ਨਾਮ ਮੇਰਾ ਲਿਖਿਆ ਜੋ By Mandeep

Yaar Punjabi

Prime VIP
ਨੀ ਇਕੱ ਤੂੰ ਨਾ ਬਦਲੀ
ਬਾਕੀ ਜੱਗ ਬਦਲਦਾ ਵੇਖਿਆ ਅੱਖਾ ਨੇ
ਬਸ ਇੱਕ ਤੂੰ ਹੀ ਮੇਰਾ ਮੇਰਾ ਕਹਿੰਦੀ ਰਹੀ
ਬਾਕੀ "ਮਨਦੀਪ" ਗੈਰ ਬਣਾਇਆ ਲੱਖਾ ਨੇ

ਨੀ ਹਰ ਸਾਹ ਹਰ ਦਿਨ ਤੇਰੇ ਸੰਗ ਨੀ
ਤੂੰ ਬਦਲ ਨਾ ਜਾਵੀ ਨਾਲ ਦੁਨੀਆ ਦੇ ਰੰਗ ਨੀ
ਛਾ ਜਾਣ ਨਾ ਉਦਾਸੀਆ ਚਿਹਰੇ ਦਗ ਦਗ ਤੇ

ਨੀ ਜੇ ਮਿੱਟ ਗਿਆ ਨਾਮ ਮੇਰਾ ਲਿਖਿਆ ਜੋ
ਤੇਰੀ ਰਗ ਰਗ ਤੇ
ਨੀ ਫਿਰ ਦੱਸ ਰਹਿ ਗਿਆ ਕੀ ਮੇਰਾ ਜੱਗ ਤੇ

ਇਹ ਕਿਸਮਤ ਸਦਾ ਹੀ ਮੇਰੇ ਨਾਲ ਖੇਲ ਖੇਲ ਜਾਦੀ ਆ
ਆਪ ਜਿੱਤ ਜਾਦੀ ਸਾਡਾ ਹਾਰ ਨਾਲ ਕਰਾ ਮੇਲ ਜਾਦੀ ਆ
ਇਕ ਜਿੱਤਣ ਲਈ ਤੈਨੂੰ ਮੈ
ਕਿਨੇ ਹੀ ਸਾਲ ਜਲਾਏ ਉਡੀਕਾ ਦੀ ਅੱਗ ਤੇ

ਕਿਤੇ ਮਿੱਟ ਹੀ ਨਾ ਜਾਵੇ
ਨਾਮ ਲਿਖਿਆ ਸਾਡਾ ਤੇਰੀ ਰਗ ਰਗ ਤੇ

"ਸਾਡੀ ਚੜਦੀ ਜਵਾਨੀ ਵਿੱਚ
ਰੁੱਲੀ ਜਿੰਦਗਾਨੀ ਵਿੱਚ
ਸਾਡੇ ਜਜਬਾਤਾ ਤੇ ਹੈਰਾਨੀ ਵਿੱਚ
ਬਸ ਤੇਰਾ ਹੀ ਜਿਕਰ ਨੀ
ਬੀਤੇ ਕਿੰਨੇ ਸਾਲਾ ਵਿੱਚ
ਅੱਜ ਵੀ ਮੇਰੇ ਖਿਆਲਾ ਵਿੱਚ
ਬਸ ਤੇਰਾ ਹੀ ਫਿਕਰ ਨੀ"
ਸਾਡੀ ਹਰ ਗੱਲ ਵਿੱਚ
ਚੰਗੇ ਬੁਰੇ ਪਲ ਵਿੱਚ
ਤੇਰੇ ਮੇਰੇ ਕੱਲ ਵਿੱਚ
ਬੱਸ ਤੇਰਾ ਹੀ ਹੋਣਾ ਜਿਕਰ ਨੀ
ਮਨਦੀਪ ਨੂੰ ਤੇਰਾ ਬਸ ਹੋਸਲਾ
ਉਜ ਯਾਰ ਕਹਿਣ ਵਾਲਿਆ ਨੇ ਤਾ ਵਾਰੋ ਵਾਰੀ ਠੱਗ ਤੇ

ਨੀ ਜੇ ਮਿੱਟ ਗਿਆ ਨਾਮ ਮੇਰਾ ਲਿਖਿਆ ਜੋ
ਤੇਰੀ ਰਗ ਰਗ ਤੇ
ਨੀ ਫਿਰ ਦੱਸ ਰਹਿ ਗਿਆ ਕੀ ਮੇਰਾ ਜੱਗ ਤੇ

 
Ginni%20Singh.gif
:wah:wah
Ginni%20Singh.gif
:wah:wah
Ginni%20Singh.gif
 
Top