ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇਰ&a

maddy1325

Ramgharia Dude

ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇਰੇ ਤੋਂ
ਜਿੰਦ ਨਾ ਤੇਰੇ ਲਿਖਵਾ ਦਿੱਤੀ, ਦੱਸ ਚਾਹਵੇਂ ਹੋਰ ਕੀ ਮੇਰੇ ਤੋਂ
ਨਾ ਪਲ ਵੀ ਯਾਦ ਦੀ ਲੜੀ ਟੁੱਟੇ, ਨਾ ਕਰ ਸਕਾਂ ਪਰੇ ਜੇਰੇ ਤੋਂ
ਤੂੰ ਹੀ ਏਂ ਸੂਰਜ ਚੰਨ ਮੇਰਾ, ਬੜਾ ਡਰਾਂ ਜੁਦਾਈ ਵਾਲੇ ਹਨੇਰੇ ਤੋਂ
ਮੈਂ ਸਦਾ ਹਾਂ ਤੇਰੀ ਬਣ ਰਹਿਣਾਂ, ਜਾਂਵਾ ਦੂਰ ਨਾ ਤੇਰੇ ਡੇਰੇ ਤੋਂ
ਚਾਹਵੇਂ ਤੂੰ ਵੀ ਮੈਂਨੂੰ ਵੱਧ ਜਾਨੋਂ, ਪੜ੍ਹ ਲਵਾਂ ਮੈਂ ਤੇਰੇ ਚੇਹਰੇ ਤੋਂ
ਜਿੱਥੇ ਆਖ ਦੇਵੇਂ ਓਥੇ ਖੜ ਜਾਵਾਂ, ਹਿੱਲਾਂ ਰਤਾ ਨਾ ਤੇਰੇ ਘੇਰੇ ਤੋਂ
ਉਮਰਾਂ ਲਈ ਜੋੜੇ ਜੋ ਨਾਲ ਤੇਰੇ,ਸਦਕੇ ਜਾਂਵਾ ਓਸ ਫੇਰੇ ਤੋਂ
ਜੀਵਾਂ ਮਰਾਂ ਮੈਂ ਨਾਲ ਤੇਰੇ, ਐਸਾ ਵਰ ਲਵਾਂ ਗੁਰੂ ਕਿਹੜੇ ਤੋਂ

ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭
 
Last edited by a moderator:

#m@nn#

The He4rt H4ck3r
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇ&#260

nice...
 
~¤Akash¤~

Prime VIP
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇ&#260

good aa
 
*Sippu*

*FrOzEn TeARs*
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇ&#260

lvly pic :p :b
 
mrpunjab

Banned
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇ&#260

Very Very Nice
 
Top