Fakir di chori

manny saran

Member
ਇੱਕ ਵਾਰ ਕਿਸੇ ਪਿੰਡ ਵਿਚ ਔਰਤ ਡਿਊਢੀ ਵਿਚ ਬੈਠੀ ਆਪਣੇ ਵਾਲ ਧੋ ਰਹੀ ਸੀ ਕਿ ਇੱਕ ਫ਼ਕੀਰ ਨੇ ਆ ਕਿ ਅਲਖ ਜਗਾਈ ਔਰਤ ਨੇ ਕਿਹਾ ਕਿ ਉਹ ਇੰਤਜ਼ਾਰ ਕਰੇ ਵਾਲ ਦਕਸ਼ਣਾ ਦਿੰਦੀ ਆ । ਫ਼ਕੀਰ ਸੁਣ ਕਿ ਖੜ ਗਿਆ ਇੰਤਜ਼ਾਰ ਕਰਨ ਲੱਗਾ,ਔਰਤ ਨੇ ਵਾਲ ਧੋਤੇ ਤੇ ਅੰਦਰ ਦਕਸ਼ਣਾ ਲੈਣ ਚਲੀ ਗਈ ਜਾਂਦੇ ਵਖਤ ਉਹ ਆਪਣਾ ਸੋਨੇ ਦਾ ਕੰਗਣ ਪੀੜੇ ਕੋਲ ਹੀ ਭੁੱਲ ਗਈ । ਕੰਗਣ ਦੇਖ ਕਿ ਫ਼ਕੀਰ ਦਾ ਮਨ ਬੇਈਮਾਨ ਹੋ ਗਿਆ ਕੰਗਣ ਚੱਕ ਕਿ ਔਰਤ ਦੇ ਆਉਣ ਤੋਂ ਪਹਿਲਾ ਹੀ ਰਫੂ ਚੱਕਰ ਹੋ ਗਿਆ । ਜਦੋ ਔਰਤ ਆਈ ਓਹਨੇ ਦੇਖਿਆ ਫ਼ਕੀਰ ਨਹੀਂ ਸੀ ਉਥੇ ਫੇਰ ਓਹਨੂੰ ਯਾਦ ਆਇਆ ਕਿ ਕੰਗਣ ਪੀੜੇ ਕੋਲ ਪਿਆ ਸੀ ਜਦੋ ਦੇਖਿਆ ਉਹ ਕੰਗਣ ਉਥੇ ਨਹੀਂ ਸੀ ਉਹ ਸਮਝ ਗਈ ਸੀ ਕਿ ਫ਼ਕੀਰ ਲੈ ਗਿਆ । ਕਾਫੀ ਦਿਨਾਂ ਬਾਅਦ ਔਰਤ ਨੇ ਓਹੋ ਜੇਹਾ ਹੀ ਇਕ ਹੋਰ ਕੰਗਣ ਬਣਵਾ ਲਿਆ ਅਤੇ ਇਕ ਸਾਲ ਬਾਅਦ ਔਰਤ ਬਾਹਰ ਪੀੜੇ ਤੇ ਬੈਠੀ ਸੀ ਬਾਅਦ ਓਹੀ ਫ਼ਕੀਰ ਫੇਰ ਆਇਆ ਤੇ ਦਕਸ਼ਣਾ ਮੰਗੀ ਔਰਤ ਨੇ ਫੇਰ ਜਾਣ ਬੁਝ ਕਿ ਕੰਗਣ ਉਥੇ ਛੱਡ ਕਿ ਜਦੋ ਅੰਦਰ ਜਾਣ ਲੱਗੀ ਫ਼ਕੀਰ ਦਾ ਮਨ ਬੇਈਮਾਨ ਹੋਇਆ ਪਰ ਕੁਝ ਸੋਚ ਕਿ ਰੁਕ ਗਿਆ । ਇੰਨੇ ਨੂੰ ਜਦੋ ਔਰਤ ਵਾਪਿਸ ਆਈ ਫ਼ਕੀਰ ਨੇ ਕਿਹਾ ਮਾਈ ਤੂੰ ਬਹੁਤ ਭਲੀ ਜਾਪਦੀ ਆ,ਪਿਛਲੇ ਸਾਲ ਵੀ ਤੂੰ ਅੱਜ ਦੇ ਵਾਂਗ ਕੰਗਣ ਪੀੜੇ ਕੋਲ ਭੁੱਲ ਗਈ ਸੀ ਅਤੇ ਮੈਂ ਚੱਕ ਕਿ ਲੈ ਗਿਆ ਸੀ,ਪਰ ਤੂੰ ਸਬਕ ਲੈਣ ਦੀ ਬਜਾਏ ਓਹੀ ਘਟਨਾ ਦੁਹਰਾ ਦਿੱਤੀ ਆ । ਫ਼ਕੀਰ ਦੀ ਗੱਲ ਸੁਣ ਔਰਤ ਹੱਸੀ ਤੇ ਕਹਿਣ ਲੱਗੀ ਕਿ ਬਾਬਾ ਪਿਛਲੇ ਸਾਲ ਤੂੰ ਕੰਗਣ ਚੁੱਕ ਕਿ ਲੈ ਗਿਆ ਸੀ ਜਿਸ ਤੋਂ ਛੇਤੀ ਬਾਅਦ ਮੈਂ ਨਵਾਂ ਲੈ ਲਿਆ ਸੀ । ਮੇਰੇ ਕੋਲ ਅੱਜ ਫੇਰ ਨਵਾਂ ਕੰਗਣ ਆ ਜੇ ਤੂੰ ਇਹ ਵੀ ਅੱਜ ਲੈ ਜਾਂਦਾ ਤੇ ਮੈਨੂੰ ਰੱਬ ਹੋਰ ਦਿੰਦਾ । ਪਰ ਤੇਰਾ ਉਹ ਕੰਗਣ ਕਿਥੇ ਹੈ,ਮੈਨੂੰ ਪਤਾ ਕਿ ਤੂੰ ਵੇਚ ਵੱਟ ਲਿਆ ਹੋਣਾ ਓਹਨੂੰ ਵੇਚ ਕਿ ਵੀ ਤੇਰੇ ਕੋਲ ਅੱਜ ਕੱਖ ਨਹੀਂ ਹੈ । ਹਰ ਕੋਈ ਰੱਬ ਦੇ ਦਿੱਤਿਆ ਰੱਜਦਾ ਹੈ,ਦੂਜਿਆਂ ਦੇ ਦਿੱਤੇ ਜਾਂ ਦੂਜਿਆਂ ਦਾ ਧੋਖੇ ਨਾਲ ਚੁਰਾਇਆ ਕੋਈ ਨਹੀਂ ਰੱਜਦਾ। ਜੇ ਤੂੰ ਕੰਗਣ ਚੁਰਾ ਕਿ ਰੱਜ ਗਿਆ ਹੁੰਦਾ ਤੇ ਅੱਜ ਫੇਰ ਦਰ ਦਰ ਖੈਰ ਮੰਗਦਾ ਨਾ ਫਿਰਦਾ। ਔਰਤ ਦੀਆਂ ਦਾਨੀ ਅਤੇ ਖਰੀਆਂ ਗੱਲਾਂ ਸੁਣ ਕਿ ਫਕੀਰ ਨੂੰ ਆਪਣੀ ਗ਼ਲਤੀ ਦਾ ਇਹਸਾਸ ਹੋਇਆ ਤੇ ਉਸ ਨੇ ਭਲੀ ਔਰਤ ਦੇ ਪੈਰਾਂ ਵਿਚ ਡਿੱਗ ਕਿ ਆਪਣੀ ਭੁੱਲ ਬਖਸ਼ਾਈ ।

ਵਧੀਆ ਲੱਗੇ ਤੇ ਸੇਅਰ ਜਰੂਰ ਕਰੋ
ਫੇਸਬੁੱਕ ਤੇ ਪੇਜ ਦਾ username:gallankamdiyanSent from my iPhone using Tapatalk
 
Top