Lyrics Marji Nahio Challdi - Balraj

bony710

_-`Music = Life`-_
ਇਕ ਗੱਲ ਆਖਾਂ ਦਿਲਦਾਰਾ ਵੇ, ਭਾਵੇਂ ਲੱਗਦੈਂ ਸਾਨੂੰ ਪਿਆਰਾ ਵੇ...........੨
ਬੱਸ ਦੁਆ ਸਲਾਮ ਹੀ ਕਾਫੀ ਏ........
ਬੱਸ ਦੁਆ ਸਲਾਮ ਹੀ ਕਾਫੀ ਏ, ਇਹਨਾਂ ਕੱਚੀਆਂ ਨੀਹਾਂ ਦੀ,
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............੨

ਤਿਰਨਜਣਾਂ ਵਿਚ ਬੈਠੇ ਕੁੜੀਆਂ ਤੋਂ, ਨਹੀਂ ਤਾਅਨੇ ਮਿਹਣੇ ਲੈਣੇ ਵੇ...........੨
ਅਜੇ ਪੀਪਲੀ ਪੀਂਘਾਂ ਝੂਟਣੀਆਂ, ਨਹੀਂ ਦੁੱਖ ਦਿਲਾਂ ਦੇ ਸਹਿਣੇ ਵੇ
ਅਸੀਂ ਕਰਨੀ ਨਹੀਂ ਬਦਨਾਮ ਚੰਨਾਂ,
ਕਰਨੀ ਨਹੀਂ ਬਦਨਾਮ ਚੰਨਾਂ, ਵੇ ਰੁੱਤ ਇਹ ਤੀਆਂ ਦੀ,
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............੨

ਮਾਪਿਆਂ ਦੀ ਦਿੱਤੀ ਆਜ਼ਾਦੀ ਨੂੰ, ਅਸੀਂ ਇੱਜ਼ਤਾਂ ਨਾਲ ਜਿਉਣਾ ਏ......੨
ਇਕ ਵਾਰੀ ਮਿਲੀ ਇਹ ਜਿੰਦਗੀ ਨੂੰ, ਅਸੀਂ ਖੁਸ਼ੀਆਂ ਨਾਲ ਬਿਤਾਉਣਾ ਏ
ਅਸੀਂ ਸਿਰ ਵਿਚ ਧੂੜ ਪਵਾਉਣੀ ਨਹੀਂ....
ਸਿਰ ਵਿਚ ਧੂੜ ਪਵਾਉਣੀ ਨਹੀਂ, ਇਹਨਾਂ ਪਿੰਡ ਦੀਆਂ ਬੀਹਾਂ ਦੀ,
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............੨

ਲੁੱਕ ਲੁੱਕ " ਗੁਰਮਿੰਦਰਾ " ਦੁਨੀਆਂ ਤੋਂ, ਤੈਨੂੰ ਖੁਸ਼ ਕਰਿਆ ਜਾਣਾ ਨਹੀਂ..........੨
ਅਸੀਂ ਕੱਚਿਆ ਕੱਚ ਕਮਾਉਣਾ ਨਹੀਂ, ਕੱਚਿਆਂ ਤੇ ਤਰਿਆ ਜਾਣਾ ਨਹੀਂ
ਅਸੀਂ ਮਹਿਲ ਬਣਾਉਣੇ ਚਾਅਵਾਂ ਦੇ....
ਮਹਿਲ ਬਣਾਉਣੇ ਚਾਅਵਾਂ ਦੇ, ਸੌਂਹ ਪੱਕੀਆਂ ਨੀਹਾਂ ਦੀ....
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............੨
 
Top