]ਹਰ ਸਾਹ' ਨਾਲ ਤੇਰੀ ਯਾਦ ਆਵੇ

ਹਰ ਸਾਹ' ਨਾਲ ਤੇਰੀ ਯਾਦ ਆਵੇ ਏਦਾਂ ਦੇ ਸੁਆਸ ਬਣਾ ਗਿਆ ਤੂੰ ,
ਇੱਕ ਮਾਰੂਥਲ ਵਿੱਚ ਭਟਕਦੀ ਹੋਈ , ਮੈਨੂੰ ਪਿਆਸ ਬਣਾ ਗਿਆ ਤੂੰ |

ਸ਼ਾਇਦ ਤੁਰ ਜਾਂਦੇ ਇਸ ਦੁਨੀਆਂ ਤੋਂ ਅਸੀਂ ਗੁੰਮਨਾਮ ਜਿਹੇ ਸੱਜਣਾ ,
ਕੁਝ ਪਲਾਂ ਦਾ ਸਾਥ ਤੂੰ ਦੇ ਕੇ ਸੱਜਣਾ ਵੇ ਮੈਨੂੰ ਖਾਸ ਬਣਾ ਗਿਆ ਤੂੰ |

ਇੰਝ ਲੱਗੇ ਜਿਵੇਂ ਆਸ ਪਾਸ ' ਕੋਈ ਸ਼ਾਇਦ ਮੇਰੇ ਰੂਹ ਏ ਭਟਕ ਰਹੀ,
ਦਿਲ ਮੇਰੇ ਵਿੱਚ ਇਸ ਤਰਾਂ ਦਾ , ਇੱਕ ਅਹਿਸਾਸ ਬਣਾ ਗਿਆ ਤੂੰ |

ਨਾ ਟੁੱਟ ਸਕਿਆ ਨਾ ਜੁੜ ਸਕਿਆ ਨਾਲ ਤੂੰ ਮੇਰੀ ਜਿੰਦਗੀ ਦੇ ਕਦੇ ,
ਦਿਲ ਮੇਰੇ ਵਿੱਚ ਮੁੜ ਆਵਣ ਦਾ ਇੱਕ ਧਰਵਾਸ ਬਣਾ ਗਿਆ ਤੂੰ |

ਐਵੇਂ ਬਿਨਾਂ ਜ਼ੁਰਮ ਤੋਂ ਜੈਲੀ ਨੂੰ ਤੂੰ ਦੇ ਕੇ ਸਜ਼ਾਵਾਂ ਤੜਫਾਉਂਣ ਦੀਆਂ ,
ਮੇਰੀ ਜਿੰਦਗੀ ਵਿੱਚ ਹਿਜ਼ਰ ਦਾ ਇੱਕ ਨਵਾਂ ਇਤਿਹਾਸ ਬਣਾ ਗਿਆ ਤੂੰ।
 
Top