ਇੱਕ ਅਜ਼ਨਬੀ ਬਣਕੇ ਆਇਆ ਸੀ ਮੈਂ ਤੇਰੇ ਸ਼ਹਿਰ ਵਿੱਚ

ਇੱਕ ਅਜ਼ਨਬੀ ਬਣਕੇ ਆਇਆ ਸੀ ਮੈਂ ਤੇਰੇ ਸ਼ਹਿਰ ਵਿੱਚ i
ਤੇਰੇ ਲਈ ਉਦੋਂ ਪਰਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ i

ਅਚਾਨਕ ਇੱਕ ਦਿੰਨ ਤੈਨੂੰ ਵੇਖ ਕੇ ਮੈਂ ਰੁੱਕ ਗਿਆ ,
ਉੱਸ ਦਿੰਨ ਤੋਂ ਹੀ ਤੈਨੂੰ ਚਾਹਿਆ ਸੀ ਮੈਂ ਤੇਰੇ ਸ਼ਹਿਰ ਵਿੱਚ i

ਕਵਿਤਾ ਗੀਤ ਤੇ ਫਿਰ ਤੂੰ ਮੇਰੀਆਂ ਲਿਖਤਾਂ ਦੀ ਗਜ਼ਲ ਬਣੀ,
ਮਹਿਫਲਾਂ ‘ਚ ਕਈ ਵਾਰ ਤੈਨੂੰ ਗਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ i

ਤੈਨੂੰ ਅਪਣਾਉਣ ਲਈ ਇਸ਼ਕ ਦਾ ਸੀ ਮੈਨੂੰ ਇੱਕ ਵਰ ਮਿਲਿਆ,
ਤੇਰੇ ਲਈ ਆਪਣਾ ਆਪ ਭੁਲਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ i

ਤੇਰਾ ਹੱਸ ਕੇ ਮਿਲਣਾ ਤੇ ਗੁੱਸੇ ਵਿੱਚ ਬਾਰ ਬਾਰ ਰੁੱਸ ਜਾਣਾ,
ਐਸੀ ਅਦਾ ਦਾ ਫਿਰ ਸਤਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ i

ਮੁਰਜ਼ਾ ਜਾਵੇ ਨਾ ਬੂਟਾ ਇਸ਼ਕ ਦਾ ਮੈਂ ਨਿੱਤ ਸਿੰਝਦਾ ਰਿਹਾ,
ਹਰ ਪੱਤੇ ਨੂੰ ਖੂਨ ਪਿਲਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ i

ਅਗਨ ਸੰਗ ਦੋਸਤੀ ਲਾ ਕੇ ਅਸੀਂ ਬੜਾ ਨਾਜ਼ ਕੀਤਾ,
ਰੋਜ ਆਪਣਾ ਆਪ ਜਲਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ i

ਆਰ. ਬੀ. ਸੋਹਲ, ਗੁਰਦਾਸਪੁਰ​
 
Top