je ravan burai da parteek si ta aj de ehna loka nu ki kahie?

Yaar Punjabi

Prime VIP
ਅੱਜ ਦੁਸਹਿਰਾ ਹੈ,,,ਅੱਜ ਦੇ ਦਿਨ ਰਾਵਣ ,,,ਜੋ ਕਿਸੇ ਯੁਗ ਚ ਬਦੀ ਦਾ ਪ੍ਰਤੀਕ ਸੀ,,,ਮਾਰਿਆ ਗਿਆ,,,ਕੁਝ ਸੋਚਦੇ ਹਨ ਕੀ ਸਚਮੁਚ ਰਾਵਣ ਦੇ ਦਸ ਸਿਰ ਸਨ,,,ਜਾਂ ਵੀਹ ਬਾਹਵਾਂ ਸਨ,,,ਅੱਜਕਲ ਦੋ ਜੁੜੇ ਸਿਰਾਂ ਦੇ ਬਚੇ ਮੁਸ਼ਕਲ ਨਾਲ ਜਿਓੰਦੇ ਰਹਿੰਦੇ ਹਨ ,,,ਅਜਿਹੇ ਬਹੁਤੇ ਅਪ੍ਰੇਸ਼ਨ ਹੋਏ ਹਨ ਜਿਹਨਾ ਚ ਦੋ ਜੁੜੇ ਸਿਰ ਅਲਗ ਕੀਤੇ ਗਏ,,,,ਅਸਲ ਚ ਇਹ ਗੱਲਾਂ ਸਭ ਪ੍ਰਤੀਕ ਹਨ,,,ਦਸ ਸਿਰਾਂ ਤੋਂ ਭਾਵ ਸਿਰਫ ਇਹ ਹੈ ਕੀ ਉਹ ਇਕੱਲਾ ਇਨਾ ਵਿਦਵਾਨ ਵਿਅਕਤੀ ਸੀ ਕੀ ਦਸ ਸਿਰਾਂ ਜਿਨੀ ਅਕਲ ਉਸ ਇਕਲੇ ਪਾਸ ਸੀ,,,ਇਵੇਂ ਹੀ ਵੀਹ ਬਾਹਵਾਂ ਤੋਂ ਭਾਵ ਵੀ ਉਸਦੇ ਅਤਿ ਸਾਧਨ ਸੰਪਨ ਤੇ ਤਾਕਤਵਰ ਸ਼ਾਸ਼ਕ ਵਜੋਂ ਹੈ,,,,ਫੇਰ ਵੀ ਉਹ ਇਕ ਉਦਾਹਰਣ ਹੈ ਕੀ ਅਜਿਹੇ ਵਿਦਵਾਨ ਲੋਕ ਵੀ ਵਡੀ ਗਲਤੀ ਕਰ ਸਕਦੇ ਹਨ ਜਿਹਨਾ ਸਮੇਂ ਨੂ ਵੀ ਪਾਵੇ ਨਾਲ ਬੰਨਿਆ ਸੀ,,,,
ਅੱਜ ਤਕ ਪਤਾ ਨਹੀਂ ਕਿੰਨੇ ਕ ਪੁਤਲੇ ਉਸਦੇ ਬਣਾ ਕੇ ਸਾੜੇ ਜਾ ਚੁੱਕੇ ਹਨ,,,,ਜੇਕਰ ਉਹ ਬਦੀ ਦਾ ਪ੍ਰਤੀਕ ਵੀ ਸੀ,,ਤਾਂ ਵੀ ਸਾਨੂ ਇਹ ਗੱਲ ਛੱਡ ਕੇ ਜਰਾ ਵਰਤਮਾਨ ਵਲ ਮੁੜਨਾ ਚਾਹੀਦਾ ਸੀ,,,ਜੇਕਰ ਉਹਨੇ ਸੀਤਾ ਮਾਤਾ ਦਾ ਹਰਨ ਵੀ ਕੀਤਾ ਤਾਂ ਵੀ ਮਰਿਆਦਾ ਚ ਰਹਿ ਕੇ ਇਕ ਸਾਲ ਤਕ ਸੀਤਾ ਨੂ ਪਵਿੱਤਰ ਹੀ ਰਖਿਆ,,,,ਐਪਰ ਉਸ ਯੁਗ ਦੇ ਖਲਨਾਇਕ ਵੀ ਅੱਜ ਦੇ ਆਮ ਵਿਅਕਤੀ ਤੋਂ ਦਿਲਦਾਰ ਸਨ,,,ਇਸ ਸਭ ਤੋਂ ਤਾਂ ਇਹੀ ਨਤੀਜਾ ਕਢਿਆ ਜਾ ਸਕਦਾ ਹੈ,,,
ਰਾਵਣ ਤੋਂ ਬਾਅਦ ਇਸ ਦੇਸ਼ ਚ ਜੁਲਮ ਦੀ ਅੱਤ ਮਚਾਉਣ ਵਾਲਿਆਂ ਚ ਦੁਰਯੋਧਨ,,,ਮਹਿਮੂਦ ਗਜਨੀ,,ਮੋਹਮਦ ਗੌਰੀ,,,ਤੈਮੂਰ ਲੰਗ,,,ਚੰਗੇਜ ਖਾਨ,,ਅਬਦਾਲੀ,,ਨਾਦਰ ਸ਼ਾਹ,,,ਔਰੰਗਜੇਬ ਤੇ,,, ਲਾਰਡ ਕ੍ਲੇਏਵ ਤਕ ਹੋਏ ਹਨ ,,,ਜਿਸ ਨੇ ਇਕ ਨਿੱਕੇ ਜਿਹੇ ਕਮਰੇ ਚ ਸੈਂਕੜੇ ਲੋਕਾਂ ਨੂ ਗਰਮੀ ਦੇ ਹੁਸੜ ਨਾਲ ਘੁਟ ਕੇ ਮਾਰ ਦਿੱਤਾ,,,ਸਾਨੂ ਕਦੇ ਉਹਨਾ ਦੇ ਪੁਤਲੇ ਸਾੜਨ ਦਾ ਖਿਆਲ ਤਕ ਨਹੀਂ ਆਉਂਦਾ,,,ਇਸ ਤੋਂ ਪਤਾ ਲਗਦਾ ਹੈ ਕੀ ਅਸੀਂ ਸਿਰਫ ਅਤੀਤ ਨਾਲ ਬਝ ਕੇ ਜਿਊਣ ਵਾਲੇ ਲੋਕ ਹਾਂ ਜੋ ਚੜੀ ਲਥੀ ਤੋਂ ਬੇਖਬਰ ਹਰ ਗੱਲ ਨੂ ਸਿਰਫ ਜਸ਼ਨ ਵਜੋਂ ਮਨਾ ਕੇ ਆਪਨੇ ਦਬੂ ਜੀਵਨ ਚ ਹੁਲਾਸ ਪੈਦਾ ਕਰਨ ਦਾ ਹੋਸ਼ਾ ਜਿਹਾ ਯਤਨ ਕਰਦੇ ਹਾਂ,,, ਦੁਸਹਿਰਾ ਇਕ ਅਜਿਹਾ ਹੀ ਯਤਨ ਹੈ,,,,
,,,,,,,,,,,,,,,," ਮਾਨਾ ਕੀ ਰਾਵਣ ਕੇ ਦਸ ਸਿਰ ਔਰ ਬੀਸ ਹਾਥ ਥੇ,,
,,,,,,,,,,,,,,,,,,ਅਗਰ ਵੋ ਮਰ ਚੁਕਾ ਹੈ,,ਉਸਕੇ ਪੁਤਲੇ ਤੱਕ ਜਲ ਚੁਕੇ ਹੈਂ,,,
,,,,,,,,,,,,,,,,,ਤੋ ਵੋ ਸਿਰ ਕਿਸਕੇ ਥੇ,,,ਜੋ ਸਰਦ ਰਾਤ ਮੇਂ ,,ਦਿਲੀ ਕੀ ਏਕ ਬਸ ਮੇਂ
,,,,,,,,,,,,,,,,,ਦਾਮਿਨੀ ਕੇ ਸਾਥ ਥੇ,,,,,,,,,
 

userid114437

Well-known member
Re: je ravan burai da parteek si ta aj de ehna loka nu ki ka

.......
 

Attachments

  • image.jpg
    image.jpg
    165.9 KB · Views: 381
Top