ਆਪਣੇ ਵਿਆਹ ਤੋਂ ਵੀ ਅੱਜ
ਚੱੜ੍ਹਿਆ ਚਾਅ ਸਵਾਇਆ
ਨੀ
ਮੈਨੂੰ ਦਿਉ ਵਧਾਈਆਂ ਹਾਣਦੀਓ, ਮੈਂ ਦਿਉਰ ਵਿਆਇਆ ਨੀਂ
ਕੱਢਦਾ ਸੀ ਨਿੱਤ ਹਾੜੇ ਦਿੱਤੀ ਕੱਢ ਮਰੋੜੀ ਮੈਂ
ਵੇਖੋਂ ਹੀਰ ਤੇ ਰਾਂਝੇ ਜਹੀ ਬਣਾ ਤੀ ਜੋੜੀ ਮੈਂ
ਨਿੱਤ ਉਲਾਭੇ ਲਿਆਉਂਦੇ ਤੋਂ
ਪਿੱਛਾਂ ਛੱਡਵਾਇਆ ਨੀ
ਮੈਨੂੰ ਦਿਉ ਵਧਾਈਆਂ ਹਾਣਦੀਓ, ਮੈਂ ਦਿਉਰ
ਵਿਆਇਆ ਨੀਂ
ਦਿਲ ਦੇ ਸਾਰੇ ਚਾਅ ਅੱਜ ਪੂਰੇ ਹੋ ਗਏ ਭਾਬੀ ਦੇ
ਧਰਤੀ ਤੇ ਪੱਬ ਟਿੱਕੇ ਨਾ ਮੇਰਾ ਵਾਂਗ ਸ਼ਰਾਬੀ ਦੇ
ਨਿਰ੍ਹਾਂ ਸ਼ਰਾਬੀ ਨਾਬ੍ਹੇ ਦੀ ਬੋਤਲ ਲੜ੍ਹ ਲਾਇਆ ਨੀ
ਮੈਨੂੰ ਦਿਉ ਵਧਾਈਆਂ
ਹਾਣਦੀਓ, ਮੈਂ ਦਿਉਰ
ਵਿਆਇਆ ਨੀਂ
ਲਹਿੰਗੇ ਚੁੰਨੀਆ ਢਿਲਕਣ
ਖੁਲਣ ਵਾਲ ਅੱਧਵਾਟੇ ਨਾਲ
"ਦੇਬੀ" ਸੌਣ ਨਹੀਂ ਦੇਣਾ ਝਾਂਜ਼ਰ ਦੇ ਛਣਕਾਟੇ ਨਾਲ
ਬੁਰੀ ਕਰਾਂਗੇ ਜੀਨੇ ਨੱਚਣੋਂ
ਅੱਜ ਹਟਾਇਆ ਨੀਂ
ਮੈਨੂੰ ਦਿਉ ਵਧਾਈਆਂ
ਹਾਣਦੀਓ, ਮੈਂ ਦਿਉਰ
ਵਿਆਇਆ ਨੀਂ