[emoji120]

manny saran

Member
ਹੁਣ ਤੁਹਾਨੂੰ ਡਰਾਈਵ ਕਰਦੇ ਸਮੇ
ਟਰਾਂਸਫਾਰਮਰ ਤੇ ਚੜਦੇ ਸਮੇ,
ਮੌਤ ਤੇ ਡਰਨ ਦੀ ਲੋੜ ਨੀ
ਭੂਤ ਪ੍ਰੇਤ ਕੁਝ ਵਿਗਾੜ ਨੀ ਸਕਦੀ
ਦੋ ਮੂਹੀ ਸੱਪਣੀ ਜਹਿਰ ਨਾਲ ਮਾਰ ਨੀ ਸਕਦੀ,
ਨਾ ਅੱਗ ਦਾ ਨਾ ਪਾਣੀ ਦਾ
ਹੁਣ ਨਾ ਹੀ ਡਰ akਸੱਤਾਲੀ ਦਾ

ਹਾਂਜੀ ਹੁਣ ਤੁਹਾਨੂੰ ਮੌਤ ਤੋ ਡਰਨ ਦੀ ਕੋਈ ਲੋੜ ਨੀ ਕਿਉਕਿ ਜਿਹੜੀ ਗੱਲ ਤੇ ਅਮਰੀਕਾ ਅਤੇ ਹੋਰ ਦੇਸ਼ਾ ਦੇ ਡਾਕਟਰ ਅਤੇ ਿਵਗਿਆਨੀ ਖੋਜ ਕਰ ਰਹੇ ਹਨ।ਪਰ ਹਾਲੇ ਤੱਕ ਸਫਲ ਨਹੀ ਹੋ ਸਕੇ ਪੂਰੀ ਤਰਾਂ,ਹੁਣ ਉਹ ਖੋਜ ਅੱਜ ਕੱਲ ਦੀਆ ਮੌਡਰਨ ਪੜੀਆਂ ਲਿਖੀਆਂ ਭਾਰਤੀ ਇਸਤਰੀਆ ਨੇ ਇਹਦਾ ਹੱਲ ਲੱਭ ਲਿਆ ਹੈ। ਜੇ ਤੁਸੀ ਵੀ ਉਮਰ ਵਧਾਉਣੀ ਹੈ ਇਹਦੇ ਲਈ ਤੁਹਾਨੂੰ ਇੱਕ ਤੇ ਪਤਨੀ ਚਾਹੀਦੀ ਹੈ ਦੂਜਾ ਉਹਦੇ ਲਈ ਗਿਫਟ ਵਧੀਆ ਜੇਹਾ।ਤੁਹਾਡੀ ਵੱਡੀ ਉਮਰ ਦੇ ਬਦਲੇ ਵਿੱਚ ਇਸਤਰੀ ਨੂੰ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਦੀਂ ਹੈ ਉਹ ਹੈ ਪੂਰਾ ਇੱਕ ਦਿਨ ਭੁੱਖੇ ਰਹਿਣਾ।
ਇਹ ਦ੍ਰਿਸ ਅੱਜ ਕੈਨੇਡਾ ਦੇ ਸਹਿਰ ਸਰੀ ਵਿੱਚ ਵੀ ਦੇਖਣ ਨੂੰ ਮਿਲਿਆ 140 ਸਟਰੀਟ ਅਤੇ 84 ਐਵਿਨਿਊ ਲਾਗੇ ਜਿੱਥੇ ਬਹੁਤ ਹੀ ਭੀੜ ਸੀ ਜਾਮ ਲੱਗਾ ਸੀ।ਮੇਰੇ ਹਿਸਾਬ ਨਾਲ ਘੱਟੋ ਘੱਟ 1000 ਬੰਦੇ ਨੇ ਅੱਜ ਓਹ ਜਗਾ ਤੇ ਆਪਣੀ ਉਮਰ ਵਧਾਈ ਗੋਰੇ ਵੀ ਦੇਖਣ ਕਿ ਚੱਕਰ ਕੀ ਆ
ਅੱਜ ਇੱਕ ਖਬਰ ਪੜੀ ਅਫਰੀਕਾ ਦੇ ਦੇਸ ਵਿੱਚ ਇੱਕ ਅੌਰਤ ਅਤੇ ਉਸਦਾ ਪਤੀ,ਬੱਚੇ ਸਭ ਭੁੱਖ ਨਾਲ ਮਰ ਗਏ ਜੋ ਕਿ ਬਹੁਤ ਸਮੇ ਤੋ ਭੁੱਖੇ ਸੀ ਹੁਣ ਘੱਟੋ ਘੱਟ ਉਸਦਾ ਪਤੀ ਤੇ ਬਚਦਾ ਕਿਉਕਿ ਉਸਦੀ ਪਤਨੀ ਕਈ ਦਿਨਾਂ ਤੋ ਭੁੱਖੀ ਸੀ। ਕਿਰਪਾ ਕਰਕੇ ਇਹੋ ਜਿਹੇ ਵਿਹਮਾ ਭਰਮਾ ਤੋ ਬਚੋ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਮਿਲ ਜੁਲ ਕਿ ਰਹੋ ਅਤੇ ਅਰਦਾਸ ਕਿ ਰੱਬ ਖਾਣ ਲਈ ਅੰਨ ਸਭ ਨੂੰ ਦੇਵੇ ਕੋਈ ਗਰੀਬ ਭੁੱਖਾ ਨਾ ਰਹੇ।
ਸਤਿ ਸ੍ਰੀ ਅਕਾਲ......ਮਨਪ੍ਰੀਤ


Sent from my iPhone using Tapatalk
 
Top