ਮੈਨੂ ਫੂਕ ਸ਼ਕਾਵੋ ਨਾ, ਔਕਾਤ ਚ ਰਹਿਣ ਦਿਓ

KARAN

Prime VIP
ਇਹ ਪੰਛੀ ਜੰਗਲਾਂ ਦਾ ਸ਼ਹਿਰਾਂ ਵਿਚ ਬਚਨਾ ਨਹੀਂ
ਪਿੰਜਰੇ ਵਿਚ ਪਾਓ ਨਾ, ਜੰਗਲਾਤ ਚ ਰਹਿਣ ਦਿਓ
ਮੇਰੇ ਨਾਲ ਹੋਈ ਜੋ, ਮੈਥੋਂ ਲਿਖਿਆ ਜਾਣਾ ਨਹੀਂ
ਮੇਰੇ ਦੁੱਖ ਸਿਆਹੀ ਨੂ, ਦਵਾਤ ਚ ਰਹਿਣ ਦਿਓ
ਕਿਓਂ ਅੱਖਾਂ ਨਮ ਹੋਈਆਂ, ਕਿਤੇ ਪਤਾ ਨਾ ਲੱਗ ਜਾਵੇ
ਹੰਜੂ ਦਿੱਸ ਜਾਵਣ ਨਾਂ, ਬਰਸਾਤ ਚ ਰਹਿਣ ਦਿਓ
ਫੱਟ ਇਸ਼ਕ ਦੇ ਜਰਨੇ ਦੀ ਮੈਨੂ ਆਦਤ ਪੈ ਗਈ ਏ
ਮੈਨੂ ਹੁਣ ਬਸ ਮੇਰੇ, ਹਾਲਾਤ ਚ ਰਹਿਣ ਦਿਓ
ਮੈਂ ਜਿੰਨੇ ਜੋਗਾ ਹਾਂ, ਓਨੀ ਗੱਲ ਕਰਨ ਦਿਓ
ਮੈਨੂ ਫੂਕ ਸ਼ਕਾਵੋ ਨਾ, ਔਕਾਤ ਚ ਰਹਿਣ ਦਿਓ ......

Zaildar Pargat Singh
 
Top