ਮੇਰੀ ਵਿਰਾਸਤ

ਨਾ ਹੀ ਬਹੁਤੇ ਪੈਸੇ ਵਾਲਾਂ ਹਾਂ,

ਨਾ ਦਿਲੋਂ ਰੱਖਦਾ ਵੈਰ ਕਿਸੇ ਨਾਲ,

ਬੇਸ਼ੱਕ ਮੂੰਹ ਤੇ ਰੱਖਦਾ ਗਾਲਾਂ ਹਾਂ,

ਸਤਰੰਜ਼ ਦੀ ਬਾਜੀ ਨਾ ਖੇਡਾ,

ਨਾ ਹੀ ਮੋਹ ਵਿੱਚ ਮੈਨੂੰ ਸਿਆਸਤ ਦੇ,

ਇਕ “ਕਲਮ” ਕੁੰਝ ਪੰਨੇ ਹਿੱਸੇ ਆਉਦੇਂ,

ਬਸ ਮੇਰੀ ਵਿਰਾਸਤ ਦੇ,

ਬਸ ਮੇਰੀ ਵਿਰਾਸਤ ਦੇ,

ਚੰਦ ਲਫਜ਼ਾ ਦਾ ਬਣਿਆ ਸੰਸਾਰ ਮੇਰਾ,

ਕਵਿਤਾਵਾਂ ਗਜ਼ਲਾਂ, ਛੰਦ ਬਾਰਾਂ ਅਤੇ ਸ਼ਾਇਰੀ,

ਬਸ ਇਹੋ ਹੈਂ ਘਰ ਬਾਰ ਮੇਰਾ,

ਬੇਖੌਫ ਜਾ ਹੋ ਕੇ ਲਿਖਦਾ ਹਾਂ,

ਦਿੰਦੇ ਡਰਾਵੇ ਮੈਨੂੰ ਲੈਣ ਲਈ ਹਿਰਾਸਤ ਦੇ,

ਇਕ “ਕਲਮ” ਕੁੰਝ ਪੰਨੇ ਹਿੱਸੇ ਆਉਦੇਂ,

ਬਸ ਮੇਰੀ ਵਿਰਾਸਤ ਦੇ,

ਬਸ ਮੇਰੀ ਵਿਰਾਸਤ ਦੇ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

 
Top