bapu da laadla
VIP
ਬਾਕੀ ਸੋਚਦੇ ਰਿਹੇ,
ਮੈਂ ਕਰਦਾ ਰਿਹਾ ,
ਓਹ ਤੁਰਨਾ ਲੋਚਦੇ ਰਹੇ ,
ਮੈਂ ਡਿੰਗ ਭਰਦਾ ਰਿਹਾ ,
ਖਿੰਡ ਖਿੰਡ ਕੇ ਉਸਰਿਆ ,
ਠੰਡਾ ਆਬ ਹਾਂ ,
ਮੈਂ ਪੰਜਾਬ ਹਾਂ ||
ਵਾਰ ਖੰਜਰਾ ਦੇ ਜਰਕੇ ਵੀ ,
ਮੈਂ ਖੜਦਾ ਰਿਹਾ ,
ਛਲਨੀ ਪਿੰਡੇ ਨਾਲ ਵੀ ,
ਮੈਂ ਲੜਦਾ ਰਿਹਾ ,
ਗੁਰੂਆਂ ਦੇ ਪੈਰ ਚੁੰਮ,
ਬਣਿਆ ਸੈਲਾਬ ਹਾਂ ,
ਮੈਂ ਪੰਜਾਬ ਹਾਂ ||
ਸੱਥ ਨੂੰ ਘੇਰੀ ਬੈਠਾ,
ਬੋਹੜ ਦੀ ਠੰਡੀ ਛਾਂ ਹਾਂ,
ਜਿਥੇ ਸੋਹਲ ਖੇਡਿਆ,
ਉਹੀ ਕੱਚੀ ਥਾਂ ਹਾਂ ,
ਨਿੱਕੀ ਕਲੀ ਤੋ ਬਣਿਆ,
ਜੋਬਨ ਫੁੱਲ ਗੁਲਾਬ ਹਾਂ ,
ਮੈਂ ਪੰਜਾਬ ਹਾਂ,
ਮੈਂ ਅੱਜ ਵੀ ,
ਮਿਰਜੇ ਜੰਮ ਰਿਹਾ ,
ਬਹੁਤੇ ਰਾੰਝਿਆ ਨੂੰ,
ਲਾ ਕੰਮ ਰਿਹਾ,
ਉਸੇ ਸੋਹਣੀ ਨੂੰ ਉਡੀਕਦਾ,
ਦਰਿਆ ਚਿਨਾਬ ਹਾਂ ,
ਮੈਂ ਪੰਜਾਬ ਹਾਂ ||
ਅੰਨਦਾਤਾ ਨਾਉ ਮੇਰਾ ,
ਸੂਲ ਬਣ ਚੁੱਬ ਰਿਹਾ,
ਨੌਜਵਾਨਾ ਦਾ ਬੇੜਾ ,
ਨਸ਼ੀਲੇ ਦਰਿਆ ਵਿਚ ਡੁੱਬ ਰਿਹਾ,
ਨਹਿਰੀ ਹੋਏ ਦਰਿਆਵਾਂ ਤੋ ,
ਮੰਗ ਰਿਹਾ ਜਵਾਬ ਹਾਂ ,
ਮੈਂ ਪੰਜਾਬ ਹਾਂ ||
ਹਰਿਆਲੀ ਦਾ ਮਾਰ ਮੜਾਸਾ ,
ਹਰ ਘਰ ਸੁੱਖ ਹੀ ਵੰਡੇ ਨੇ ,
ਸਰਹੱਦਾ ਤੇ ਤੈਨਾਤ ਜੋ ,
ਮੇਰੇ ਹੀ ਜਵਾਨ ਚੰਡੇ ਨੇ ,
ਵੰਡਦਾ ਪਿਆਰ ਆਇਆ ,
ਮੁੱਢ ਤੋਂ ਬੇਹਿਸਾਬ ਹਾਂ ,
ਮੈਂ ਪੰਜਾਬ ਹਾਂ ||
ਸੱਜੇ ਖੱਬੇ ਹੱਥ ਮੇਰੇ,
ਸੰਤਾਲੀ ਨੇ ਵੰਡ ਲਏ,
ਰਹਿੰਦੇ ਚਾਰ ਭਾਈ ਮੇਰੇ ,
ਚੁਰਾਸੀ ਨੇ ਡੰਗ ਲਏ ,
ਅਜੇ ਤਾਈ ਕਰ ਰਿਹਾ ,
ਕਰਮਾਂ ਦਾ ਹਿਸਾਬ ਹਾਂ ,
ਮੈਂ ਪੰਜਾਬ ਹਾਂ||
ਹੱਸਦੇ ਨੱਚਦੇ ਲੋਕ ਹੀ ,
ਮੇਰੀ ਜਾਨ ਹਨ ,
ਮੇਰੀ ਹਿੱਕ ਤੇ ਉੱਸਰੇ ਕਿੱਤੇ,
ਮੇਰੀ ਪਹਿਚਾਨ ਹਨ ,
ਸੁਬਹ ਸ਼ਾਮ ਪੂਜਦਾ ,
ਮੈਂ ਰੱਬ ਦਾ ਮਹਿਤਾਬ ਹਾਂ,
ਮੈਂ ਪੰਜਾਬ ਹਾਂ||
ਮੈਂ ਕਰਦਾ ਰਿਹਾ ,
ਓਹ ਤੁਰਨਾ ਲੋਚਦੇ ਰਹੇ ,
ਮੈਂ ਡਿੰਗ ਭਰਦਾ ਰਿਹਾ ,
ਖਿੰਡ ਖਿੰਡ ਕੇ ਉਸਰਿਆ ,
ਠੰਡਾ ਆਬ ਹਾਂ ,
ਮੈਂ ਪੰਜਾਬ ਹਾਂ ||
ਵਾਰ ਖੰਜਰਾ ਦੇ ਜਰਕੇ ਵੀ ,
ਮੈਂ ਖੜਦਾ ਰਿਹਾ ,
ਛਲਨੀ ਪਿੰਡੇ ਨਾਲ ਵੀ ,
ਮੈਂ ਲੜਦਾ ਰਿਹਾ ,
ਗੁਰੂਆਂ ਦੇ ਪੈਰ ਚੁੰਮ,
ਬਣਿਆ ਸੈਲਾਬ ਹਾਂ ,
ਮੈਂ ਪੰਜਾਬ ਹਾਂ ||
ਸੱਥ ਨੂੰ ਘੇਰੀ ਬੈਠਾ,
ਬੋਹੜ ਦੀ ਠੰਡੀ ਛਾਂ ਹਾਂ,
ਜਿਥੇ ਸੋਹਲ ਖੇਡਿਆ,
ਉਹੀ ਕੱਚੀ ਥਾਂ ਹਾਂ ,
ਨਿੱਕੀ ਕਲੀ ਤੋ ਬਣਿਆ,
ਜੋਬਨ ਫੁੱਲ ਗੁਲਾਬ ਹਾਂ ,
ਮੈਂ ਪੰਜਾਬ ਹਾਂ,
ਮੈਂ ਅੱਜ ਵੀ ,
ਮਿਰਜੇ ਜੰਮ ਰਿਹਾ ,
ਬਹੁਤੇ ਰਾੰਝਿਆ ਨੂੰ,
ਲਾ ਕੰਮ ਰਿਹਾ,
ਉਸੇ ਸੋਹਣੀ ਨੂੰ ਉਡੀਕਦਾ,
ਦਰਿਆ ਚਿਨਾਬ ਹਾਂ ,
ਮੈਂ ਪੰਜਾਬ ਹਾਂ ||
ਅੰਨਦਾਤਾ ਨਾਉ ਮੇਰਾ ,
ਸੂਲ ਬਣ ਚੁੱਬ ਰਿਹਾ,
ਨੌਜਵਾਨਾ ਦਾ ਬੇੜਾ ,
ਨਸ਼ੀਲੇ ਦਰਿਆ ਵਿਚ ਡੁੱਬ ਰਿਹਾ,
ਨਹਿਰੀ ਹੋਏ ਦਰਿਆਵਾਂ ਤੋ ,
ਮੰਗ ਰਿਹਾ ਜਵਾਬ ਹਾਂ ,
ਮੈਂ ਪੰਜਾਬ ਹਾਂ ||
ਹਰਿਆਲੀ ਦਾ ਮਾਰ ਮੜਾਸਾ ,
ਹਰ ਘਰ ਸੁੱਖ ਹੀ ਵੰਡੇ ਨੇ ,
ਸਰਹੱਦਾ ਤੇ ਤੈਨਾਤ ਜੋ ,
ਮੇਰੇ ਹੀ ਜਵਾਨ ਚੰਡੇ ਨੇ ,
ਵੰਡਦਾ ਪਿਆਰ ਆਇਆ ,
ਮੁੱਢ ਤੋਂ ਬੇਹਿਸਾਬ ਹਾਂ ,
ਮੈਂ ਪੰਜਾਬ ਹਾਂ ||
ਸੱਜੇ ਖੱਬੇ ਹੱਥ ਮੇਰੇ,
ਸੰਤਾਲੀ ਨੇ ਵੰਡ ਲਏ,
ਰਹਿੰਦੇ ਚਾਰ ਭਾਈ ਮੇਰੇ ,
ਚੁਰਾਸੀ ਨੇ ਡੰਗ ਲਏ ,
ਅਜੇ ਤਾਈ ਕਰ ਰਿਹਾ ,
ਕਰਮਾਂ ਦਾ ਹਿਸਾਬ ਹਾਂ ,
ਮੈਂ ਪੰਜਾਬ ਹਾਂ||
ਹੱਸਦੇ ਨੱਚਦੇ ਲੋਕ ਹੀ ,
ਮੇਰੀ ਜਾਨ ਹਨ ,
ਮੇਰੀ ਹਿੱਕ ਤੇ ਉੱਸਰੇ ਕਿੱਤੇ,
ਮੇਰੀ ਪਹਿਚਾਨ ਹਨ ,
ਸੁਬਹ ਸ਼ਾਮ ਪੂਜਦਾ ,
ਮੈਂ ਰੱਬ ਦਾ ਮਹਿਤਾਬ ਹਾਂ,
ਮੈਂ ਪੰਜਾਬ ਹਾਂ||