Lyrics Preet Harpal = Nishan ਪੰਜਾਬੀ font

ਮਿੱਟ ਗਏ ਨਿਸ਼ਾਨ ਤੇਰੇ ਪੈਰਾਂ ਦੇ,
ਮਿੱਟ ਗਏ ਨਿਸ਼ਾਨ ਤੇਰੇ ਪੈਰਾਂ ਦੇ, ਉੱਡੀ ਧੂੜ ਜਦੋਂ ਤੇਰੀ ਰਾਹਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾ....
ਸਾਨੂੰ ਤੇਰੀ ਲੋੜ ਸੀ ਵੇ ਸੱਜਣਾ, ਜਿੰਦਗੀ ਨੂੰ ਲੋੜ ਜਿੰਨੀ ਸਾਹਾਂ ਦੀ...................੨

ਖੜੇ ਹਾਂ ਹਾਲੇ ਵੀ ਅਸੀਂ, ਓਸੇ ਹੀ ਚੁਰਾਹੇ ਜਿੱਥੋਂ ਬਦਲੇ ਸੀ ਸੱਜਣਾਂ ਤੂੰ ਰਾਹ ਵੇ
ਬਿਨਾਂ ਛਮਕਾਂ ਤੋਂ ਐਸੀ ਮਾਰ ਮਾਰੀ ਯਾਰਾ, ਲੱਖਾਂ ਰੂਹ ਨੂੰ ਜ਼ਖਮ ਦੇ ਗਿਆਂ ਵੇ........੨
ਪਤਾ ਵੀ ਕਦੋਂ ਉੱਠੀ ਅਰਥੀ..
ਪਤਾ ਵੀ ਕਦੋਂ ਉੱਠੀ ਅਰਥੀ, ਜ਼ਖਮੀ ਸਿਸਕਦੇ ਓਏ ਚਾਅਵਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾ....
ਸਾਨੂੰ ਤੇਰੀ ਲੋੜ ਸੀ ਵੇ ਸੱਜਣਾ, ਜਿੰਦਗੀ ਨੂੰ ਲੋੜ ਜਿੰਨੀ ਸਾਹਾਂ ਦੀ...................੨

ਤੇਰੇ ਪਿੱਛੇ ਪਿੱਛੇ ਸ਼ਾਈਦ, ਪਹੁੰਚ ਜਾਂਦੇ ਸ਼ਹਿਰ ਤੇਰੇ ਆਉਂਦੇ ਜੇ ਚੰਦਰੇ ਤੁਫਾਨ ਨਾ,
ਤੇਰੀਆਂ ਰਾਹਾਂ ਦੀ ਮਿੱਟੀ, ਦਿੰਦੀ ਨਾ ਜੇ ਦਗਾ, ਤੇਰੇ ਮਿੱਟਦੇ ਜੇ ਪੈਰਾਂ ਦੇ ਨਿਸ਼ਾਨ ਨਾ
ਭੇਜਦੇ ਸੁਨੇਹੇ ਤੈਨੂੰ ਮਹਿਰਮਾ...
ਭੇਜਦੇ ਸੁਨੇਹੇ ਤੈਨੂੰ ਮਹਿਰਮਾ, ਮੇਰੇ ਨਾਲ ਯਾਰੀ ਹੁੰਦੀ ਜੇ ਹਵਾਵਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾ....
ਸਾਨੂੰ ਤੇਰੀ ਲੋੜ ਸੀ ਵੇ ਸੱਜਣਾ, ਜਿੰਦਗੀ ਨੂੰ ਲੋੜ ਜਿੰਨੀ ਸਾਹਾਂ ਦੀ...................੨

ਕਿਹੜੇ ਸਾਗਰਾਂ ਚੋਂ ਜਾਕੇ ਲੱਭਾਂ, ਜਿਹੜਾ ਤੇਰੇਆਂ ਨੈਣਾਂ ਚੋਂ ਮੇਰੇ ਲਈ ਸੀ ਵਹਿੰਦਾ ਨੀਰ ਵੇ,
ਸੀਅ ਵੀ ਨਾ ਕੀਤੀ ਹੁੰਦੀ, "ਪਰੀਤ" ਭਾਵੇਂ ਇੱਲਾਂ ਵਾਂਗੂ ਨੋਚ ਲੈਂਦਾ ਸਾਡਾ ਤੁੰ ਸਰੀਰ ਵੇ................੨
ਰੂਹ ਸਾਡੀ ਲੈ ਗਿਆਂ ਏ ਕੱਢ ਕੇ....
ਰੂਹ ਸਾਡੀ ਲੈ ਗਿਆਂ ਏ ਕੱਢ ਕੇ, ਅੱਗ ਜਿਸਮ ਨੂੰ ਲਗਾ ਕੇ ਹੌਂਕੇ ਹਾਵਾਂ ਦੀ,
ਸਾਨੂੰ ਤੇਰੀ ਲੋੜ ਸੀ ਵੇ ਸੱਜਣਾ....
ਸਾਨੂੰ ਤੇਰੀ ਲੋੜ ਸੀ ਵੇ ਸੱਜਣਾ, ਜਿੰਦਗੀ ਨੂੰ ਲੋੜ ਜਿੰਨੀ ਸਾਹਾਂ ਦੀ...................੨

ਜਿੰਦਗੀ ਨੂੰ ਲੋੜ ਜਿੰਨੀ ਸਾਹਾਂ ਦੀ...................੩
 
Top