ਜਿਹਨੂੰ ਘਰ ਕੋਈ ਪੁੱਛਦਾ ਨਹੀਂ

RaviSandhu

SandhuBoyz.c0m
ਜਿਹਨੂੰ ਘਰ ਕੋਈ ਪੁੱਛਦਾ ਨਹੀਂ -- ਉਹ You Tube ਤੇ ਗਾ ਦਿੰਦਾ ...
ਆਪ ਕੁੱਝ ਲਿਖਣਾ ਨੀ ਬਸ ਦੂਜਿਆਂ ਦਾ Modify ਕਰ ਕੇ ਸੁਣਾ ਦਿੰਦਾ ...

22 ਸ਼ਕਲ ਤਾਂ ਦਿਖਾ ਦਿਉ ਦੱਸ ਕਾਹਤੋਂ ਇੰਨਾ ਡਰਦੇ ਹੋ..
ਫਿਰ ਲੁਕਦੇ ਹੋ ਕਾਹਤੋਂ ਜੇ ਰਾਹ Fear Factor ਦਾ ਫੜਦੇ ਹੋ ..
ਗੱਲ ਹੁੰਦੀ ਹੋਰ ਤੇ ਵਿਡੀਉ ਵਾਲਾ ਹੋਰ ਬਣਾ ਦਿੰਦਾ ...
ਉਹਨੂੰ ਘਰ ਕੋਈ ਪੁੱਛਦਾ ਨਹੀਂ --ਉਹ You Tube ਤੇ ਗਾ ਦਿੰਦਾ ...

ਬਸ Publicity ਪਾਉਣ ਲਈ ਜਨਤਾ You-Tube ਤੇ ਗਾਉਂਦੀ ਏ ..
ਇੰਨਾ ਜ਼ੁਲਮ ਹੁੰਦਾ ਹਰ ਰੋਜ਼ ਤਦ ਦੇਸ਼ ਭਗਤੀ ਕਿੱਥੇ ਸੌਂਦੀ ਏ ..
ਦੇਖ ਕੇ ਦੰਗੇ ਸੜਕਾਂ ਤੇ ਅੰਦਰ ਆਪਣੇ-ਆਪ ਨੂੰ ਲੁਕਾ ਦਿੰਦਾ ..
ਫਿਰ ਕਰਦਾ ON PC ਤੇ ਕੋਈ ਗੀਤ ਇਹਨਾਂ ਤੇ ਗਾ ਦਿੰਦਾ ...

ਜਦ ਲੱਗਣ ਲੱਗਣੇ ਨੇ ਪੈਸੇ NET ਤੇ ਵਿਡੀਉ ਪਾਉਣ ਦੇ ...
ਸਭ ਦੇ ਸੁੱਕ ਜਾਣੇ ਗਲੇ - ਸੁਫ਼ਨੇ ਮਰ ਜਾਣੇ ਗਾਉਣ ਦੇ ..
ਫ਼ਰੀ ਦਾ ਕੰਮ ਦੇਖ ਕੇ ਹਰ ਕੋਈ ੧੦-੨੦ ਗਾਣੇ ਪਾ ਦਿੰਦਾ ..
ਉਹਨੂੰ ਘਰ ਕੋਈ ਪੁੱਛਦਾ ਨਹੀਂ -- ਉਹ You Tube ਤੇ ਗਾ ਦਿੰਦਾ ...

ਬਾਕੀ ਥੱਲੇ Comment ਲਿਖਣ ਵਾਲਿਆਂ ਦਾ ਵੀ ਹੜ ਹੁੰਦਾ ...
ਇਹੋ ਜਿਹਾ ਲਿਖਦੇ ਕਿ ਸਭ ਸਾਹਮਣੇ ਨਾ ਪੜ ਹੁੰਦਾ ...
ਇੰਨਾ ਗੀਤ ਵੀ ਨੀ ਝੁਕਾਉਂਦਾ ਜਿੰਨਾ Comment ਸਿਰ ਝੁਕਾ ਦਿੰਦਾ ..
ਉਹਨੂੰ ਘਰ ਕੋਈ ਪੁੱਛਦਾ ਨਹੀਂ ਤੇ ਉਹ YouTube ਤੇ ਗਾ ਦਿੰਦਾ ...

ਕਿਸੇ ਤੋਂ ਕਾਹਦਾ ਪਰਦਾ ਇੱਥੇ ਸਭਨੂੰ ਹੀ ਦਿਖਦਾ ..
ਅਮਨ ਹੋਰਾਂ ਨੂੰ ਕੀ ਕਹਿਣਾ ਤੂੰ ਆਪ ਵੀ ਤਾਂ ਲਿਖਦਾ ..
ਜਦ ਕੋਈ ਆਖੇ ਮਾੜਾ ਬੱਬੂ ਨੂੰ ਤੂੰ ਵੀ ਕਲਮ ਚਲਾ ਦਿੰਦਾ ..
ਤੈਨੂੰ ਵੀ ਕਿਹੜਾ ਕੋਈ ਪੁੱਛਦਾ ਤੂੰ ਵੀ ਲਿਖਕੇ NET ਤੇ ਪਾ ਦਿੰਦਾ ...
 
Top