ਜਦੋਂ ਹੋਵੇਗਾ ਜ਼ਿਕਰ

Lakhi Sokhi

Roop Singh
ਜਦੋਂ ਹੋਵੇਗਾ ਜ਼ਿਕਰ ਮੇਰਾ ਤੇਰੀਆਂ ਗੱਲਾਂ ਵਿੱਚ,
ਤੈਨੂੰ ਯਾਦ ਆਵੇਗਾ ਹਰ ਲਮਹਾ ਬਿਤਾਇਆ ਮੇਰੇ ਨਾਲ ਨੀ,
ਐਵੇਂ ਹੀ ਰਿਸ਼ਤੇ ਨਹੀਂ ਟੁੱਟ ਜਾਂਦੇ ਰੂਹ ਦੇ ਰੂਹ ਨਾਲ,
ਤੂੰ ਮੈਨੂੰ ਯਾਦ ਕਰੇਂਗੀ ਆਂਉਦੇ ਜਾਂਦੇ ਹਰ ਸਾਹ ਦੇ ਨਾਲ ਨੀ,
ਜਿਵੇਂ ਛੱਡ ਜਾਂਦਾਂ ਏ ਗੁਲਾਬ ਆਪਣੀ ਖੁਸ਼ਬੋ ਉਹਨਾਂ ਹੱਥਾਂ ਵਿੱਚ,
ਜਿਹੜੇ ਮਸਲ ਜਾਂਦੇ ਨੇ ਇਹਨੂੰ ਬੜੀ ਬੇਦਰਦੀ ਦੇ ਨਾਲ ਨੀ ....
 
Top