Gurbani Status messages

U

userid97899

Guest
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
जीवत पितर न मानै कोऊ मूएं सिराध कराही ॥ पितर भी बपुरे कहु किउ पावहि कऊआ कूकर खाही ॥१॥
Jīvaṯ piṯar na mānai ko▫ū mū▫eʼn sirāḏẖ karāhī. Piṯar bẖī bapure kaho ki▫o pāvahi ka▫ū▫ā kūkar kẖāhī. ||1||
He does not honor his ancestors while they are alive, but he holds feasts in their honor after they have died.Tell me, how can his poor ancestors receive what the crows and the dogs have eaten up? ||1||
ਆਦਮੀ ਵੱਡੇ ਵਡੇਰਿਆਂ ਦੀ ਉਨ੍ਹਾਂ ਦੇ ਜੀਉਦਿਆਂ ਤਾਂ ਸੇਵਾ ਨਹੀਂ ਕਰਦਾ ਪਰ ਉਨ੍ਹਾਂ ਦੇ ਮਰਨ ਤੇ ਉਨ੍ਹਾਂ ਨੂੰ ਭੋਜਨ ਖੁਆਉਂਦਾ ਹੈ।ਦੱਸੋ, ਜੋ ਕੁਛ ਕਾਂ ਤੇ ਕੁੱਤੇ ਖਾ ਗਏ ਹਨ, ਉਹ ਗਰੀਬ ਮਾਪਿਆਂ ਨੂੰ ਕਿਸ ਤਰ੍ਹਾਂ ਮਿਲੇਗਾ?
ਜੀਵਤ = ਜੀਊਂਦੇ। ਪਿਤਰ = ਵੱਡੇ ਵਡੇਰੇ, ਪਿਉ ਬਾਬਾ ਪੜਦਾਦਾ ਆਦਿਕ ਵਡੇਰੇ ਜੋ ਮਰ ਕੇ ਪਰਲੋਕ ਵਿਚ ਜਾ ਚੁਕੇ ਹਨ। ਸਿਰਾਧ = ਪਿਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਖੁਆਇਆ ਹੋਇਆ ਭੋਜਨ {ਮਰ ਚੁੱਕੇ ਬਜ਼ੁਰਗਾਂ ਲਈ ਹਿੰਦੂ ਲੋਕ ਸਾਲ ਦੇ ਸਾਲ ਅੱਸੂ ਦੇ ਮਹੀਨੇ ਸਰਾਧ ਕਰਦੇ ਹਨ; ਬ੍ਰਾਹਮਣਾਂ ਨੂੰ ਭੋਜਨ ਖਿਲਾਂਦੇ ਹਨ। ਨਿਸ਼ਚਾ ਇਹ ਹੁੰਦਾ ਹੈ ਕਿ ਇਹ ਖੁਆਇਆ ਹੋਇਆ ਭੋਜਨ ਪਿਤਰਾਂ ਨੂੰ ਅੱਪੜ ਜਾਇਗਾ। ਸਰਾਧ ਅੱਸੂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮੱਸਿਆ ਤਕ ਰਹਿੰਦੇ ਹਨ; ਅਖ਼ੀਰਲਾ ਸਰਾਧ ਕਾਵਾਂ ਕੁੱਤਿਆਂ ਦਾ ਭੀ ਹੁੰਦਾ ਹੈ। ਚੰਦ ਦੇ ਮਹੀਨੇ ਦੇ ਹਿਸਾਬ ਜਿਸ ਤਰੀਕ (ਥਿਤ=ਤਿਥਿ) ਨੂੰ ਕੋਈ ਮਰੇ, ਸਰਾਧਾਂ ਦੇ ਦਿਨੀਂ ਉਸੇ ਥਿਤ ਤੇ ਉਸ ਦਾ ਸ਼ਰਾਧ ਕਰਾਉਂਦੇ ਹਨ। ਬ੍ਰਾਹਮਣਾਂ ਨੂੰ ਖੁਆ ਕੇ ਕਾਵਾਂ ਕੁੱਤਿਆਂ ਨੂੰ ਭੀ ਸਰਾਧ ਦਾ ਭੋਜਨ ਖੁਆਉਂਦੇ ਹਨ}।ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।
ਬਪੁਰੇ = ਵਿਚਾਰੇ। ਕੂਕਰ = ਕੁੱਤੇ ॥੧॥
 
U

userid97899

Guest
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
हउमै नावै नालि विरोधु है दुइ न वसहि इक ठाइ ॥
Ha▫umai nāvai nāl viroḏẖ hai ḏu▫e na vasėh ik ṯẖā▫e.
Ego is opposed to the Name of the Lord; the two do not dwell in the same place.
ਹੰਕਾਰ ਦੀ ਨਾਮ ਨਾਲ ਖਟਪਟੀ ਹੈ। ਦੋਨੋਂ ਇਕ ਜਗ੍ਹਾ ਤੇ ਨਹੀਂ ਠਹਿਰਦੇ।
ਨਾਵੈ ਨਾਲਿ = ਨਾਮ ਨਾਲ। ਵਿਰੋਧੁ = ਵੈਰ। ਦੁਇ = ਇਹ ਦੋਵੇਂ। ਇਕ ਠਾਇ = ਇੱਕ ਥਾਂ ਵਿਚ, ਹਿਰਦੇ ਵਿਚ।ਹਉਮੈ ਦਾ ਪਰਮਾਤਮਾ ਦੇ ਨਾਮ ਨਾਲ ਵੈਰ ਹੈ, ਇਹ ਦੋਵੇਂ ਇਕੱਠੇ (ਹਿਰਦੇ ਵਿਚ) ਨਹੀਂ ਵੱਸ ਸਕਦੇ ॥
 
U

userid97899

Guest
ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥
फरीदा सोई सरवरु ढूढि लहु जिथहु लभी वथु ॥छपड़ि ढूढै किआ होवै चिकड़ि डुबै हथु ॥५३॥
Farīḏā so▫ī sarvar dẖūdẖ lahu jithahu labẖī vath.Cẖẖapaṛ dẖūdẖai ki▫ā hovai cẖikaṛ dubai hath. ||53||
Fareed, seek that sacred pool, in which the genuine article is found.Why do you bother to search in the pond? Your hand will only sink into the mud. ||53||
ਫਰੀਦ ਤੂੰ ਉਸ ਤਾਲਾਬ ਨੂੰ ਭਾਲ, ਜਿਥੇ ਅਸਲੀ ਵਸਤੂ ਲਭਣੀ ਹੈ।ਟੋਭੇ ਵਿੱਚ ਭਾਲਣ ਦਾ ਕੀ ਫਾਇਦਾ ਹੈ? ਬੰਦੇ ਦਾ ਹੱਥ ਗਾਰੇ ਵਿੱਚ ਹੀ ਖੁਭਦਾ ਹੈ

ਸਰਵਰੁ = ਸੋਹਣਾ ਤਲਾਬ; (ਸਰ = ਤਲਾਬ। ਵਰ = ਸ੍ਰੇਸ਼ਟ)। ਵਥੁ = (ਅਸਲ) ਚੀਜ਼।ਹੇ ਫਰੀਦ! ਉਹੀ ਸੋਹਣਾ ਤਲਾਬ ਲੱਭ, ਜਿਸ ਵਿਚੋਂ (ਅਸਲ) ਚੀਜ਼ (ਨਾਮ-ਰੂਪ ਮੋਤੀ) ਮਿਲ ਪਏ,
।ਛਪੜਿ ਢੂਢੈ = ਜੇ ਛੱਪੜ ਭਾਲੀਏ। ਚਿਕੜਿ = ਚਿੱਕੜ ਵਿਚ ॥੫੩॥ਛੱਪੜ ਭਾਲਿਆਂ ਕੁਝ ਨਹੀਂ ਮਿਲਦਾ, (ਉਥੇ ਤਾਂ) ਚਿੱਕੜ ਵਿਚ (ਹੀ) ਹੱਥ ਡੁੱਬਦਾ ਹੈ ॥੫੩॥
 

jassmehra

(---: JaSs MeHrA :---)
ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ॥
ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ॥
ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ॥
ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ॥
(ਪੰਨਾ 589)

ਵਡਹੰਸ ਕੀ ਵਾਰ ਮਹਲਾ 4 ’ਚ ਦਰਜ ਇਸ ਸਲੋਕ ਦੁਆਰਾ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਰਜੀਵੜੇ ਗੁਰਮੁਖਾਂ ਦਾ ਪ੍ਰਭੂ-ਭਗਤੀ ’ਚ ਰੱਤੇ ਰਹਿਣ ਦਾ ਨਿਰਮਲ ਸੁਭਾਅ ਅਤੇ ਦੈਵੀ/ਰੂਹਾਨੀ ਗੁਣਾਂ ਦਾ ਸੰਚਾਰ ਕਰਦਿਆਂ ਮਨੁੱਖਾ ਜੀਵਨ ਸਫ਼ਲਾ ਕਰਨ ਦੀ ਉਨ੍ਹਾਂ ਦੁਆਰਾ ਅਪਣਾਈ ਗੁਰਮਤਿ-ਜੁਗਤੀ ਵਰਣਨ ਕਰਦੇ ਹਨ। ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਸੰਸਾਰ ਵੱਲੋਂ ਮਰ ਕੇ ਅਰਥਾਤ ਸੰਸਾਰਕ ਖਿਆਲਾਂ ਤੇ ਸਰੋਕਾਰਾਂ ਤੋਂ ਉੱਪਰ ਉੱਠ ਕੇ ਜੀਉਣ ਵਾਲੇ ਜੀਉੜੇ ਉਸ ਪਰਮਾਤਮਾ ਦੀ ਭਗਤੀ ਕਰਦੇ ਹਨ; ਸੰਸਾਰਕਤਾ ਤੋਂ ਉੱਪਰ ਉੱਠ ਕੇ ਵਿਚਰਨ ਵਾਲੇ ਗੁਰਮੁਖ-ਜਨ ਹੀ ਸਦਾ ਭਗਤੀ ਕਰ ਸਕਦੇ ਹਨ ਕਿਉਂ ਜੋ ਉਨ੍ਹਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ ਹੁੰਦਾ ਹੈ। ਗੁਰੂ ਮਿਲ ਪੈਣ ਨਾਲ ਉਨ੍ਹਾਂ ਨੂੰ ਭਗਤੀ ਦਾ ਖ਼ਜ਼ਾਨਾ ਪਰਮਾਤਮਾ ਦੇ ਦਰੋਂ ਘਰੋਂ ਮਿਲ ਗਿਆ ਹੁੰਦਾ ਹੈ ਜਿਸ ਖ਼ਜ਼ਾਨੇ ਰੂਪ ਬਖਸ਼ਿਸ਼ ਨੂੰ ਮਿਟਾ ਸਕਣਾ ਕਿਸੇ ਦੀ ਤਾਕਤ/ਸਮਰੱਥਾ ’ਚ ਨਹੀਂ ਹੁੰਦਾ। ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖਾਂ,ਆਪਣੇ ਮਨ ਨੂੰ ਗੁਰੂ ਦੀ ਨਿਰਮਲ ਅਗਵਾਈ ’ਚ ਹਵਾਲੇ ਕਰ ਦੇਣ ਵਾਲੇ ਮਰਜੀਵੜਿਆਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਆਪਣੇ ਅੰਦਰ ਪਾ ਲਿਆ ਹੁੰਦਾ ਹੈ ਉਨ੍ਹਾਂ ਦੇ ਇਸ ਸੁਕਰਮ ਕਰਕੇ ਉਨ੍ਹਾਂ ਦੇ ਮਨ-ਅੰਤਰ ’ਚ ਉਹ ਸਦੀਵੀ ਰਹਿਣ ਵਾਲਾ ਸੱਚਾ ਪਰਮਾਤਮਾ ਨਿਵਾਸ ਕਰ ਰਿਹਾ ਹੁੰਦਾ ਹੈ ਅਰਥਾਤ ਐਸੇ ਮਰਜੀਵੜੇ ਦੈਵੀ/ਰੂਹਾਨੀ ਗੁਣਾਂ ਦਾ ਬਿਨਾਂ ਰੁਕਿਆਂ ਸੰਚਾਰ ਕਰਦੇ ਹਨ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਕਥਨ ਕਰਦੇ ਹਨ ਕਿ ਗੁਰਮੁਖ ਮਰਜੀਵੜੇ ਜੋ ਇਕ ਵਾਰ ਆਪਣਾ ਆਪਾ ਪਰਮਾਤਮਾ ਦੀ ਭਗਤੀ ਅਤੇ ਗੁਣਾਂ ਦੇ ਸੰਚਾਰ ਹਿਤ ਸਮਰਪਿਤ ਕਰ ਦੇਣ ਮਗਰੋਂ ਪਰਮਾਤਮਾ ਨਾਲ ਸਦਾ ਮਿਲਾਪ ਦਾ ਅਨੰਦ ਮਾਣਦੇ ਹਨ ਉਨ੍ਹਾਂ ਨੂੰ ਮੁੜ ਕਦੇ ਵੀ ਪ੍ਰੀਤਮ ਪਿਆਰੇ ਪਰਮਾਤਮਾ ਤੋਂ ਵਿਛੋੜੇ ’ਚ ਰਹਿਣ ਦੀ ਦੁਖਦਾਇਕ ਹਾਲਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
 

jassmehra

(---: JaSs MeHrA :---)
ਦਸਤਾਰ ਸਿੱਖੀ ਦੀ ਸ਼ਾਨ॥
ਸਾਬਤ ਸੂਰਤਿ ਦਸਤਾਰ ਸਿਰਾ ॥

ਪਰਮਾਤਮਾ ਨੇ ਤੇਰਾ ਸਰੀਰ, ਜੈਸਾ ਬਣਾਇਆ ਹੈ, ਉਹ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਾਹਕਾਰ ਹੈ, ਆਪਣੀ ਮਨ-ਮਤ ਅਨੁਸਾਰ ਉਸ ਦੀ ਤੋੜ-ਭੰਨ ਨਾ ਕਰ, ਸਾਬਤ ਸੂਰਤ ਰਹੋ । ਇਹ ਸਾਰੇ ਕੰਮ ਤੇਰੇ ਸਿਰ ਦੀ ਦਸਤਾਰ, ਪਰਮਾਤਮਾ ਦੀ ਹਜ਼ੂਰੀ ਵਿਚ ਤੇਰੀ ਇਜ਼ਤ ਦਾ ਵਸੀਲਾ ਬਣਨਗੇ ।
 
U

userid97899

Guest
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥
बोलीऐ सचु धरमु झूठु न बोलीऐ ॥
Bolī▫ai sacẖ ḏẖaram jẖūṯẖ na bolī▫ai.
So speak the Truth, in righteousness, and do not speak falsehood.
ਆਪਣੇ ਈਮਾਨ ਨਾਲ ਸੱਚੋ ਸੱਚ ਆਖ ਅਤੇ ਕੂੜ ਨਾਂ ਕਹੁ।xxxਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ,
 
U

userid97899

Guest
ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥
कबीर गरबु न कीजीऐ रंकु न हसीऐ कोइ ॥अजहु सु नाउ समुंद्र महि किआ जानउ किआ होइ ॥३९॥
Kabīr garab na kījī▫ai rank na hasī▫ai ko▫e.Ajahu so nā▫o samunḏar mėh ki▫ā jān▫o ki▫ā ho▫e. ||39||
Kabeer, do not be so proud, and do not laugh at the poor.Your boat is still out at sea; who knows what will happen? ||39||
ਕਬੀਰ ਤੂੰ ਹੰਕਾਰ ਨਾਂ ਕਰ ਨਾਂ ਹੀ ਕੋਈ ਜਣਾ ਕੰਗਾਲ ਦੀ ਹਾਸੀ ਉਡਾਵੇ।ਅਜੇ ਬੇੜੀ ਸਾਗਰ ਵਿੱਚ ਹੈ। ਕੌਣ ਜਾਣਦਾ ਹੈ ਕੀ ਬਣ ਜਾਵੇ?
ਰੰਕੁ = ਕੰਗਾਲ ਮਨੁੱਖ।ਹੇ ਕਬੀਰ! (ਜੇ ਤੂੰ ਧਨਵਾਨ ਹੈਂ, ਤਾਂ ਇਸ ਧਨ-ਪਦਾਰਥ ਦਾ ਭੀ) ਮਾਣ ਨਾਹ ਕਰੀਂ, ਨਾਹ ਕਿਸੇ ਕੰਗਾਲ ਨੂੰ (ਵੇਖ ਕੇ) ਠੱਠਾ-ਮਖ਼ੌਲ ਕਰੀਂ। ਨਾਉ = ਬੇੜੀ, ਜ਼ਿੰਦਗੀ ਦੀ ਬੇੜੀ। ਕਿਆ ਜਾਨਉ = ਮੈਂ ਕੀਹ ਜਾਣਦਾ ਹਾਂ? ਨ ਹਸੀਐ = ਮਖ਼ੋਲ ਨਾਹ ਕਰੀਂ ॥੩੯॥(ਤੇਰੀ ਆਪਣੀ ਜੀਵਨ-) ਬੇੜੀ ਅਜੇ ਸਮੁੰਦਰ ਵਿਚ ਹੈ, ਪਤਾ ਨਹੀਂ ਕੀਹ ਹੋ ਜਾਏ (ਇਹ ਧਨ-ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ) ॥੩੯॥
 
U

userid97899

Guest
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥
जो निंदा करे सतिगुर पूरे की तिसु करता मार दिवावै ॥
Jo ninḏā kare saṯgur pūre kī ṯis karṯā mār ḏivāvai.
But one who slanders the Perfect True Guru, shall be killed and destroyed by the Creator.
ਜੋ ਪੂਰਨ ਸਤਗੁਰ ਦੀ ਬਦਖੌਈ ਕਰਦਾ ਹੈ ,ਉਸਨੂੰ ਸਿਰਜਣਹਾਰ ਨਾਸ ਕਰ ਦਿੰਦਾ ਹੈ

ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥
फेरि ओह वेला ओसु हथि न आवै ओहु आपणा बीजिआ आपे खावै ॥
Fer oh velā os hath na āvai oh āpṇā bīji▫ā āpe kẖāvai.
This opportunity shall not come into his hands again; he must eat what he himself has planted.
ਉਹ ਅਉਸਰ ਉਸਨੂੰ ਮੁੜ ਕੇ ਹੱਥ ਨਹੀ ਲੱਗਦਾ , ਜੋ ਕੁਝ ਉਸਨੇ ਬੀਜਿਆ ਹੈ ਉਹ ਆਪ ਹੀ ਖਾਦਾ ਹੈ

ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥
नरकि घोरि मुहि कालै खड़िआ जिउ तसकरु पाइ गलावै ॥
Narak gẖor muhi kālai kẖaṛi▫ā ji▫o ṯaskar pā▫e galāvai.
He shall be taken to the most horrible hell, with his face blackened like a thief, and a noose around his neck.
ਉਸਦੀ ਗਰਦਨ ਦੁਆਲੇ ਰੱਸਾ ਪਾ ਕੇ ਉਹ ਸਿਆਹ ਮੂਹ ਨਾਲ ਭਿਆਨਕ ਦੋਜਕ ਵਿੱਚ ਚੋਰ ਦੀ ਤਰਾ ਲਿਆਦਾ ਜਾਏਗਾ

ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥
फिरि सतिगुर की सरणी पवै ता उबरै जा हरि हरि नामु धिआवै ॥
Fir saṯgur kī sarṇī pavai ṯā ubrai jā har har nām ḏẖi▫āvai.
But if he should again take to the Sanctuary of the True Guru, and meditate on the Name of the Lord, Har, Har, then he shall be saved.
ਜਦ ਉਹ ਮੁੜ ਕੇ ਸੱਚੇ ਸਤਗੁਰ ਦੀ ਪਨਾਹ ਲੇ ਲੇਦਾ ਹੈ , ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦਾ ਹੈ , ਤਦ ਉਹ ਪਾਰ ਉਤਾਰ ਜਾਦਾ ਹੈ

ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥
हरि बाता आखि सुणाए नानकु हरि करते एवै भावै ॥१॥
Har bāṯā ākẖ suṇā▫e Nānak har karṯe evai bẖāvai. ||1||
Nanak speaks and proclaims the Lord's Story; as it pleases the Creator, so does he speak. ||1||
ਨਾਨਕ ਰੱਬ ਦੇ ਦਰਬਾਰ ਦੀ ਕਾਰਵਾਈ ਕਹਿ ਕੇ ਸੁਣਾਉਦਾ ਹੇ , ਵਾਹਿਗੁਰੂ ਸਿਰਜਣਹਾਰ ਨੂੰ ਇਸ ਤਰਾ ਹੀ ਚੰਗਾ ਲੱਗਦਾ ਹੈ

Guru Ramdas Ji
 
U

userid97899

Guest
4LUzJlJ-1.jpg
 
Top