Lyrics ਇਕ ਖੱਤ - Sardool Sikander

bony710

_-`Music = Life`-_
ਇਕ ਖੱਤ ਸੱਜਣਾਂ ਵੇ ਸਾਡੇ ਨਾਂ ਲਿੱਖ ਦੇ,
ਤੂੰ ਹਾਂ ਲਿੱਖ ਦੇ ਯਾ ਨਾ ਲਿੱਖ ਦੇ,
ਇਕ ਖੱਤ ਸੱਜਣਾਂ ਵੇ ਸਾਡੇ ਨਾਂ ਲਿੱਖ ਦੇ,
ਤੂੰ ਹਾਂ ਲਿਖਦੇ ਯਾ ਨਾ ਲਿੱਖ ਦੇ......੨
ਅਸੀਂ ਫੁੱਲ ਖਿੜੇ ਯਾ ਕੰਡੇ ਆਂ, ਅਸੀਂ ਨਿੱਘੇ ਯਾ ਠੰਡੇ ਆਂ......੨
ਤੂੰ ਧੁੱਪ ਲਿਖ ਦੇ ਯਾ ਛਾਂ ਲਿੱਖ ਦੇ,
ਤੂੰ ਹਾਂ ਲਿੱਖ ਦੇ ਯਾ ਨਾ ਲਿੱਖ ਦੇ,...੨
ਇਕ ਖੱਤ ਸੱਜਣਾਂ ਵੇ ਸਾਡੇ ਨਾਂ ਲਿਖ ਦੇ,
ਤੂੰ ਹਾਂ ਲਿੱਖ ਦੇ ਯਾ ਨਾ ਲਿੱਖ ਦੇ.......

ਤੇਰੇ ਰਾਹਾਂ ਦੇ ਵਿਚ, ਸੁਆਗਤ ਲਈ ਨਿੱਤ ਬਹਿਨੇ ਆਂ,
ਲੁੱਕ ਛਿੱਪ ਕੇ ਯਾਰਾ, ਤੈਨੂੰ ਤੱਕਦੇ ਰਹਿੰਦੇ ਆਂ..
ਅਸੀਂ ਦੂਰ ਖੜੇ ਕੇ ਲਾਗੇ ਆਂ, ਅਸੀਂ ਸੁੱਤੇ ਆਂ ਕੇ ਜਾਗੇ ਆਂ
ਅਸੀਂ ਲਾਗੇ ਆਂ, ਕੇ ਜਾਗੇ ਆਂ.........
ਅਸੀਂ ਲਾਗੇ ਆਂ, ਕੇ ਜਾਗੇ ਆਂ, ਕੋਈ ਆਪਣਾ ਸ਼ਹਿਰ ਗਰਾਂ ਲਿੱਖ ਦੇ...
ਤੂੰ ਹਾਂ ਲਿੱਖ ਦੇ ਯਾ ਨਾ ਲਿੱਖ ਦੇ.......੨
ਇਕ ਖੱਤ ਸੱਜਣਾਂ ਵੇ ਸਾਡੇ ਨਾਂ ਲਿਖ ਦੇ,
ਹਾਂ ਲਿੱਖ ਦੇ ਚਾਹੇ ਨਾ ਲਿੱਖ ਦੇ.......੨

ਹੋ... ਜਦੋਂ ਸਾਹਾਂ ਦੇ ਵਿਚ ਪਿਆਰ ਹੁਲਾਰੇ ਲੈਂਦਾ ਏ,
ਸੌਂਹ ਰੱਬ ਦੀ ਜੱਗ ਜਹਾਨ ਨਾ ਚੇਤੇ ਰਹਿੰਦਾ ਏ...
ਅਸੀਂ ਉੱਜੜੇ ਆਂ ਕੇ ਵੱਸਦੇ ਆਂ, ਅਸੀਂ ਰੌਂਦੇ ਆਂ ਕੇ ਹੱਸਦੇ ਆਂ,
ਜੇ ਹੱਸਦੇ ਆਂ, ਜੇ ਵੱਸਦੇ ਆਂ....
ਜੇ ਹੱਸਦੇ ਆਂ, ਜੇ ਵੱਸਦੇ ਆਂ, ਤਾਂ ਯਾਰ ਮਿਲਣ ਦੀ ਥਾਂ ਲਿੱਖ ਦੇ...
ਤੂੰ ਹਾਂ ਲਿੱਖ ਦੇ ਯਾ ਨਾ ਲਿੱਖ ਦੇ.......੨
ਇਕ ਖੱਤ ਸੱਜਣਾਂ ਵੇ ਸਾਡੇ ਨਾਂ ਲਿਖ ਦੇ,
ਹਾਂ ਲਿੱਖ ਦੇ ਚਾਹੇ ਨਾ ਲਿੱਖ ਦੇ.......੨

ਜੇ ਮਿਹਰ ਪਵੇ " ਜਸਵੀਰ" ਤਾਂ ਇਸ਼ਕ ਕਮਾ ਲਈਏ,
ਵਿਚ "ਗੁਣਾਚੌਰ" ਦੇ ਦੁਨੀਆਂ ਨਵੀਂ ਵਸਾ ਲਈਏ..
ਅਸੀਂ ਡੁੱਬਦੇ ਆਂ ਕੇ ਤਰਦੇ ਆਂ, ਅਸੀਂ ਜਿੱਤਦੇ ਆਂ ਕੇ ਹਰਦੇ ਆਂ,
ਅਸੀਂ ਡੁੱਬਦੇ ਆਂ ਕੇ ਤਰਦੇ ਆਂ,
ਜੇ ਤਰਦੇ ਆਂ , ਜੇ ਜਿੱਤਦੇ ਆਂ, ਸਾਨੂੰ ਯਾਰ ਮੁਬਾਰਕ ਤਾਂ ਲਿੱਖ ਦੇ,
ਤੂੰ ਹਾਂ ਲਿੱਖ ਦੇ ਯਾ ਨਾ ਲਿੱਖ ਦੇ.......੨
ਇਕ ਖੱਤ ਸੱਜਣਾਂ ਵੇ ਸਾਡੇ ਨਾਂ ਲਿਖ ਦੇ,
ਹਾਂ ਲਿੱਖ ਦੇ ਚਾਹੇ ਨਾ ਲਿੱਖ ਦੇ.......੨
 
Top