ਜਿੰਨ੍ਹਾਂ ਨੂੰ ਦਿਲ ਵਿੱਚ ਕਿੰਨੇ ਵਰ੍ਹੇ ਬਿਠਾ ਛੱਡਿਆ
ਵਾਹ ਨੀ ਤਕਦੀਰੇ ਉਨ੍ਹੀਂ ਜੜਾਂ ਵਿੱਚ ਬਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ
ਬਸ ਇਹ ਵੇਖਣ ਲਈ ਮਿੱਤਰਾਂ ਜਿਉਂਦੇ ਰਹਿਣਾ ਸੀ. . . . . .
ਜਿੰਨ੍ਹਾਂ ਨੂੰ ਵਾਅਦਾ ਯਾਦ ਨਹੀਂ ਭੁੱਲ ਜਾਣਾ ਏ ਸਿਰਨਾਵਾਂ ਵੀ
ਉਨ੍ਹਾਂ ਦੇ ਦੁਆਲੇ ਭੀੜਾਂ ਨੇ ਸਾਡੇ ਨਾਲ ਨਹੀਂ ਪਰਛਾਵਾਂ ਵੀ
ਇੱਕ ਦਿਨ ਸੀ ਜਿਹੜੇ ਨਜ਼ਰਾਂ ਵਿੱਚੋਂ ਡਿੱਗ ਪਏ
ਉਨ੍ਹਾਂ ਨੇ ਆਖਿਰ ਦਿਲ ਤੋਂ ਵੀ ਤਾਂ ਲਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ
ਬਸ ਇਹ ਵੇਖਣ ਲਈ ਮਿੱਤਰਾਂ ਜਿਉਂਦੇ ਰਹਿਣਾ ਸੀ. . . . . .
ਸਾਡੀ ਗਿਣਤੀ ਹੈ ਉਹਨਾਂ ਚ ਜੋ ਸੱਚੇ ਸੀ ਬਦਨਾਮ ਰਹੇ
ਕੀਤੇ ਸੀ ਜ਼ੁਰਮ ਮਸ਼ੂਕਾਂ ਨੇ ਸਿਰ ਆਸ਼ਕਾ ਦੇ ਇਲਜਾਮ ਰਹੇ
ਹੋਠਾਂ ਤੇ ਉਂਗਲ ਧਰ ਲਈ ਚੁੱਪ ਕਰਾ ਛੱਡਿਆ
ਐ ਰੱਬ ਜਾਣਦਾ ਆਪਾਂ ਕੀ ਕੀ ਕਹਿਣਾ ਸੀ
ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ
ਬੱਸ ਇਹ ਵੇਖਣ ਲਈ ਮਿੱਤਰਾਂ
ਜਿਉਦੇ ਰਹਿਣਾ ਸੀ. . . . . .
ਚਾਹਤ ਨਾ ਨਿਕਲੀ ਸਾਡੇ ਚੋ ਨਾ ਉਹਨਾ ਚੋ ਬੇਇਮਾਨੀ ਗਈ
ਐ ਇਸ਼ਕ ਮੁਕਦਮੇ ਲੰਬੇ ਸਨ ਗਰੀਬਾਂ ਦੀ ਲਗ ਜਵਾਨੀ ਗਈ
ਜੋ ਜਾਨ ਜਾਨ ਕਹਿੰਦੇ ਸੀ ਜਾਨੋ ਮਾਰ ਗਏ
ਤੇ ਦੇਬੀ ਨੇ ਇਹ ਜੁਲਮ ਜਾਨ ਤੇ ਸਹਿਣਾ ਸੀ

Last edited: