Lyrics Maa - Preet Harpal - Waqt - 2015 [punjabi font][full lyrics]

  • Thread starter userid97899
  • Start date
  • Replies 3
  • Views 3K
U

userid97899

Guest
ਦੁਰ ਕਿਤੇ ਅੰਬਰਾ ਤੇ ਬੱਦਲੀ ਛਾ ਜਾਦੀ ਸੀ ਮਾਏ
ਹੁਣ ਛੱਤ ਚੌਵੇ ਨਾ ਸੋਚ ਕੇ ਘਬਰਾ ਜਾਦੀ ਸੀ ਮਾਏ
ਜੇਠ ਹਾੜ ਦੀਆ ਧੁੱਪਾ ਵਿੱਚ ਬਹਿ ਰੋਟੀਆ ਲਾਹੁੰਦੀ ਸੀ
ਪਰ ਫਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ ਤੂੰ ਜਦ ਜਿਉਦੀ ਸੀ
ਫਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ ਤੂੰ ਜਦ ਜਿਉਦੀ ਸੀ


ਪਹਾੜਾ ਜਿੱਡੇ ਦੁੱਖ ਮਾਂ ਆਪਣੇ ਸੀਨੇ ਸਦਾ ਦਬਾਉਦੀ ਰਹੀ
ਸਾਡੀ ਅੱਖ ਚੋ ਡਿੱਗੇ ਨਾ ਅੱਥਰੂ ਸੋਚ ਕੇ ਦਰਦ ਛਪਾਉਦੀ ਰਹੀ
ਭੁਲਿੱਆ ਨਹੀ ਮੈ ਅੰਦਰ ਕੱਲੀ ਬਹਿ ਬਹਿ ਰੋਦੀ ਸੀ
ਪਰ ਫਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ ਤੂੰ ਜਦ ਜਿਉਦੀ ਸੀ
ਫਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ ਤੂੰ ਜਦ ਜਿਉਦੀ ਸੀ


ਬਾਕੀ ਸਭ ਕੁੱਝ ਮਿਲ ਗਿਆ ਮੈਨੂੰ ਤੂੰ ਹੀ ਕਿਧਰੇ ਖੋ ਗਈ ਏ
ਮੈਨੂੰ ਛੱਡ ਕੇ ਅੱਧ ਵਿਚਾਲੇ ਗੁੜੀਆ ਨੀਦਾਂ ਸੌ ਗਈ ਏ
ਚਿੜਕਾ ਦਿੰਦੀ ਆਪੇ ਫਿਰ ਆਪੇ ਪਛਤਾਉਦੀ ਸੀ
ਪਰ ਫਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ ਤੂੰ ਜਦ ਜਿਉਦੀ ਸੀ
ਫਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ ਤੂੰ ਜਦ ਜਿਉਦੀ ਸੀ

ਹੋ ਮਾਫ ਕਰੀ ਮਾਂ ਚੰਗੇ ਦਿਨ ਤੈਨੂੰ ਪ੍ਰੀਤ ਦਿਖਾ ਨਾ ਸਕਿਆ
ਰੱਬ ਨੂੰ ਕਰ ਕਰ ਅਰਦਾਸਾ ਤੇਰੇ ਸਾਹ ਵਧਾ ਨਾ ਸਕਿਆ
ਤੂੰ ਤੁਰ ਗਈ ਦੁਨੀਆ ਤੌ ਮੇਰੀ ਰੁਹ ਕੁਰਲਾਦੀ ਸੀ
ਪਰ ਫਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ ਤੂੰ ਜਦ ਜਿਉਦੀ ਸੀ
ਫਿਰ ਵੀ ਕਿੰਨੇ ਚੰਗੇ ਦਿਨ ਸੀ
ਮਾਂ ਤੂੰ ਜਦ ਜਿਉਦੀ ਸੀ
 
Top