Ishq di KuRbani....

Eh ik chhoti jahi udaas kahani vargi nazam likhi hai.....Please Padh ke daseyo
mittro kive laggi... Kuj hadd beeti vi hai apni ........

ਇਹ ਵਕ਼ਤ ਲੱਗੇ ਮੌਤ ਜੇਹਾ , ਅਰਮਾਨ ਇਹ ਦਿਲ ਦੇ ਜਿਓਣ ਨੀ ਦਿੰਦੇ
ਹਰ ਪਲ ਜਿਵੇਂ ਅਧੂਰਾ ਲੱਗੇ , ਇਕ ਸੁਫਨੇ ਵੀ ਤੇਰੇ ਮੇਨੂ ਸੌਣ ਨੀ ਦਿੰਦੇ
ਸਾਡਾ ਵੀ ਕਸੂਰ ਨੀ ਅਢ਼ੀਏ , ਅਸੀਂ ਮਾਪਿਆਂ ਦਾ ਕਰਜ਼ ਪੁਗਾਇਆ
ਇਸ਼ਕ਼ ਆਪਣੇ ਨੂੰ ਕੁਰਬਾਨ ਕਰਕੇ , ਬਸ ਦੋਵਾਂ ਅਸੀਂ ਫਰਜ਼ ਨਿਭਾਇਆ
ਇਨ੍ਹਾ ਫ਼ਰਜ਼ਾਂ ਵਾਲੀ ਪੋਥੀ ਵਿਚ , ਅਸੀਂ ਦੋਵੇ ਹੀ ਮਜਬੂਰ ਹੋ ਗਏ
ਇਸ਼ਕ਼ ਦਿਲਾਂ ਵਿਚ ਵਸਦਾ ਸਾਡੇ , ਉਂਝ ਇਕ ਦੂਜੇ ਤੋਂ ਦੂਰ ਹੋ ਗਏ
ਇਕ ਤੈਨੂ ਹੀ ਬਸ ਪਾਉਣ ਲਈ , ਮੈਂ ਹਰ ਸ਼ਰਤਾਂ ਲਈ ਰਾਜ਼ੀ ਸੀ
ਮੇਲ ਸਾਡਾ ਨਾ ਮੰਜੂਰ ਹੋਇਆ , ਸ਼ਾਇਦ ਕਿਸਮਤ ਦੀ ਬਾਜ਼ੀ ਸੀ
ਹੁਣ ਯਾਦਾਂ ਪੱਲੇ ਰਿਹ ਗਈਆਂ ਨੇ , ਉਂਝ ਇਕ ਦੂਜੇ ਨੂੰ ਗਵਾ ਬੈਠੇ ਹਾਂ
ਹੰਜੂਆਂ ਨਾਲ ਦਿਨ ਲੰਗਾਉਣ ਦਾ , ਇਕ ਰੋਗ ਅਵੱਲਾ ਲਵਾ ਬੈਠੇ ਹਾਂ
ਅਸੀਂ ਦਿਲ ਤੋਂ ਜਿਹਨੂੰ ਚਾਹੁੰਦੇ ਸੀ , ਰੱਬਾ ਓਹ ਸਦਾ ਹੀ ਵਸਦੀ ਰਵੇ
ਸਾਡੇ ਭਾਂਵੇ ਹੰਜੂ ਵਗਦੇ ਰਿਹਣ , ਬਸ ਓਹ ਕਮਲੀ ਸਦਾ ਹਸਦੀ ਰਵੇ
ਮੈਂ ਤੌਬਾ ਕੀਤੀ ਪਿਆਰ ਕਰਕੇ , ਇਹ ਤਕਦੀਰਾਂ ਮੇਲ ਨਾ ਕਰਾਇਆ ਮੇਰਾ
ਮੈਨੂ ਛੱਡ ਦਿੱਤਾ ਕੱਲੇ ਰੋਣ ਲਈ , ਨਾ ਕਦੇ ਆਕੇ ਚਿਤ ਵਰਾਇਆ ਮੇਰਾ
ਮੇਰੀ ਇੱਕੋ ਦੁਆ ਰੱਬ ਅੱਗੇ , ਇਹ ਇਸ਼ਕ਼ ਨਾ ਕਿਸੇ ਦੇ ਨਸੀਬ ਹੋਵੇ
ਜੇ ਭੁੱਲ ਭੁਲੇਖੇ ਕਿਸੇ ਹੋ ਜਾਵੇ , ਤਾਂ ਦਿਲਦਾਰ ਉਸ ਦੇ ਕਰੀਬ ਹੋਵੇ
ਤਾਂ ਦਿਲਦਾਰ ਉਸ ਦੇ ਕਰੀਬ ਹੋਵੇ ਰੱਬਾ ਦਿਲਦਾਰ ਉਸ ਦੇ ਕਰੀਬ ਹੋਵੇ
✍ - LvJiT SinGh UBHi...
 

<~Man_Maan~>

DEATHBEAST
bahut vadiya veer :wah :wah


farzan di bediyan vich faske ho pyaar jinha da kurbaan gya,
oh sajjan dil de sache ne vakh ko ke vi naa jinha da iemaan gya,
oh mere dil visdi rahu main vi ohdiyan yaadan vich shirkat karu,
ki hoya us rabb wallon ikk hon da nahi wakh hon da aa farmaan gya...
 
Top