ਅੱਕ ਦੀ ਵੀ ਛਾਂ ਮਿਲੇ।

Saini Sa'aB

K00l$@!n!
ਥਲ ਜਹੀ ਇਸ ਜ਼ਿੰਦਗੀ ਵਿਚ ਹਾਂ ਜਲੇ ਹਰ ਦਿਨ ਜਲੇ
ਬਿਰਖ ਬੂਟੇ ਨਾ ਕਿਤੇ ਕੋ ਅੱਕ ਦੀ ਵੀ ਛਾਂ ਮਿਲੇ।

ਦੋਸਤਾਂ ਨੇ ਵਾਹ ਪੂਰੀ ਲਾ ਲਈ ਹਰ ਮੋੜ ਤੇ
ਫੱਟ ਖਾਕੇ ਵੀ ਅਸਾਂ ਤੇ ਹੋਂਟ ਰੱਖੇ ਨੇ ਸਿਲੇ।

ਮਿਲਨ ਦੀ ਹੀ ਆਸ ਲੈਕੇ ਹਰ ਸੁਬ੍ਹਾ ਔਂਦੀ ਰਹੀ
ਸ਼ਾਮ ਤੋਂ ਫਿਰ ਰਾਤ ਹੋਵੇ ਯਾਦ ਪਲਦੀ ਵਿਚ ਦਿਲੇ।

ਵਾਂਗ ਪੰਛੀ ਨਾ ਕਦੇ ਵੀ ਕੈਦ ਮੈਨੂੰ ਗਾਖਦੀ
ਚੋਗ ਖਾਕੇ ਪਿੰਜਰੇ ਦੀ ਕੈਦ ਨੂੰ ਨਾ ਪਰ ਹਿਲੇ।

ਹਰ ਲਹਿਰ ਜੋ ਕੰਢਿਆਂ ਨੂੰ ਚੁੰਮਦੀ ਹੈ ਕਹਿ ਗਈ
ਮਿਲਨ ਚਾਹੇ ਮੌਤ ਦੇਵੇ ਪਰ ਜੁਦਾਈ ਨਾ ਮਿਲੇ।

ਜੁਗਨੁਆਂ ਦੀ ਰੌਸ਼ਨੀ ਵੀ ਹੈ ਬੜੀ ਰਸਤੇ ਲਈ
ਜਾ ਰਿਹਾ ਹਾਂ ਕੋਲ ਉਸਦੇ ਹਰ ਕਦਮ ਤੇ ਦਿਲ ਖਿਲੇ।

ਆਖਦੇ ਸੰਧੂ ਦਿਵਾਨਾ ਹੋ ਗਿਆ ਹੈ ਭਾਲਦਾ
ਰੌਸ਼ਨੀ ਦੀ ਭਾਲ ਕਰਦਾ ਰਾਤ ਲਾਵੇ ਉਹ ਬਿਲੇ


- ਪ੍ਰੋ. ਸ਼ਮਸ਼ੇਰ ਸਿੰਘ ਸੰਧੂ,ਕੈਲਗਰੀ
 
Top