Lyrics Dukh Sajjna- Preet Harpal

JUGGY D

BACK TO BASIC
ਕਿੰਨੇ ਸਾਲਾਂ ਬਾਅਦ ਵੇਖਿਆ ਮੈਂ ਤੈਨੂੰ,
ਕਿੰਨੇ ਚਿਰਾਂ ਬਾਅਦ ਵੇਖਿਆ ਮੈਂ ਤੈਨੂੰ
ਰਿਹਾ ਨਾ ਓਹ ਮੁੱਖ ਸੱਜਣਾਂ,
ਵੇ ਰੰਗ ਵਕਤਾਂ ਨੇ ਤੇਰਾ ਫਿੱਕਾ ਪਾਇਆ, ਜਾਂ ਲੱਗਾ ਮੇਰਾ ਦੁੱਖ ਸੱਜਣਾਂ......੨

ਕਦੇ ਹੁੰਦੇ ਸੀ ਨਸ਼ੀਲੇ ਤੇਰੇ ਨੈਂਣ ਵੇ, ਹੁਣ ਅੱਖੀਓਂ ਵੀ ਮੁੱਕ ਚਲੀ ਲੋਅ ਵੇ
ਕਦੇ ਚੋ ਚੋ ਪੈਂਦਾ ਤੇਰਾ ਗੋਰਾ ਰੰਗ ਸੀ, ਹੁਣ ਮਿੱਟੀ ਜੇਹਾ ਕਾਹਤੋਂ ਗਿਆ ਹੋ ਵੇ

ਤੈਨੂੰ ਵੇਖ ਵੇਖ ਲੰਘਦਾ ਸੀ ਦਿਨ ਵੇ
ਵੇਖ ਵੇਖ ਲੰਘਦਾ ਸੀ ਦਿਨ ਤੇ ਲਹਿੰਦੀ ਨਾ ਸੀ ਭੁੱਖ ਸੱਜਣਾ
ਵੇ ਰੰਗ ਵਕਤਾਂ ਨੇ ਤੇਰਾ ਫਿੱਕਾ ਪਾਇਆ, ਜਾਂ ਲੱਗਾ ਮੇਰਾ ਦੁੱਖ ਸੱਜਣਾਂ......੨

ਕਦੇ ਸਿਆਲਾਂ ਦੀਆਂ ਰਾਤਾਂ ਦਾ ਤੂੰ ਨਿੱਘ ਸੀ, ਹੁਣ ਜੇਠ ਦੇ ਦੁਪਿਹਰੇ ਵਾਂਗੂ ਤੱਪਦਾ
ਕਦੇ ਟਹਿਕਦਾ ਸੀ ਤਾਰੇਆਂ ਦੇ ਵਾਂਗਰਾਂ, ਹੁਣ ਕਾਲੀ ਬੋਲੀ ਰਾਤ ਜਿਹਾ ਲੱਗਦਾ

ਬਿਨਾਂ ਪਾਣੀ ਤੋਂ ਰੋਹੀ 'ਚ ਜਿਵੇਂ ਖੜਿਆ
ਪਾਣੀ ਤੋਂ ਰੋਹੀ 'ਚ ਜਿਵੇਂ ਖੜਿਆ, ਕੋਈ ਸੁਕਾ ਹੋਇਆ ਰੁੱਖ ਸੱਜਣਾਂ
ਵੇ ਰੰਗ ਵਕਤਾਂ ਨੇ ਤੇਰਾ ਫਿੱਕਾ ਪਾਇਆ, ਜਾਂ ਲੱਗਾ ਮੇਰਾ ਦੁੱਖ ਸੱਜਣਾਂ......੨

ਮੈਨੂੰ ਮਾਫ ਕਰੀਂ ਮੈਂ ਵੀ ਮਜ਼ਬੂਰ ਸੀ, ਔਖੇ ਵੇਲੇਆਂ 'ਚ "ਪਰੀਤ" ਤੈਨੂੰ ਛੱਡਿਆ
ਤੂੰ ਵੀ ਵਸਦਾ ਸੀ ਮੇਰੇ ਅੰਗ ਅੰਗ ਵੇ, ਇਕ ਵੀ ਪਲ ਵੀ ਦਿਲੋਂ ਨਾ ਗਿਆ ਕੱਢਿਆ

ਤੂੰ ਸੀ ਰੂਹ ਮੇਰੀ ਤੇਰੇ ਤੋਂ ਬਗੈਰ ਵੇ
ਰੂਹ ਮੇਰੀ ਤੇਰੇ ਤੋਂ ਬਗੈਰ, ਵੇ ਬਣਨੀ ਸੀ ਬੁੱਤ ਸੱਜਣਾ
ਵੇ ਰੰਗ ਵਕਤਾਂ ਨੇ ਤੇਰਾ ਫਿੱਕਾ ਪਾਇਆ, ਜਾਂ ਲੱਗਾ ਮੇਰਾ ਦੁੱਖ ਸੱਜਣਾਂ......੨
ਜਾਂ ਲੱਗਾ ਮੇਰਾ ਦੁੱਖ ਸੱਜਣਾਂ......੨

Song - Dukh Sajjna
Singer - Preet Harpal
 
Top