ਇੱਕ ਯਾਦ ਤੇਰੀ, ਸੱਜਣਾ ਵੇ ਇੱਕ ਯਾਦ ਤੇਰੀ

Vehlalikhari

@£w@¥$v€h£@
ਇੱਕ ਯਾਦ ਤੇਰੀ ਸੱਜਣਾ ਵੇ ਇੱਕ ਯਾਦ ਤੇਰੀ,
ਪਲਕ ਝਪਕਦੇ ਹਰ ਸਾਂਹ ਦੇ ਨਾਲ ਹਰ ਕਿਣਕੇ ਦੀ ਆਹਟ,
ਤੇਰੇ ਨਾਂ ਦਾ ਹੁੰਗਾਰਾ ਭਰ ਦਿੰਦੀ ਆ,
ਇੱਕ ਖਿੱਚ ਸਬੱਬੀ ਜੁੜੀ ਜੋ ਤੇਰੇ ਨਾਲ,
ਮੈਨੂੰ ਮੰਤਰ-ਮੁਗਧ ਕਰ ਦਿੰਦੀ ਆ,
ਸੁੱਤੇ ਪਏ ਮੇਰੇ ਸ਼ਬਦਾਂ ਦੇ ਭੰਡਾਰ ਨੂੰ,
ਥਿਰਕ- ਥਿਰਕ ਨੱਚਣ ਲਈ ਮਜਬੂਰ ਕਰ ਦਿੰਦੀ ਆ,
ਇੱਕ ਚੀਸ ਅਵੱਲੀ ਉੱਠ ਪੈਂਦੀ ਹੈ,
ਜੋ ਮੇਰੇ ਤੜਪਦੇ ਹੋਏ ਜ਼ਜ਼ਬਾਤਾਂ ਨੂੰ ਹੋਰ ਤੜਪਾ ਦਿੰਦੀ ਆ,
ਜਦੋਂ ਕਦੇ ਵੀ ਫਰੋਲਾਂ ਯਾਦਾਂ ਵਾਲੇ ਪੰਨੇ,
ਹਰ ਪੰਨੇ ਵਿਚੋੰ ਆਵੇ ਖੁਸ਼ਬੂ ਤੇਰੀ ਜੋ ਮੇਰੇ ਸਾਂਹਾ ਨੂੰ ਹੋਰ ਸੁਲਘਾ ਦਿੰਦੀ ਆ,
ਸਿਸਕੀਆ ਦਾ ਰੂਪ ਲੈ ਕੇ ਮੇਰੇ ਦਿਲ ਵਿੱਚ ਭਾਬੜ ਮਚਾ ਦਿੰਦੀ ਆ,
ਕਿਣਕਾ ਹੋਏ ਸੁਪਨੇਆਂ ਦੇ ਟੁਕੜੇਆ ਨੂੰ ਅੰਮ੍ਰਿਤ ਦੇ ਹੱਥਾਂ ਵਿੱਚ ਥਮਾ ਦਿੰਦੀ ਆ,
ਇੱਕ ਯਾਦ ਤੇਰੀ, ਵੇਹ੍ਲੇਆ ਵੇ ਇੱਕ ਯਾਦ ਤੇਰੀ...✒️​


***** V€h£@ L!kh@r! ✒️*****
 
Top