ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨ&#

ਹੱਸੋ ਖੇਡੋ ਮੌਜ ਮਨਾਓ,
ਆਪਣੀ ਮਿਥੀ ਮੰਜ਼ਿਲ ਪਾਓ,
ਪਰ ਪਹੁੰਚ ਕੇ ਮੰਜ਼ਿਲਾਂ ਉੱਤੇ,ਰਾਹਵਾਂ ਨੂੰ ਭੁੱਲ ਜਾਇਓ ਨਾ,
ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ|

ਕਦੇ ਬੋਲ ਕੇ ਉੱਚਾ,ਦਿਲ ਦੁਖਾਇਆ ਹੋਵੇ ਤਾਂ ਮਾਫ਼ ਕਰੀਂ,
ਮੇਰੀ ਗੱਲ ਤੇ ਅਖ ਵਿਚ ਹੰਝੂ ਆਇਆ ਹੋਵੇ ਤਾਂ ਮਾਫ਼ ਕਰੀਂ,
ਦੁਖ ਵੇਲੇ ਦੇ ਦਿਓ ਸੁਨੇਹਾ,ਚਾਹੇ ਖੁਸ਼ੀਆਂ ਵਿਚ ਬੁਲਾਇਓ ਨਾ,
ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ|

ਕੀ ਦੱਸਾਂ ਕੀ ਦਿਲ ਵਿਚ ਲੈ ਕੇ ਅੱਜ ਮੈਂ ਸਜਦਾ ਕਰ ਚਲਿਆ,
ਜਿਥੇ ਮੇਰਾ ਬਚਪਨ ਪਲਿਆ ਅੱਜ ਵੇਹੜੇ ਸੁੰਨੇ ਕਰ ਚਲਿਆ,
ਨਿੱਤ ਆਉਂਦੇ ਰਹਿਣੇ ਬਰੰਗ ਮੇਰੇ,ਚਾਹੇ ਖਤ ਤੁਸੀਂ ਕੋਈ ਪਾਇਓ ਨਾ,
ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ|

ਮੁੜ ਕੇ ਖੌਰੇ ਕਦ ਮਿਲਣਾ, ਇਹ ਰੱਬ ਦੀ ਖਿਲਾਰੀ ਚੋਗ ਹੈ,
ਸਜਣਾ ਤੋ ਦੂਰ ਹੋ ਲਗਦਾ ਨਹੀਂ,ਇਹ ਦਿਲ ਵੀ ਚੰਦਰਾ ਰੋਗ ਹੈ,
ਸੁਪਨੇ ਚ ਦਰਸ਼ਨ ਨਿਤ ਦਿਓ,ਚਾਹੇ ਮਿਲਣ ਕਦੇ ਮੈਨੂੰ ਆਇਓ ਨਾ
ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ|

ਮਿਲ-ਵਿਛੜਨਾ,ਵਿਛੜ ਕੇ ਮਿਲਣਾ,ਜ਼ਿੰਦਗੀ ਦਾ ਦਸਤੂਰ ਹੈ,
ਦਿਲ ਦੇ ਓਨੀ ਨੇੜੇ ਹੁੰਦਾ , ਯਾਰ ਜੋ ਮੀਲਾਂ ਦੂਰ ਹੈ,
ਹਰ ਸਾਹ ਨਾਲ ਲੈਣਾ ਨਾਮ ਤੁਹਡਾ ਮੈਂ,ਤੁਸੀਂ ਨਾਮ ਮੇਰਾ ਭੁੱਲ ਜਾਇਓ ਨਾ,
ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ|

ਨੋਟ ਕਮਾਉਣੇ ਸੌਖੇ "ਢੀਂਡਸੇ",ਯਾਰ ਕਮਾਉਣੇ ਔਖੇ ਨੇ,
ਜੋ ਯਾਰਾਂ ਨਾਲ ਵਕਤ ਬਿਤਾਏ,ਓਹ ਮੋੜ ਲਿਆਉਣੇ ਔਖੇ ਨੇ,
ਮੇਰੀਆਂ ਅਖਾਂ ਦੇ ਤੁਸੀ ਹੋ ਤਾਰੇ,ਤੁਸੀਂ ਮੈਥੋਂ ਨਜ਼ਰ ਚੁਰਾਇਓ ਨਾ|
ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ|

ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ|
ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ ਨਾ|
.

writer manpreet dhindsa
 
Re: ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ &#260

thank u veer ji :hug
 
parmpreet

Member
Re: ਡੇਰੇ ਦੂਰ ਨੇ ਚਾਹੇ ਮੇਰੇ,ਪਰ ਦਿਲੋਂ ਦੂਰ ਕਰ ਜਾਇਓ &#260

bahut wadia 22 ji
 
Top