ਸ਼ੁਕਰੀਆ ਤੇਰੀ ਆਮਦ ਨੂੰ ਇਹ ਸਾਡੇ ਤੇ ਅਹਿਸਾਨ ਤੇਰਾ

Pardeep

๑۩۩๑┼●ℛŐŶ
ਸ਼ੁਕਰੀਆ ਤੇਰੀ ਆਮਦ ਨੂੰ ਇਹ ਸਾਡੇ ਤੇ ਅਹਿਸਾਨ ਤੇਰਾ,
ਖਿਆਲ ਤੇ ਅਹਿਸਾਸ ਤੇਰਾ ਹੁਣ ਬਣਕੇ ਰਹੁ ਮਹਿਮਾਨ ਮੇਰਾ,
ਜ਼ਿਹਨ ਚ' ਉੱਡਦੇ ਜ਼ਲਜ਼ਲੇ ਤੇ ਅਣਕਹੀਆਂ ਤਹਿਰੀਰਾਂ ਕਈ,
ਤੇਰੇ ਲਈ ਮੁੱਲ ਕੌਡੀ ਨਾ ਪਰ ਬੇਸ਼ਕੀਮਤੀ ਸਮਾਨ ਮੇਰਾ,
ਉਡੀਕਦੀ ਸੀ ਜੋ ਕਫਸ ਦੇ ਵਿੱਚ ਜਦ ਆਣਕੇ ਤੂੰ ਦਸਤਕ ਦਿੱਤੀ,
ਆਜਾਦ ਮੇਰੀ ਅੱਜ ਰੂਹ ਹੋਈ ਤੇ ਬਣ ਬੈਠੀ ਆ ਮਕਾਨ ਤੇਰਾ,
ਇੱਕ ਨਜ਼ਰ ਤੇਰੀ ਦਾ ਕਰਮ ਬਹੁਤ ਕੁਝ ਲਫਜ਼ਾਂ ਦੀ ਹੀ ਮਿਹਰ ਬੜੀ,
ਨਾ ਹਾਮੀ ਨਾ ਇਜ਼ਹਾਰ ਤੇਰਾ ਬਸ ਨਿਗਾਹ ਤੇਰੀ ਅਰਮਾਨ ਮੇਰਾ,
ਨਾ ਬਣ ਸਕੇਂਗਾ ਤੂੰ ਹਮਸਫਰ ਮੇਰੀ ਆਰਜ਼ੂ ਦੀ ਰਾਹ ਦੇ ਵਿੱਚ,
ਜਦ ਕਹੇਂਗi ਤੂੰ ਅਲਵਿਦਾ ਬੁੱਤ ਰਹਿ ਜਾਣਾ ਬੇਜਾਨ ਮੇਰਾ......
 

Jus

Filhaal..
ਸ਼ੁਕਰੀਆ ਤੇਰੀ ਆਮਦ ਨੂੰ ਇਹ ਸਾਡੇ ਤੇ ਅਹਿਸਾਨ ਤੇਰਾ,
 
Top