ਮੈਨੂੰ ਮੇਰੀ ਔਕਾਤ ਵਿੱਚ ਹੀ ਰਹਿਣ ਦੇਵੋ ਦੋਸਤੋ

ਮੈਨੂੰ ਮੇਰੀ ਔਕਾਤ ਵਿੱਚ ਹੀ ਰਹਿਣ ਦੇਵੋ ਦੋਸਤੋ
ਨਾ ਲੋ ਦੇਵੋ ਇਸ ਰਾਤ ਵਿੱਚ ਹੀ ਰਹਿਣ ਦੇਵੋ ਦੋਸਤੋ

ਨਾ ਲੋਚਦਾ ਹਾਂ ਜੋ ਪਏ ਨੇ ਪੱਥਰਾ ਦੇ ਇਹ ਫ਼ਰਸ਼
ਮੈਨੂੰ ਕੱਚੀ ਉਸ ਸਬਾਤ ਵਿੱਚ ਹੀ ਰਹਿਣ ਦੇਵੋ ਦੋਸਤੋ

ਮੈਨੂੰ ਕਰੋ ਨਾ ਕੈਦ ਤੰਗਦਿਲ ਆਪਣੀ ਉਸ ਸੋਚ ਵਿੱਚ
ਇਸ ਪੂਰੀ ਕਾਇਨਾਤ ਵਿੱਚ ਹੀ ਰਹਿਣ ਦੇਵੋ ਦੋਸਤੋ

ਹੁਣ ਥੱਕ ਗਿਆ ਹਾਂ ਜਿੱਤ ਕੇ ਇਹ ਜੋ ਨੇ ਜੰਗਾਂ ਝੂਠੀਆ
ਅੱਖਾਂ ਤੋਂ ਹੋਈ ਮਾਤ ਵਿੱਚ ਹੀ ਰਹਿਣ ਦੇਵੋ ਦੋਸਤੋ

ਕੱਢੋ ਨ ਮੈਨੂੰ ਇਸ ਖੁਮਾਰੀ ਵਿੱਚੋਂ ਸਾਰੀ ਹੀ ਉਮਰ
ਯਾਦਾਂ ਦੀ ਉਸ ਸੌਗਾਤ ਵਿੱਚ ਹੀ ਰਹਿਣ ਦੇਵੋ ਦੋਸਤੋ

ਨਾ ਭਾਉਦੀਂ ਹੈ ਮੈਨੂੰ ਟੀ.ਵੀ. ਚੈਨਲਾ ਦੀ ਭੀੜ ਹੁਣ
ਦਾਦੀ ਨਾਨੀ ਦੀ ਬਾਤ ਵਿੱਚ ਹੀ ਰਹਿਣ ਦੇਵੋ ਦੋਸਤੋ

ਪਾੜਾ ਬਣ ਨਾ ਪੜਣਾ ਚਾਹਾ ਨਫ਼ਰਤਾ ਦੇ ਅੱਖਰ
ਬਸ ਅਨਪੜਾ ਦੀ ਜਮਾਤ ਵਿੱਚ ਹੀ ਰਹਿਣ ਦੇਵੋ ਦੋਸਤੋ
 

JUGGY D

BACK TO BASIC
ਨਾ ਭਾਉਦੀਂ ਹੈ ਮੈਨੂੰ ਟੀ.ਵੀ. ਚੈਨਲਾ ਦੀ ਭੀੜ ਹੁਣ
ਦਾਦੀ ਨਾਨੀ ਦੀ ਬਾਤ ਵਿੱਚ ਹੀ ਰਹਿਣ ਦੇਵੋ ਦੋਸਤੋ :wah :wah
 

Android94764

New member
This is my poem. How dare you steal my stuff? Don't you have creative mind to think something. It's called Plagiarism. It's called "chori" in Punjabi. If you were infront of me, I would have slapped (thappar) you. Are you trying to impress boys by stealing my writing. I didn't know Jattis' believed in stealing.

Administrators listening to this, please delete the original post and ban her from the site. Actually, I would ban her IP.
:thappar
 
Top