Debi Makhsoospuri

Royal_Punjaban

»»K@mli!««
ਦੁੱਖ਼ ਦੇਣ ਵਾਲ਼ਿਆ(ਇਸ਼ਕ ਦੀ ਮਹਿੰਦੀਂ)

ਕਦੀ ਮਾਰਦਾ ਸੈਂ ਗੇੜੇ, ਹੁਣ ਢੁੱਕਦਾ ਨੀ ਨੇੜੇ
ਤੇਰੇ ਪਿੱਛੇ ਘੁੰਮੀ ਜਾਈਏ ਅਸੀ ਇੰਨੇ ਵੀ ਨਈਂ ਰਏ
ਦੁੱਖ਼ ਦੇਣ ਵਾਲ਼ਿਆ
ਅਸੀ ਮਰ ਤੇ ਨਈਂ ਗਏ ਕਦੀ ਮਾਰਦਾ ਸੈਂ ਗੇੜੇ
ਕਦੀ ਮਾਰਦਾ ਸੈਂ ਗੇੜੇ, ਹੁਣ ਢੁੱਕਦਾ ਨੀ ਨੇੜੇ
ਕਦੀ ਮਾਰਦਾ ਸੈਂ ਗੇੜੇ..................


ਅਸੀ ਸੰਭਲ਼ ਸਕੇ ਨਾ ਠੇਡਾ ਇੰਝ ਮਾਰਿਆ ਤੂੰ
ਚੰਨ ਕਹਿਣ ਵਾਲ਼ਿਆ ਵੇ ਚੰਗ਼ਾਂ ਚੰਨ ਚਾੜਿਆ ਤੂੰ
ਤੇਰੇ ਉਮਰਾਂ ਦੇ ਵਾਅਦੇ ਦੱਸ ਕਿਹੜੇ ਖੂਹ 'ਚ ਪਏ
ਦੁੱਖ਼ ਦੇਣ ਵਾਲ਼ਿਆ
ਅਸੀ ਮਰ ਤੇ ਨਈਂ ਗਏ ਕਦੀ ਮਾਰਦਾ ਸੈਂ ਗੇੜੇ
ਕਦੀ ਮਾਰਦਾ ਸੈਂ ਗੇੜੇ, ਹੁਣ ਢੁੱਕਦਾ ਨੀ ਨੇੜੇ
ਕਦੀ ਮਾਰਦਾ ਸੈਂ ਗੇੜੇ..................


ਭੀਖ ਤਰਸ ਦੀ ਮੰਗ਼ੀਏਂ ਨਾ ਜ਼ਖਮ ਦਿਖ਼ਾਕੇ
ਅਸੀ ਮਹਿਫ਼ਲ਼ਾਂ ਵਿੱਚ ਹੱਸੀਏ ਤੇ ਰੋਈਏ ਕੁੰਢੇ ਲ਼ਾਕੇ
ਉੱਚੇ ਬੁਰਜ਼ਾਂ ਤੋਂ ਢੱਠੇ ਸਾਡੇ ਹੌਂਸਲ਼ੇ ਨਾ ਢਹੇ
ਦੁੱਖ਼ ਦੇਣ ਵਾਲ਼ਿਆ
ਅਸੀ ਮਰ ਤੇ ਨਈਂ ਗਏ ਕਦੀ ਮਾਰਦਾ ਸੈਂ ਗੇੜੇ
ਕਦੀ ਮਾਰਦਾ ਸੈਂ ਗੇੜੇ, ਹੁਣ ਢੁੱਕਦਾ ਨੀ ਨੇੜੇ
ਕਦੀ ਮਾਰਦਾ ਸੈਂ ਗੇੜੇ..................


ਕੋਈ ਪੁੱਛੇ ਤੇਰੇ ਬਾਰੇ ਕੋਈ ਨਾ ਬਿਆਨ ਦੇਈਏ
ਉਹ ਥੋੜ ਦਿਲ਼ਿਆ ਤੇਰੇ ਤੋਂ ਅਸੀ ਅਜੇ ਜਾਨ ਦੇਈਏ
ਭਾਵੇ ਪਤਾ ਹੁਣ ਨਈਉ ਤੇਰੀ ਗਿਣਤੀ 'ਚ ਰਹੇ
ਦੁੱਖ਼ ਦੇਣ ਵਾਲ਼ਿਆ
ਅਸੀ ਮਰ ਤੇ ਨਈਂ ਗਏ ਕਦੀ ਮਾਰਦਾ ਸੈਂ ਗੇੜੇ
ਕਦੀ ਮਾਰਦਾ ਸੈਂ ਗੇੜੇ, ਹੁਣ ਢੁੱਕਦਾ ਨੀ ਨੇੜੇ
ਕਦੀ ਮਾਰਦਾ ਸੈਂ ਗੇੜੇ..................


ਹਾਏ ਤੋੜ ਸਾਡੇ ਨਾਲ਼ੋਂ ਯਾਰੀ ਕੀ ਖੁਦਾ ਹੋਗੇ ਔ
ਸਾਨੂੰ ਸਾੜ ਦਿੱਤਾ ਖੁਦ ਵੀ ਸਵਾਹ ਹੋਗੇ ਔ
ਕਿਹੜੇ ਜਨਮਾਂ ਦੇ 'ਦੇਬੀ' ਸਾਥੋ ਬਦਲ਼ੇ ਤੂੰ ਲ਼ਏ
ਦੁੱਖ਼ ਦੇਣ ਵਾਲ਼ਿਆ
ਅਸੀ ਮਰ ਤੇ ਨਈਂ ਗਏ ਕਦੀ ਮਾਰਦਾ ਸੈਂ ਗੇੜੇ
ਕਦੀ ਮਾਰਦਾ ਸੈਂ ਗੇੜੇ, ਹੁਣ ਢੁੱਕਦਾ ਨੀ ਨੇੜੇ
ਕਦੀ ਮਾਰਦਾ ਸੈਂ ਗੇੜੇ..................
 

tejy2213

Elite

ਵਾਹ ਵਾਹ ਹਜ਼ੂਰ ਤੁਹਾਡੀ ਕਿਆ ਬਾਤ਼ ਐ ਨਜ਼ਰਾਂ ਦੀ ਘ਼ੂਰ ਤੁਹਾਡੀ ਕਿਆ ਬਾਤ਼ ਐ

ਹਰ ਵੇਲੇ ਰਹਿੰਦੇ ਤੁਸੀ ਨਜ਼ਰਾਂ ਦੇ ਨੇੜੇ ਪਰ ਦਿਲੋਂ ਕਿੰਨੇ ਦੂਰ ਤੁਹਾਡੀ ਕਿਆ ਬਾਤ਼ ਐ

ਬਾਬ਼ਿਓ ਬਹਾਨੇ ਨਵੇਂ ਨਵੀਆਂ ਚਲਾਕੀਆਂ ਧ਼ਰਤੀ ਤੇ ਰਹਿੰਦੇ ਲਾਉਨੇਂ ਅੰਬਰਾ ਚ ਟ਼ਾਕੀਆਂ

ਕਿੰਨੀ ਅਪਰੋਚ ਤੁਹਾਡੀ ਤੁਹਾਡੀ ਕਿਆ ਬਾਤ਼ ਐ ਦੂਰ ਦੀ ਹੈ ਸੋਚ਼ ਤੁਹਾਡੀ ਕਿਆ ਬਾਤ਼ ਐ

ਆਸ਼ਿਕਾਂ ਦੇ ਰਾਹਾਂ ਵਿੱਚ ਖ਼ਿਲਾਰ ਕੰਡੇ ਤੁਰਦੇ ਹੋ ਪੈਰ਼ ਬੌਚ ਬੌਚ ਤੁਹਾਡੀ ਕਿਆ ਬਾਤ਼ ਐ

ਵਾਹ ਵਾਹ ਹਜ਼ੂਰ ਤੁਹਾਡੀ ਕਿਆ ਬਾਤ਼ ਐ ਨਜ਼ਰਾਂ ਦੀ ਘ਼ੂਰ ਤੁਹਾਡੀ ਕਿਆ ਬਾਤ਼ ਐ ....

ਥੋਨੂੰ ਛ਼ੇੜਨੇ ਦੀ ਸਰਕ਼ਾਰ ਤੋਂ ਮਨਾਈ ਏ ਥੋਡੇ ਫ਼ੱਟੜਾਂ ਦੀ ਦੱਸੋ ਕਿੱਥੇ ਸੁਣਂਵਾਈ ਐ

ਘ਼ਰ ਦਾ ਕਾਨੂੰਨ ਤੁਹਾਡੀ ਕਿਆ ਬਾਤ਼ ਐ ਨਿੱਤ ਕਰੋ ਖ਼ੂਨ ਤੁਹਾਡੀ ਕਿਆ ਬਾਤ਼ ਐ

ਜਿਗਰ ਦੇ ਜ਼ਖਮਾਂ ਤੇ ਮੱਲਮਾਂ ਦੀ ਥਾਂਵੇ ਨਿੱਤ ਛਿੜਕਦੇ ਓ ਲੂਣਂ ਤੁਹਾਡੀ ਕਿਆ ਬਾਤ਼ ਐ

ਵਾਹ ਵਾਹ ਹਜ਼ੂਰ ਤੁਹਾਡੀ ਕਿਆ ਬਾਤ਼ ਐ ਨਜ਼ਰਾਂ ਦੀ ਘ਼ੂਰ ਤੁਹਾਡੀ ਕਿਆ ਬਾਤ਼ ਐ ....

ਨੀਵੇਂ ਤਾਂ ਤੁਹਾਡੇ ਦਰੋਂ ਹੁੰਦੇ ਨੇ ਨਿਰਾਸ਼ ਬਈ ਤੁਹਾਨੂੰ ਸਦਾ ਉੱਚਿਆਂ ਦੀ ਰਹਿੰਦੀ ਏ ਤਲਾਸ਼ ਬਈ

ਵੱਡਿਆਂ ਨਾਲ ਬਾਤ਼ ਤੁਹਾਡੀ ਕਿਆ ਬਾਤ਼ ਐ ਚੰਗੇ ਨੇ ਹਲ਼ਾਤ ਤੁਹਾਡੀ ਕਿਆ ਬਾਤ਼ ਐ

ਗੋਰੇ ਰੰਗ ਵਾਲਿਓ ਤੁਹਾਡੇ ਰਾਜ ਵਿੱਚ ਕਦੇ ਹੁੰਦੀ ਨਹੀਓਂ ਰਾਤ ਤੁਹਾਡੀ ਕਿਆ ਬਾਤ਼ ਐ

ਵਾਹ ਵਾਹ ਹਜ਼ੂਰ ਤੁਹਾਡੀ ਕਿਆ ਬਾਤ਼ ਐ ਨਜ਼ਰਾਂ ਦੀ ਘ਼ੂਰ ਤੁਹਾਡੀ ਕਿਆ ਬਾਤ਼ ਐ ....

ਥੋਡੀਆਂ ਤਰੀਫ਼ਾਂ "ਦੇਬੀ" ਹਰ ਵੇਲੇ ਕਰਦਾ ਚੰਦਰਿਓ ਥੋਤੋਂ ਇੱਕ ਲਫ਼ਜ਼ ਨਈਂ ਸਰਦਾ

ਜੀਬ਼ ਦੇ ਕੰਜੂਸ ਤੁਹਾਡੀ ਕਿਆ ਬਾਤ਼ ਐ ਪੂਰੇ ਮੱਖ਼ੀਚੂਸ ਤੁਹਾਡੀ ਕਿਆ ਬਾਤ਼ ਐ

ਦਿਲ ਵਾਲਾ ਮੁੰਡਾ "ਮਖ਼ਸੂਸਪੁਰੀ" ਜਿਹਾ ਤੁਸੀ ਕਰ ਤਾ ਮਾਯੂਸ ਤੁਹਾਡੀ ਕਿਆ ਬਾਤ਼ ਐ

ਵਾਹ ਵਾਹ ਹਜ਼ੂਰ ਤੁਹਾਡੀ ਕਿਆ ਬਾਤ਼ ਐ ਨਜ਼ਰਾਂ ਦੀ ਘ਼ੂਰ ਤੁਹਾਡੀ ਕਿਆ ਬਾਤ਼ ਐ |
 

tejy2213

Elite
ਉੰਝ ਲੰਬੀਆਂ ਨੇ ਬਹੁਤ ਜਿੰਦਗਾਨੀ ਦੀਆਂ ਗੱਲਾਂ
ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ
ਨਿੱਕੇ ਹੁੰਦੇ ਸੋਚਦੇ ਸਾਂ ਕੇ ਫਜੂਲ ਜਹੀਆਂ ਬਾਤਾਂ
ਪਰ ਪੈਰ਼ ਪੈਰਂ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ
ਤੇਰੇ ਦਿੱਤੇ ਫ਼ੱਟ ਗਏ ਜਾਂਦੇ ਦਾਗ਼ ਛੱਡ ਗਏ
ਨੀ ਵਾਹ ਵਾਹ ਤੇਰੀ ਓ ਨਿਸ਼ਾਨੀ ਦੀ ਨਿਸ਼ਾਨੀ ਦੀਆਂ ਗੱਲਾਂ
ਤੁਰ ਗਏ ਓ ਤਾਂ ਸਾਨੂੰ ਕਿਉਂ ਯਾਦ ਆਉਂਦੇ ਹੋ
ਆਓ ਯਾਦ ਨਾ ਤਾਂ ਬਹੁਤ ਹੀ ਮਹਿਰਬਾਨੀ ਦੀਆਂ ਗੱਲਾਂ
ਭੋਲੇਪਣਂ ਦੇ ਤੂੰ ਕਿੱਸੇ ਅਖ਼ਬਾਰਾਂ ਚ ਛਪਾਵੇਂ
ਲੋਕੀ ਕਰਦੇ ਨੇ ਤੇਰੀ ਬੇਈਮਾਨੀ ਦੀਆਂ ਗੱਲਾਂ
"ਦੇਬੀ" ਹੋਰੀ ਕਿਤੇ ਕਿਤੇ ਛੇੜ ਲੈਣਂ ਹਾਲੇ ਵੀ
ਨੀ ਤੇਰੀ ਧੌਣਂ ਉੱਤੇ ਮਿੱਤਰਾਂ ਦੀ ਗਾਨੀ ਦੀਆਂ ਗੱਲਾਂ |
 

V € € R

~Badmassha Vich Shareef~
ਉੰਝ ਲੰਬੀਆਂ ਨੇ ਬਹੁਤ ਜਿੰਦਗਾਨੀ ਦੀਆਂ ਗੱਲਾਂ
ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ
ਨਿੱਕੇ ਹੁੰਦੇ ਸੋਚਦੇ ਸਾਂ ਕੇ ਫਜੂਲ ਜਹੀਆਂ ਬਾਤਾਂ
ਪਰ ਪੈਰ਼ ਪੈਰਂ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ
ਤੇਰੇ ਦਿੱਤੇ ਫ਼ੱਟ ਗਏ ਜਾਂਦੇ ਦਾਗ਼ ਛੱਡ ਗਏ
ਨੀ ਵਾਹ ਵਾਹ ਤੇਰੀ ਓ ਨਿਸ਼ਾਨੀ ਦੀ ਨਿਸ਼ਾਨੀ ਦੀਆਂ ਗੱਲਾਂ
ਤੁਰ ਗਏ ਓ ਤਾਂ ਸਾਨੂੰ ਕਿਉਂ ਯਾਦ ਆਉਂਦੇ ਹੋ
ਆਓ ਯਾਦ ਨਾ ਤਾਂ ਬਹੁਤ ਹੀ ਮਹਿਰਬਾਨੀ ਦੀਆਂ ਗੱਲਾਂ
ਭੋਲੇਪਣਂ ਦੇ ਤੂੰ ਕਿੱਸੇ ਅਖ਼ਬਾਰਾਂ ਚ ਛਪਾਵੇਂ
ਲੋਕੀ ਕਰਦੇ ਨੇ ਤੇਰੀ ਬੇਈਮਾਨੀ ਦੀਆਂ ਗੱਲਾਂ
"ਦੇਬੀ" ਹੋਰੀ ਕਿਤੇ ਕਿਤੇ ਛੇੜ ਲੈਣਂ ਹਾਲੇ ਵੀ
ਨੀ ਤੇਰੀ ਧੌਣਂ ਉੱਤੇ ਮਿੱਤਰਾਂ ਦੀ ਗਾਨੀ ਦੀਆਂ ਗੱਲਾਂ |

debi da jawab nai ji.........
 
sunna kdi manu husan di sarkaar naa chade
o darr lgda ae ena pyar kidre maar naa chade
shamma kaadi jo parvaanea nu saar naa chade
ki mashook jo hathha te aashiq chaar naa chadde
biwi velne da dekhea saah nai khaandi
joda ohi jo hatho kdi hathiyaar naa chade
 
videsha ch rehnde hoye watni praavo
mitdi hai jaandi pchaan bachaavo
har gllo kar kar k nakla paraaiaa
khud changea pallea ne shkla gwaaiyaa
bhoolo na pachim me kya ho rha hai
kyn aapna virsa tabaah ho rea hai

nai skda ho kende jo souda
jis de sariye ohi besaouda
par aapni taa har cheez hai dandea wadd di
hora di kaisi v hai changi lgdi
takke naa badno oh kaada pehraava
nangea poshaaka ne dita shalaava
khud naal khud to dga ho rea ae
kyn aapna virsa tabhaah ho rea hai
 
ਪਿਆਰ ਵਾਲੀ ਚੰਨੀ ਤੈਨੂੰ ਓੜਣੀ ਨਾ ਆਈ,
ਨਿਭੁਣੀ ਇੱਕ ਪਾਸੇ ਤੈਨੂੰ ਤੋੜਣੀ ਨਾ ਆਈ,
ਨੀ ਭਾਵੇ ਝੂਠੀ ਸਹੀ ਇੱਕ ਅੱਧੀ ਸੁੰਹ ਖਾ ਕੇ ਜਾਦੀ,
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ.....


ਪਈ ਸੱਗਨਾਂ ਦੀ ਮੁੰਦੀ ਛੱਲਾਂ ਮਿੱਤਰਾਂ ਦਾ ਲਾਹਿਆ,
ਫੋਨ ਆਪਣੇ 'ਚੋ ਕੱਟ ਮੇਰਾ ਨੰਬਰ ਮਿਟਾਇਆ,
ਨੀ ਗਾਨੀ ਲੁਹਣ ਵਾਲੀ ਏ,ਨਿਸ਼ਾਨੀ ਲੁਹਣ ਵਾਲੀਏ,
ਨੀ ਤੇਰੇ ਨਾਲ ਮੇਰਾ ਜੁੜਿਆ ਸੀ ਨਾਮ ਲਾਹ ਕੇ ਜਾਦੀ....

ਤੇਰੀ ਨਿਗਾਹ ਵਿੱਚ ਕੱਦ ਸਾਡਾ ਛੋਟਾ ਹੋ ਗਿਆ,
24 karet ਦਾ ਸੋਨਾ ਝੱਟ ਖੌਟਾ ਹੋ ਗਿਆ,
ਨੀ ਬੁਹਤੀ ਏ ਸਿਆਣੀਏ ਫ਼ਰਜ਼ ਪਛਾਣਈ ਏ,
ਸੌਦਾ ਕਰਦੀ ਨਾ ਭਾਵੇ ਸਹੀ ਮੁੱਲ ਪਾ ਕੇ ਤਾ ਜਾਦੀ...

ਕਿੰਨਾ ਸਮਾਂ ਤੇਰੇ ਲੇਖੇ ਅਸੀ ਲਾਇਆ ਤੈਨੂੰ ਪਤਾ,
ਖੂਨ ਹਿੱਜਰ ਦਾ ਕਿੰਨਾ ਕੁ ਪਿਆਇਆ ਤੈਨੂੰ ਪਤਾ,
ਹਾਏ ਕੀਤੀਆ ਲੜਾਈਆ ਵੀ, ਹੋਈਆ ਰੁਸਵਾਈ ਵੀ,
ਸਾਰੇ ਨੱਫੇ ਨੁਕਸਾਨ ਕਿਸੇ ਲੇਖੇ ਲਾ ਕੇ ਜਾਦੀ..
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ.....

ਨੀ ਤੈਨੂੰ ਸਾਡੇ ਵਿੱਚ ਨੁਕਸ ਵੀ ਨੀ ਕੱਢਣਾ ਆਇਆ,
ਯਾਰ ਰੱਖਣਾ ਤਾ ਕੀ ਤੈਨੂੰ ਛੱਡਣਾਂ ਵੀ ਨਾ ਆਇਆ,
ਸ਼ੌਕਣੇ ਨੀ ਬਾਲੀਏ ਮਾਜ਼ਾਜਣੇ ਨੀ ਕਾਹਲੀਏ,
ਨੀ ਤੋਰ ਦੇਬੀ ਨੂੰ ਜਾਹਾਨੋ ਨੀ ਤੂੰ ਗੰਗਾ ਨਹਾਂ ਕੇ ਜਾਦੀ....
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ.....

ਪਿਆਰ ਵਾਲੀ ਚੰਨੀ ਤੈਨੂੰ ਓੜਣੀ ਨਾ ਆਈ....
 
O tuhnu dekh bhukh lendi, Nasha charda,
sanu darshan roj ek vaar deo ji..,
milne ch suraj je arika banda ,
neer (dark) pao, julfan kihlaar deo ji,
o tusi LEX sabun de model varge,
throa monh saada vi nikhaar deo ji,
Mul sade gedyan da taar deo ji..,
sanu darshan roj ek vaar deo ji....
 
Eah husband eah pati dev eah ghar wale...
bahro sohne andro sare he kale
eah husband eah pati dev eah ghar wale
dhwaal eah jalebi to vi wad ke eah wale.....

Asal jwai ban ke dasna..robh jmana haq samjde
saleya nu gal gal de uthe dhale lgana haq samjde
agya jija agya fufad, leao daru waddo kukar
pe ke daru maran changa..kukra wangu maran changa...
bai dasso eaho jahe parone..ragar ke phore uthe lgaune....
seyane hon ge thore kamle wad kale...eah husband eah pati....
 
"Nede tede hunda han par lukea rehnda han,
mai bhulave akkhar vangu labhna penda haan,
Duniya jo v dindi o jholi de vich paa lenda haan,
Paani han mai neeven vall di vehnda haan..,

Akal shakal te jaiyo na eh bohtiyan changiyan nai..,
Ikko khoobi jo kenda haan dil to kenda haan.,
bai kato onnu nazar nai onda oto puch lavo..,
mai oiyo han aje v ohde sheher ch renda han.,
Banda changa tu par tera rutba changa a.,
meri majboori mai okaat ch renda haan..,
Bura kise da soch nai hunda khbre iss karke..,
Bhalaa o mangde jina de mai charna ch benda haan..,
J kehn te ava bolti band hojani kineyan di..,
O DEBi kinna kuj hai kehn lai par sehnda haan,
Paani haan mai neeven vall di vehnda haan..,"

Debi de jo sher churaa k geet banaunde ne..,
Onha nu v loki kahi Likhari jande ne.,
Mulaqat khud naal mai aape kar javanga.,
sariyan gallan geeta de vich bhar jawanga..,
khushia tuade lai ikathiyan karda rahanga..,
aap Gamma de naal guzara kar javanga..,

O hisse aundi zindagi jee len dio Debi nu..,
o hisse aundi maut nu le ke mar jawanga..,

kachea nu tunka lenda tan changa c..,
j mehnge varhe bacha lenda tan changa c..,
jinna piche lag k piche reh gya tu..,
onna nu piche laa lenda tan changa c..,

loka dia gallan sun k saar liaaa..,
khud v ishq kama lenda tan changa c..,
o mud k bhawe zindagi de vich takkre na,
o photo ek khicha lenda tan changa c..,
vadh to vadh jawaab ageyo mil janda..,
ek vaar onu mai bula lenda tan changa c..,

o Debi teriyan aadtan kar k chadd gye..,
Ek do yaar kamaa lenda tan changa c..!!"

Paani haan mai neeven val di vehndaa haan..!!!
 

chardi kala vich rhiye

HaRdCoRe BiOtEcHnOlOgIsT
ਖਬ਼ਰੇ ਪਾਸ ਹੋ ਜਾਂਦਾ, ਉਹਨਾਂ ਨੇ ਪਰਖਿਆ ਈ ਨਹੀਂ.....ਬੜਾ ਅਫ਼ਸੋਸ ਹੈ ਮੈਨੂੰ....
ਜਿਸ ਨੂੰ ਚਾਹਿਆ, ਉਹਦਾ ਦਿਲ ਮੇਰੇ ਲਈ ਤੜਪਿਆ ਈ ਨਹੀਂ.....ਬੜਾ ਅਫ਼ਸੋਸ ਹੈ ਮੈਨੂੰ....
ਜਿਨ੍ਹਾਂ ਨੂੰ ਸਮਝਿਆ ਆਪਣਾ, ਉਹਨਾਂ ਨੇ ਸਮਝਿਆ ਈ ਨਹੀਂ.....ਬੜਾ ਅਫ਼ਸੋਸ ਹੈ ਮੈਨੂੰ....
ਅੱਖਾਂ ਵਿੱਚ ਰੜਕਿਆ ਹਾਂ, ਦਿਲਾਂ ਵਿੱਚ ਧੜਕਿਆ ਈ ਨਹੀਂ.....ਬੜਾ ਅਫ਼ਸੋਸ ਹੈ ਮੈਨੂੰ....
ਓ ਜਾਲ਼ ਕਿੰਨੇ ਸੀ ਜ਼ੁਲਫ਼ਾਂ ਦੇ, ਕਿਸੇ ਵਿੱਚ ਉਲ਼ਝਿਆ ਈ ਨਹੀਂ.....ਬੜਾ ਅਫ਼ਸੋਸ ਹੈ ਮੈਨੂੰ....
ਓ ਸਿੱਕਾ ਕੀਮਤੀ ਸੀ, ਪਰ ਕਿਸੇ ਨੇ ਖਰਚਿਆ ਈ ਨਹੀਂ.....ਬੜਾ ਅਫ਼ਸੋਸ ਹੈ ਮੈਨੂੰ....
ਉਮਰ ਬੀਤ ਚੱਲੀ, ਕਈ ਦਿਲਾਂ ਤੱਕ ਪਹੁੰਚਿਆ ਈ ਨਹੀਂ.....ਬੜਾ ਅਫ਼ਸੋਸ ਹੈ ਮੈਨੂੰ....
ਓ ਜਿਸ ਤੇ ਮਾਣ ਕਰਾਂ, "ਦੇਬੀ" ਐਸਾ ਸਿਰਜਿਆ ਈ ਨਹੀਂ.....ਬੜਾ ਅਫ਼ਸੋਸ ਹੈ ਮੈਨੂੰ....
 

chardi kala vich rhiye

HaRdCoRe BiOtEcHnOlOgIsT
ਲੜਨ ਲੱਗੀਆਂ ਅੱਖਾਂ ਨੂੰ ਰੋਕਿਆ ਨਾ, ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ,
ਉਜੜੇ ਘਰਾਂ ਦੇ ਵਿੱਚ ਪਰਿੰਦਿਆਂ ਨੂੰ, ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ,
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲ਼ੇ "ਦੇਬੀ" ਦੀਵੇ ਜਗਾਉਣ ਤੋਂ ਕਿਵੇਂ ਰੋਕਾਂ,
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ...
 
Top