ਮੈਂ ਭੁੱਲ ਗਿਆ ਹਾਂ ਸੱਥ ਦੇ ਖੂਹ ਵਾਲੇ ਬੋਹੜ ਦੀ ਛਾਂ

gurpreetpunjabishayar

dil apna punabi
ਮੈਂ ਭੁੱਲ ਗਿਆ ਹਾਂ
ਉਹ ਸਉਣ ਮਹੀਨੇ ਸਾਡੇ ਵਿਹੜੇ ਲੱਗੀ ਪਤਲੀ ਛਮਕ ਡੇਕ ਦੇ ਫੁੱਲਾਂ ਦੀ ਮਹਿਕ
ਹੁਣ ਤਾਂ ਮਹਿਕ ਆਉਂਦੀ ਹੈ ਬਨਾਉਟੀ ਜਿਹੀ ਨਿਕੰਮੇ ਬਦਨਾਂ ਦੀ ||

ਮੈਂ ਭੁੱਲ ਗਿਆ ਹਾਂ
ਉਹ ਸੁਬਹਾ-ਸੁਬਹਾ ਸਿਆਲਾਂ ਵਿੱਚ
ਚੁੱਲੇ ਡਾਹੀਆਂ ਕਪਾਹ ਦੀਆਂ ਛਿਟੀਆਂ ਦਾ ਨਿੱਘ
ਹੁਣ ਤਾਂ ਨਿੱਘ ਆਉਦਾਂ ਚਲਦੀਆਂ ਮਸ਼ੀਨਾਂ ਦਾ ਕੰਪੀਊਟਰਾਂ ਦਾ ||

ਮੈਂ ਭੁੱਲ ਗਿਆ ਹਾਂ
ਉਹ ਖੇਤ ਬਹਿਕੇ ਪੀਣੀ ਗੁੜ ਦੀ ਚਾਹ ਦਾ ਸਵਾਦ
ਹੁਣ ਤਾਂ ਮਸ਼ੀਨੀ ਚਾਹ ਦੀਆਂ ਦੋ ਕੱਪੀਆਂ ਵੀ ਉਹ ਖੇਤ ਵਾਲਾ ਨਜ਼ਾਰਾ ਨੀ ਦਿੰਦੀਆਂ ||

ਮੈਂ ਭੁੱਲ ਗਿਆ ਹਾਂ
ਸੱਥ ਦੇ ਖੂਹ ਵਾਲੇ ਬੋਹੜ ਦੀ ਛਾਂ
ਹੁਣ ਤਾਂ ਸਿਰ ਤੇ ਬਰਫ ਵਾਲੇ ਪਾਣੀ ਦੀ ਵਾਛੜ ਹੁੰਦੀ ਹੈ
ਲਗਦੈ ਇਹ ਬਰਫ ਦਾ ਪਾਣੀ ਮੇਰੇ ਅੰਦਰ ਨੂੰ ਜਮਾ ਕੇ ਛੱਡੂ
ਤੇ ਮੇਰੀ ਕਲਮ ਨੂੰ ਸੁਕਾ ਕੇ ਛੱਡੂ

ਪਰ ਮੇਰੇ ਵਿੱਚ ਬੈਠਾ ਇੱਕ ਪੇਂਡੂ ਬੰਦਾ ਰੋਜ਼ ਰਾਤ ਨੁੰ ਇੱਕ ਧੂਣੀ ਧੁਖਾ ਲੈਦਾਂ ਹੈ
ਤੇ ਸਾਰੀ ਰਾਤ ਮੇਰੇ ਨਾਲ ਪਿੰਡ ਦੀਆਂ ਗੱਲਾਂ ਕਰਦਾ ਰਹਿੰਦੇ
ਤੇ ਸੁਬਹਾ ਜਾਣ ਲੱਗਾ ਕਹਿੰਦੇ Masoun ਕੱਲ ਆ ਜਾਵੀਂ ਏਸੇ ਟੈਮ ਤੇ
 
Top