ਪੁਤਲੇ ਸਮਾਜਿਕ ਬੁਰਾਈਆਂ ਦੇ ਸਾੜੇ ਜਾਣ

'MANISH'

yaara naal bahara
ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਹਰੇਕ ਤਿਉਹਾਰ ਜਾਂ ਮੇਲੇ ਨਾਲ ਕੋਈ ਇਤਿਹਾਸਕ, ਮਿਥਿਹਾਸਕ, ਧਾਰਮਿਕ ਜਾਂ ਸਮਾਜਿਕ ਕਹਾਣੀ ਜੁੜੀ ਹੋਈ ਹੈ। ਦੁਸਹਿਰੇ ਦੇ ਤਿਉਹਾਰ ਨੂੰ ਬਦੀ ’ਤੇ ਸੱਚ ਦੀ ਜਿੱਤ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਦੁਸਹਿਰਾ ਰਾਵਣ ਦੇ ਦਸ ਸਿਰਾਂ ਦਾ ਪ੍ਰਤੀਕ ਹੈ। ਸਰੀਰਕ ਤੌਰ ’ਤੇ ਭਾਵੇਂ ਰਾਵਣ ਦੇ ਦਸ ਸਿਰ ਨਹੀਂ ਸਨ ਪ੍ਰੰਤੂ ਇਹ ਸੰਕੇਤ ਕਰਦੇ ਹਨ ਕਿ ਰਾਵਣ ਦਸ ਸਿਰਾਂ ਦੇ ਮੁਕਾਬਲੇ ਬੁੱਧੀ ਗਿਆਨ ਅਤੇ ਵਿਦਿਅਕ ਸੋਝੀ ਦਾ ਮਾਲਕ ਸੀ। ਸ੍ਰੀ ਰਾਮ ਚੰਦਰ ਜੀ ਦੇ 14 ਸਾਲਾਂ ਦੇੇ ਬਨਵਾਸ ਸਮੇਂ ਧੋਖੇ ਨਾਲ ਮਾਤਾ ਸੀਤਾ ਨੂੰ ਜਬਰੀ ਉਠਾ ਕੇ ਲੈ ਗਿਆ। ਇਹ ਕਿਉਂ ਤੇ ਕਿਵੇਂ ਹੋਇਆ, ਇਕ ਵੱਖਰਾ ਵਿਸ਼ਾ ਹੈ ਪ੍ਰੰਤੂ ਰਾਵਣ ਦੇ ਦਸ ਸਿਰਾਂ ਦੀ ਸਿਆਣਪ ਨੂੰ ਇਕ ਬੁਰਾਈ ਨੇ ਖਤਮ ਕਰ ਕੇ ਰੱਖ ਦਿੱਤਾ। ਸ੍ਰੀ ਰਾਮ ਨੇ ਆਪਣੀ ਸੈਨਾ ਨਾਲ ਰਾਵਣ ਦਾ ਖਾਤਮਾ ਕਰ ਦਿੱਤਾ।
ਇਸ ਤਿਉਹਾਰ ਨੂੰ ਮਨਾਉਣ ਦਾ ਉਦੇਸ਼ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਹੈ। ਇਸ ਤਿਉਹਾਰ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਹੈ। ਅੱਜ ਸਾਰੇ ਲੋਕ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਵੱਡੇ-ਵੱਡੇ ਪੁਤਲੇ ਬਣਾ ਕੇ ਸਾੜਦੇ ਅਤੇ ਮੰਨਦੇ ਹਨ ਕਿ ਬੁਰਾਈ ਖਤਮ ਹੋ ਗਈ ਹੈ। ਪ੍ਰੰਤੂ ਕੀ ਅਸੀਂ ਸਮਾਜ ਵਿੱਚ ਪਸਰੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਬਾਰੇ ਸੋਚਦੇ ਹਾਂ? ਨਹੀਂ, ਕਦੇ ਨਹੀਂ! ਕਿਉਂਕਿ ਇਨ੍ਹਾਂ ਦੇ ਖਾਤਮੇ ਲਈ ਅਜਿਹੇ ਤਿਉਹਾਰਾਂ ਨੂੰ ਬੁਰਾਈ ਦੇ ਖਾਤਮੇ ਦੇ ਪ੍ਰਤੀਕ ਵਜੋਂ ਮਨਾਉਣਾ ਪਵੇਗਾ ਅਤੇ ਸੁਹਿਰਦ ਯਤਨ ਕਰਨੇ ਪੈਣਗੇ।
ਅੱਜ ਦਹੇਜ ਪ੍ਰਥਾ, ਭਰੂਣ ਹੱਤਿਆ, ਬਾਲ ਮਜ਼ਦੂਰੀ, ਬਾਲ ਵਿਆਹ ਅਤੇ ਨਸ਼ਿਆਂ ਵਰਗੀਆਂ ਬੁਰਾਈਆਂ ਸਾਡੇ ਸਮਾਜ ਨੂੰ ਖੋਖਲਾ ਕਰ ਰਹੀਆਂ ਹਨ। ਅੱਜ ਸਾਨੂੰ ਰਾਵਣ ਦੀ ਬੁਰਾਈ ਤਾਂ ਦਿਖਾਈ ਦਿੰਦੀ ਹੈ ਪਰ ਅਸੀਂ ਆਪਣੇ ਆਲੇ-ਦੁਆਲੇ ਦੀਆਂ ਬੁਰਾਈਆਂ ਵੱਲੋਂ ਅੱਖਾਂ ਮੀਟੀ ਬੈਠੇ ਹਾਂ। ਰਾਮ ਨੇ ਰਾਵਣ ਦਾ ਨਹੀਂ, ਉਸ ਦੀਆਂ ਬੁਰਾਈਆਂ ਦਾ ਖਾਤਮਾ ਕੀਤਾ ਹੈ ਕਿਉਂਕਿ ਰਾਵਣ ਭਾਵੇਂ ਉੱਚਕੋਟੀ ਦਾ ਗਿਆਨਵਾਨ ਸੀ ਪਰ ਉਸ ਦੀ ਇਕ ਬੁਰਾਈ ਨੇ ਉਸ ਦਾ ਸਰਵਨਾਸ਼ ਕਰ ਦਿੱਤਾ। ਅੱਜ ਵੀ ਰਾਮ ਵਾਂਗ ਸਾਨੂੰ ਬੁਰਾਈਆਂ ਦੇ ਖਾਤਮੇ ਲਈ ਅਹਿਦ ਕਰਨਾ ਹੋਵੇਗਾ। ਅੱਜ ਰਾਵਣ, ਕੁੰਭਕਰਨ ਜਾਂ ਮੇਘਨਾਥ ਦੇ ਪੁਤਲੇ ਨਹੀਂ ਸਗੋਂ ਨਸ਼ਿਆਂ, ਭਰੂਣ ਹੱਤਿਆ, ਦਹੇਜ ਪ੍ਰਥਾ ਵਰਗੀਆਂ ਬੁਰਾਈਆਂ ਦੇ ਪੁਤਲੇ ਸਾੜਨ ਦੀ ਲੋੜ ਹੈ ਤਾਂ ਜੋ ਆਮ ਆਦਮੀ ਦੇ ਦਿਮਾਗ ਵਿੱਚ ਘਰ ਕਰ ਜਾਵੇ ਕਿ ਅਸੀਂ ਇਨ੍ਹਾਂ ਬੁਰਾਈਆਂ ਵਿਰੁੱਧ ਲੜਨਾ ਹੈ। ਅਸੀਂ ਸੈਂਕੜੇ ਸਾਲ ਪਹਿਲਾਂ ਦੀ ਬੁਰਾਈ ਨੂੰ ਬੜੇ ਉਤਸ਼ਾਹ ਨਾਲ ਫੂਕਦੇ ਹਾਂ। ਅੱਜ ਦੀਆਂ ਬੁਰਾਈਆਂ ਪ੍ਰਤੀ ਅਵੇਸਲੇ ਕਿਉਂ?
 

RaviSandhu

SandhuBoyz.c0m
Pehli gall sori tuhade khayaalat te mai pehala shakas haan jo ungal chukkan lagga...
Putle saaran naal ki burai khatam ho jayegi???
sarse waale baabe de butt saare ki hoea usnaal??
babbu maan ne lala lajpat rai te bolea usde putle sare gaye ki burai mukk gai??
...............
Rahi RAM te RAWAN di gall..
eh ladai kitho shuru hoi eh ithaas te ramayan ch nhi dasde keo??
LAKSHMAN ne sarppfnakha da nakk katiya si te oh rawan di bahen si jisdi bahen da nakk shareeaam katt ditta gya ki oh chupp karke beh jauga??? J chupp karke beh gya ta oh kaahda mard hoea????
ohde 10 sir si oh bhagwaan shiv ji da bahut wadda bhagat si eh saari gall fir sunaunga j kise nu na pataa hoea ta dasunga...
 
Top