ਆਣ ਖਲੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ

gurpreetpunjabishayar

dil apna punabi
ਜਦ-ਜਦ ਵੀ ਆਣ ਖਲੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।
ਫੁੱਲ ਵਰਗਾ ਹੌਲਾ ਹੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।
ਫਿਕਰ ਤੇ ਜ਼ਿੰਮੇਵਾਰੀ ਦੀ, ਪੰਡ ਆਪਣੇ ਸਿਰ ਤੋਂ ਲਾਹ ਕੇ ਮੈਂ,
ਆ ਮਿੱਠੀ ਨੀਂਦਰ ਸੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।
ਮੰਜ਼ਲ ਜਦ ਦੂਰੋਂ ਨਜ਼ਰ ਪਈ, ਕੋਈ ਅਜਬ ਨਜ਼ਾਰਾ ਮਿਲਿਆ ਤਦ,
ਖੁਸ਼ੀਆਂ ਵਿੱਚ ਖੀਵਾ ਹੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।
ਜਦ-ਜਦ ਵੀ ਦਿਲ ਉਪਰਾਮ ਹੋਇਆ, ਕੋਈ ਯਾਦ ਪਟਾਰੀ ਖੋਲ੍ਹ ਲਈ,
ਤੇ ਖੁਆਬਾਂ ਅੰਦਰ ਖੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।
ਜੱਗ ਕੋਲੋਂ ਮੁੱਖ ਭਵਾ ਕੇ ਤੇ, ਦਰਦਾਂ ਦਾ ਹਾਣੀ ਹੋ ਬਹਿੰਦਾ,
ਮੈਂ ਛਲ-ਛਲ ਅੱਥਰੂ ਰੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।
ਇਸ ਪ੍ਰੀਤਾਂ ਵਾਲੀ ਗਾਨੀ ਦਾ, ਹੈ ਇਕ-ਇਕ ਮਣਕਾ ਆਖ ਰਿਹਾ,
ਮੈਂ ਗਿਆ ‘ਮੈ ਪਰੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ
 
Top