Lyrics ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ - Satwinder Bugga

Saini Sa'aB

K00l$@!n!
ਮੁੱਦਤ ਬਾਦ ਜ਼ਮਾਨੇ ਨੇ ਸਮਝੀਆ ਏ ਹਾਏ..,
ਫੁੱਲ ਨੂੰ ਸੁੰਘੀਦੈ, ਫੁੱਲ ਨੂੰ ਖਾਈਦਾ ਨੀ ਕਦੇ ਖਾਈਦਾ ਨਹੀਂ..
ਪਿਆਰ ਜਿੰਦਗੀ ਬਖਸ਼ਦੈ ਜਿੰਦਗੀ ਨੂੰ,
ਪਿਆਰ ਪੁੱਜੀਦੈ, ਪਿਆਰ ਠੁਕਰਾਈਦਾ ਨਹੀਂ.......੨

ਹੋਈਆ ਕੀ ਜੇ ਅਸੀਂ ਅੱਜ ਹੋ ਗਏ ਬੇਗਾਨੇ ਨੀ..........੨
ਅੱਜ ਨੀ ਤੇ ਕਦੇ ਸਾਡੀ ਹੁੰਦੀ ਸੀ ਰਕਾਨੇ ਨੀ..
ਵਫਾ ਸਾਡੀ ਦਾ ਤੂੰ ਮੁੱਲ ਕੋਢੀ ਵੀ ਨਾ ਪਾਈਆ...੨
ਕਿਦੇ ਸਿੱਕੀਆਂ ਦਾ ਚਲ ਗਿਆ ਜ਼ੋਰ ਦੱਸ ਜਾ ਨੀ,
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ.....੨

ਕਰ ਕਰ ਵਾਅਦੇ ਆਪੇ ਵਾਅਦੀਆਂ ਤੋਂ ਮੁੱਕਰੀ,ਦੱਸ ਕਿਹੜੀ ਸਜਾ ਤੈਨੂੰ ਲਾਈਏ ਵੈਰਨੇ.....੨
ਭੁੱਲ ਗਈ ਏਂ ਕਿਵੇਂ ਢੰਗ ਸਾਨੂੰ ਵੀ ਤੇ ਦੱਸ ਦੇ,ਯਾਦ ਕਿਵੇਂ ਦਿਲ ਚੋਂ ਭੁੱਲਾਈਏ ਵੈਰਨੇ,
ਅਸੀਂ ਤਾਂ ਮੌਜੂਦ ਖੜੇ ਆਪਣੇ ਥਾਵਾਂ ਤੇ.....
ਹਾਏ ਅਸੀਂ ਤਾਂ ਮੌਜੂਦ ਖੜੇ ਆਪਣੇ ਥਾਵਾਂ ਤੇ,ਕਿਹਦਾ ਪੈ ਗਿਆ ਪਿਆਰ ਕਮਜ਼ੋਰ ਦੱਸ ਜਾ,
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ.....੨

ਇਸ਼ਕ ਸਮੁੰਦਰਾਂ ਚ ਡੋਬ ਸਾਨੂੰ ਗਈ ਨੀ, ਆਪ ਗੈਰਾਂ ਸੰਗ ਲਾਉਂਦੀ ਫਿਰੇਂ ਤਾਰੀਆਂ...੨
ਫੁੱਲਾਂ ਜਿਹੇ ਚਾਅ ਬਹਿ ਗਏ ਜ਼ਖਮੀ ਕਰਾ ਕੇ ਨੀ, ਤੇਰੇ ਜਿਹੇ ਕੰਡੀਆਂ ਨਾਲ ਲਾ ਕੇ ਯਾਰੀਆਂ..
ਦਿਲ ਦੇ ਵਿਹੜੇ ਚ ਸਾਡੇ ਸੋਗ ਜਿਹਾ ਪਾ ਕੇ.....
ਦਿਲ ਦੇ ਵਿਹੜੇ ਚ ਸਾਡੇ ਸੋਗ ਜਿਹਾ ਪਾ ਕੇ, ਛਣਕਾਵੇਂ ਕਿਹਦੇ ਝਾਂਜਰਾਂ ਦੇ ਬੋਲ ਦੱਸ ਜਾ ਨੀ,
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ..........੨

ਭੁੱਲ ਗਈ ਏਂ ਕਿਵੇਂ ਬੈਠ ਪਿੱਪਲੀ ਦੀ ਛਾਂਵੇ ਨੀ, ਓਮਰਾਂ ਨਿਭਾਓਣ ਦੇ ਓਹ ਦਾਅਵੇ ਕਰਨੇ......੨
ਤੇਰੀ ਹਾਂ ਮੈਂ ਤੇਰੀ "ਜਸਵੀਰ ਨੱਥੇਵਾਲੀਆ", ਨਾ ਲਿੱਖ ਮੇਰੇ ਉਂਗਲਾਂ ਦੇ ਪੌਟੇ ਪਾੜਨੇ,
ਪਤਾ ਵੀ ਨਾ ਲੱਗਾ ਝੱਟ ਬਦਲ ਗਈ ਤੂੰ....
ਪਤਾ ਵੀ ਨਾ ਲੱਗਾ ਝੱਟ ਬਦਲ ਗਈ ਤੂੰ, ਅੱਜਕੱਲ ਕਿਹਦੇ ਹੱਥ ਤੇਰੀ ਡੋਰ ਦੱਸ ਜਾ ਨੀ,
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ..........੨
 
Top