ਸੂਰਜ ਸੀ ਗਵਾਹ ਜਦੋਂ

ਸੂਰਜ ਸੀ ਗਵਾਹ ਜਦੋਂ ,ਤੂੰ ਦਿਲਾਂ` ਨੂੰ ,ਵਿਛੋੜਿਆ ,
ਹਰ ਖਾਅਬ ਮੇਰੇ ਨੈਣਾਂ ਦਾ ਕਿਉਂ ਸੀ ਤੂੰ ਤੋੜਿਆ ।

ਬੇਗਾਨਾ ਜਿਹਾ ਕਰ ਦਿੱਤਾ ਯਾਰਾ ਤੇਰੇ' ਸ਼ਹਿਰ ਨੇ ,
ਸਦਾ ਲਈ ਏ ਜਦੋਂ ਦਾ ਤੂੰ, ਸਾਥੋਂ ਮੁੱਖ ਮੋੜਿਆ ।

ਏਨੀ ਨਹੀ ਉਮਰ ਕਿ ਅਜਮਾਉਂਦਾ ਰਹਾਂ ਦੁਨੀਆਂ ਨੂੰ ,
ਵਕਤ ਜਾਂਦਾ ਏ ਪਹਿਲਾਂ ਹੀ ,ਵਾਹੋ ਦਾਹੀ ਦੌੜਿਆ ।

ਬੜਾ ਅਣਮੁੱਲਾ ਸੀ ਉਹ ,ਹਰ ਹੰਝੂ ਮੇਰੀ ਅੱਖ ਦਾ ,
ਐਵੇਂ ਹਿਜ਼ਰ ਤੇਰੇ ਵਿੱਚ ,ਜੋ ਗਿਆ ਹੈ ਮੈਥੋਂ ਰੋੜਿਆ ।

ਦੁਨੀਆਂ ਵਾਕਿਫ਼ ਤਾਂ ਬਹੁਤ ਸੀ ਤੇਰੇ ਉਸ ਸ਼ਹਿਰ ਵਿੱਚ ,
ਮਿਲਿਆ ਨਾ ਕੋਈ ਜੀਹਨੇ ,ਨਾਤਾ ਰੂਹ ਨਾਲ ਜੋੜਿਆ ।

ਤੂੰ ਕਰਦਾ ਰਿਹਾ ਕਤਲ, ਦਿਨ ਦਿਹਾੜੇ ਰਿਸਤਿਆਂ ਦਾ ,
ਜਦੋਂ ਵਿਕਿਆ ਇਨਸਾਫ ,ਤਾਂ ਗਿਆ ਮੈਂ ਝੰਝੋੜਿਆ ।

ਜੇ ਤੂੰ ਖੁਦਾ ਵੀ ਬਣ ਜਾਵੇਂ ,ਜੈਲੀ ਸਿਜਦਾ ਨਾ ਕਰਾਂ ਤੈਨੂੰ,
ਜਦੋਂ ਹਸ਼ਰਤ ਸੀ ਤੇਰੀ , ਜਦ ਉਦੋਂ ਨੀ ਤੂੰ ਬਾਹੁੜਿਆ ।

 
Top