ਹਾਂ ਤੇਰਾ ਗੁਨਹਗਾਰ ਹਾਂ ਮੈਂ...

ਮੈਨੂੰ ਮਾਫ਼ ਕਰੀਂ ਤੂੰ ਸੱਜਣਾ ਵੇ
ਗੱਲ ਦਿਲ ਵਾਲੀ ਨਾ ਕਹ ਸਕਿਆ
ਮੈਂ ਚਾਹ ਕੇ ਲਖਾਂ ਵਾਰ ਵੀ
ਤੇਰੇ ਕੋਲ ਕਦੇ ਨਾ ਬੇਹ੍ਹ ਸਕਿਆ
ਓਸ ਅਨਕਹੇ ਪ੍ਯਾਰ ਦਾ ਛੋਟਾ ਜੇਹਾ ਕਰਾਰ ਹਾਂ ਮੈਂ

ਹਾਂ ਤੇਰਾ ਗੁਨਹਗਾਰ ਹਾਂ ਮੈਂ

ਤੂੰ ਤੱਕਦੀ ਮੈਨੂੰ ਰੇਹਂਦੀ ਸੀ
ਮੈਂ ਵੀ ਤੈਨੂੰ ਤੱਕਦਾ ਰੇਹਾ
ਕੁਝ ਤੈਨੂੰ ਮੈਂ ਨਾ ਕਹ ਸਕਿਆ
ਨਾ ਕੁਝ ਤੇਰੇ ਕੋਲੋਂ ਕੇਹਾ ਗਿਆ
ਸਜ਼ਾ ਮਿਲੀ ਜੋ ਜਨਮਾਂ ਦੀ ਬਸ ਕੱਟਣ ਨੂੰ ਤ੍ਯਾਰ ਹਾਂ ਮੈਂ

ਹਾਂ ਤੇਰਾ ਗੁਨਹਗਾਰ ਹਾਂ ਮੈਂ

ਤੇਰੇ ਪਿਛੇ ਰੇਹਾ ਮੈਂ ਘੁਮਦਾ
ਪੈੜਾਂ ਤੇਰੀਆਂ ਨੂੰ ਨਿੱਤ ਈ ਚੁਮਦਾ
ਇੱਕ ਲਾੰਘ ਮੈਥੋਂ ਨਾ ਪੱਟੀ ਗਈ
ਨਾ ਪਹਲ ਈ ਤੂੰ ਕੋਈ ਕਰ ਸਕਿਆ
ਆਸਾਂ ਦੇ ਅਧੂਰੇ ਸਫ਼ਰ ਦਾ ਇੱਕੋ ਬਸ ਜਿਮਮੇਵਾਰ ਹਾਂ ਮੈਂ

ਹਾਂ ਤੇਰਾ ਗੁਨਹਗਾਰ ਹਾਂ ਮੈਂ

ਨਾ ਰਾਂਝਾ ਮੈਂ ਤੇਰਾ ਬਣ ਸਕਿਆ
ਨਾ ਤੂੰ ਹੀ ਬਣੀ ਹੀਰ ਮੇਰੀ
ਲੇਖ ਰੱਬ ਨੇ ਐਸੇ ਮੇਰੇ ਲਿਖੇ ਸੀ
ਨਾਲ ਜੁੜ ਨਾ ਸਕੀ ਤਕ਼ਦੀਰ ਤੇਰੀ
ਸਦਰਾਂ ਨਾਲ ਪਾਲੇ ਪ੍ਯਾਰ ਦਾ ਬੇਚਾਰਾ ਜੇਹਾ ਇਜਹਾਰ ਹਾਂ ਮੈਂ

ਹਾਂ ਤੇਰਾ ਗੁਨਹਗਾਰ ਹਾਂ ਮੈਂ

ਮੈਂ ਮੁਜਰਿਮ ਹਾਂ ਸੱਚੀ ਮੋਹਬ੍ਬਤ ਦਾ
ਇੱਕੋ ਫੈਸਲਾ ਮੇਰਾ ਹੱਲ ਕਰੂ
ਮੈਂ ਮਰ ਤਾਂ ਗਿਆ ਹਾਂ ਤੇਰੀ ਦੀਦ ਤੋਂ ਬਿਨ
ਏ ਜਿਸਮ ਵੀ ਮੇਰਾ ਛੇਤੀ ਮਰੂ
ਕਿਸੇ ਜਨਮ ਤੂੰ ਮੇਰੀ ਹੋਵੇਂਗੀ ਏਸ ਆਸ ਦਾ ਐਤਬਾਰ ਹਾਂ ਮੈਂ

ਹਾਂ ਤੇਰਾ ਗੁਨਹਗਾਰ ਹਾਂ ਮੈਂ .........

"ਬਾਗੀ"
 
Top