Jakham

ਓ ਬੇਵਫ਼ਾ ਕੀ ਜਾਨੇ ਪਿਆਰ ਦੀ ਕਦਰ
ਜਿਸ ਨੇ ਹੋਰਾ ਨਾਲ ਮਿਲਕੇ ਮੇਰਾ ਦਿਲ ਦੁਖਾਯਾ
ਇੱਕ ਗਮ ਮਿਲਦਾ ਹੈ ਕਈ ਵਾਰ ਅਜਿਹਾ,ਜੋ ਲੱਖਾਂ ਮਨ ਦੀਆਂ ਖੁਸ਼ੀਆਂ ਨੂੰ ਮਾਰ ਦਿੰਦਾ ਏ.ਗੱਲ ਜਿਸਮ ਤੋਂ ਸ਼ੁਰੂ ਹੋ ਜਿਸਮ ਤੇ ਮੁੱਕ ਜਾਵੇ,ਕੌਣ ਏ ਜੋ ਇੱਥੇ ਕਿਸੇ ਨੂੰ ਸੱਚਾ ਪਿਆਰ ਦਿੰਦਾ ਏ.ਇਹ ਨਹੀਂ ਕਿ ਉਹ ਕੋਈ ਖੁਸ਼ੀ ਨਹੀਂ ਦਿੰਦਾ,ਇੱਕ ਖੁਸ਼ੀ ਨਾਲ ਗਮ ਵੀ ਕਈ ਹਜਾਰ ਦਿੰਦਾ ਏ.ਮੇਰੇ ਲਹੂ 'ਚ ਸਾਹ ਬਣ ਘੁਲ ਗਈ ਏ ਉਹਦੀ ਯਾਦ,ਉਹ ਖਬਰੇ ਕਿਸ ਤਰਾਂ ਕਿਸੇ ਨੂੰ ਸੌਖਿਆਂ ਹੀ ਵਿਸਾਰ ਦਿੰਦਾ ਏ.ਜਖਮ ਦੇਣ ਦਾ ਤਰੀਕਾ ਵੀ ਹੈ ਬੜਾ ਨਿਰਾਲਾ ਉਸਦਾ,ਜਦੋਂ ਵੀ ਮਿਲੇ ਸੀਨੇ 'ਚ ਇੱਕ ਛੁਰੀ ਉਤਾਰ ਦਿੰਦਾ ਏ.
 
Top