੜ ਤੱਕ ਹੰਢਦੀ ਨਹੀਂ ਸਾਲ ਚੜਦੇ ਨੂੰ
20-20 ਮਾਰੀਆਂ ।
ਲਾਉਣ ਤੈਨੂੰ ਜਿਹੜੇ ਲੂਤੀ ਤੀਖੀਏ ।
ਵੀਤਾ ਸਾਰਿਆਂ ਤੇ ਕੇਸ਼ ਕਰ ਦਊ।
ਕਾਹਤੋਂ ਸੂਟਾ ਪਿੱਛੇ ਫਿਰੇ ਲੜਦੀ ।
ਹੋ ਮੁੰਡਾ ਕੋਹਿਨੂਰ ਪੇਸ਼ ਕਰ ਦਊ।
ਨੀ ਕਾਹਤੋਂ ਸੂਟਾ ਪਿੱਛੇ ਫਿਰੇ ਲੜਦੀ ।
ਹੋ ਮੁੰਡਾ ਕੋਹਿਨੂਰ ਪੇਸ਼ ਕਰ ਦਊ

ਹੋ ਪਿੰਡ ਕਾਉਂਕੇ ਕਲਾਂ ਦੀਆਂ ਚੜਤਾ।
ਹੋ ਜਾਣੀਆਂ ਆ ਰਾਤੋ ਰਾਤ ਨੀ ।
ਦਿਨ ਹੋਣਗੇ ਦੀਵਾਲੀ ਵਰਗੇ।
ਹੋਊ ਚੰਨ ਤੋਂ ਸੁਨੱਖੀ ਰਾਤ ਨੀ।
ਹੋ ਕਰੂ ਅਮਨਾ ਸਪੋਟ ਸੋਹਣੀਏ ।
ਦਿਲ ਗੀਤ ਕੋਈ ਪੈਸ਼ ਕਰ ਦਊ ।
ਕਾਹਤੋਂ ਸੂਟਾ ਪਿੱਛੇ ਫਿਰੇ ਲੜਦੀ ।
ਹੋ ਮੁੰਡਾ ਕੋਹਿਨੂਰ ਪੇਸ਼ ਕਰ ਦਊ।
ਨੀ ਕਾਹਤੋਂ ਸੂਟਾ ਪਿੱਛੇ ਫਿਰੇ ਲੜਦੀ ।
ਹੋ ਮੁੰਡਾ ਕੋਹਿਨੂਰ ਪੇਸ਼ ਕਰ ਦਊ​
 
Top