ਅਸੀਂ ਖੁਦ ਤੇ ਜਿੱਤ ਹਾਸਿਲ ਕਰੀਏ

Parv

Prime VIP
ਦੂਜਿਆਂ ਸਾਹਮਣੇ ਕੁਝ ਵੀ ਸਾਬਿਤ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਖੁਦ ਨੂੰ ਸਾਬਿਤ ਕਰੀਏ। ਹਰ ਇਨਸਾਨ ਦਾ ਮੁਕਾਬਲਾ ਪਹਿਲਾਂ ਖੁਦ ਨਾਲ ਹੁੰਦਾ ਹੈ। ਇਸ ਲਈ ਦੂਜਿਆਂ 'ਤੇ ਜਿੱਤ ਹਾਸਿਲ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਖੁਦ 'ਤੇ ਜਿੱਤ ਹਾਸਿਲ ਕਰੀਏ।
* ਖੁਸ਼ੀਆਂ ਦਾ ਕੋਈ ਰਸਤਾ ਨਹੀਂ, ਖੁਸ਼ ਰਹਿਣਾ ਹੀ ਰਸਤਾ ਹੈ।
* ਖੁਸ਼ੀ ਸਾਡੇ ਦਿਮਾਗ ਵਿਚ ਹੈ, ਖੁਸ਼ੀ ਪੈਸਿਆਂ ਨਾਲ ਖਰੀਦੀਆਂ ਗਈਆਂ ਚੀਜ਼ਾਂ ਵਿਚ ਨਹੀਂ ਸਗੋਂ ਇਸ ਗੱਲ ਵਿਚ ਹੈ ਕਿ ਅਸੀਂ ਕਿਹੋ ਜਿਹਾ ਮਹਿਸੂਸ ਕਰਦੇ ਹਾਂ, ਕਿਹੋ ਜਿਹਾ ਵਤੀਰਾ ਕਰਦੇ ਹਾਂ ਅਤੇ ਦੂਜੇ ਦੇ ਵਤੀਰੇ ਦਾ ਕਿਹੋ ਜਿਹਾ ਜਵਾਬ ਦਿੰਦੇ ਹਾਂ। ਇਸ ਲਈ ਅਸਲ ਖੁਸ਼ੀ ਸਾਡੇ ਦਿਮਾਗ ਵਿਚ ਹੈ।
* ਬੀਤਿਆ ਸਮਾਂ ਵਾਪਸ ਨਹੀਂ ਆਉਂਦਾ, ਅਸੀਂ ਅਕਸਰ ਅਜਿਹਾ ਸੋਚਦੇ ਹਾਂ ਕਿ ਜੇ ਅੱਜ ਕੋਈ ਕੰਮ ਅਧੂਰਾ ਰਹਿ ਗਿਆ ਤਾਂ ਉਹ ਕੱਲ ਪੂਰਾ ਹੋ ਜਾਵੇਗਾ। ਹਾਲਾਂਕਿ ਜੋ ਸਮਾਂ ਹੁਣ ਲੰਘ ਗਿਆ, ਉਹ ਵਾਪਸ ਨਹੀਂ ਆਏਗਾ।
* ਨਫਰਤ ਨਾਲ ਨਫਰਤ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਨਫਰਤ ਨੂੰ ਸਿਰਫ ਪਿਆਰ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ਅਤੇ ਇਹ ਕੁਦਰਤੀ ਸੱਚਾਈ ਹੈ।
* ਜਿਸ ਤਰ੍ਹਾਂ ਇਕ ਮੋਮਬੱਤੀ ਬਿਨਾਂ ਅੱਗ ਦੇ ਖੁਦ ਨਹੀਂ ਜਗ ਸਕਦੀ, ਉਸੇ ਤਰ੍ਹਾਂ ਇਕ ਇਨਸਾਨ ਬਿਨਾਂ ਅਧਿਆਤਮਕ ਜੀਵਨ ਦੇ ਜ਼ਿੰਦਾ ਨਹੀਂ ਰਹਿ ਸਕਦਾ।
* ਜੋ ਬੀਤ ਗਿਆ ਉਸ ਬਾਰੇ ਨਾ ਸੋਚੋ ਅਤੇ ਭਵਿੱਖ ਦੇ ਸੁਪਨੇ ਨਾ ਦੇਖੋ। ਸਿਰਫ ਆਪਣੇ ਅੱਜ ਵੱਲ ਧਿਆਨ ਲਾਓ।
* ਯਕੀਨੀ ਤੌਰ 'ਤੇ ਜੋ ਨਾਰਾਜ਼ਗੀ ਵਾਲੇ ਵਿਚਾਰਾਂ ਤੋਂ ਦੂਰ ਰਹਿੰਦੇ ਹਨ, ਉਨ੍ਹਾਂ ਨੂੰ ਹੀ ਸ਼ਾਂਤੀ ਮਿਲਦੀ ਹੈ।
* ਵਿਹਲੇ ਹੋਣਾ ਮੌਤ ਦਾ ਛੋਟਾ ਰਸਤਾ ਹੈ, ਮਿਹਨਤੀ ਹੋਣਾ ਚੰਗੇ ਜੀਵਨ ਦਾ ਰਸਤਾ ਹੈ। ਮੂਰਖ ਲੋਕ ਵਿਹਲੇ ਰਹਿੰਦੇ ਹਨ ਅਤੇ ਸਿਆਣੇ ਮਿਹਨਤ ਕਰਦੇ ਰਹਿੰਦੇ ਹਨ।
* ਰੱਬ ਨੇ ਹਰ ਵਿਅਕਤੀ ਨੂੰ ਇਕੋ ਜਿਹਾ ਬਣਾਇਆ ਹੈ, ਫਰਕ ਸਿਰਫ ਸਾਡੇ ਦਿਮਾਗ ਦੇ ਅੰਦਰ ਹੈ।
* ਪੈਰ ਉਸ ਵੇਲੇ ਪੈਰ ਮਹਿਸੂਸ ਹੁੰਦਾ ਹੈ ਜਦੋਂ ਇਹ ਜ਼ਮੀਨ ਨੂੰ ਛੂੰਹਦਾ ਹੈ।
* ਬੁਰਾਈ ਜ਼ਰੂਰ ਰਹਿਣੀ ਚਾਹੀਦੀ ਹੈ, ਤਾਂ ਹੀ ਚੰਗਿਆਈ ਇਸ ਦੇ ਉੱਪਰ ਆਪਣੀ ਪਵਿੱਤਰਤਾ ਸਾਬਿਤ ਕਰ ਸਕਦੀ ਹੈ।
* ਬੀਤੇ ਸਮੇਂ ਵਿਚ ਨਾ ਉਲਝੋ, ਭਵਿੱਖ ਦੇ ਸੁਪਨਿਆਂ ਵਿਚ ਨਾ ਗੁਆਚੋ, ਆਪਣੇ ਅੱਜ ਵੱਲ ਧਿਆਨ ਦਿਓ। ਇਹੀ ਖੁਸ਼ ਰਹਿਣ ਦਾ ਰਸਤਾ ਹੈ।
 
Top