ਆਜੋ ਵੀ ਦੋਸਤੋਂ ਇਕ ਨਵੀਂ ਗੱਲ ਸੁਣਾਵਾਂ....
ਜਦੋਂ ਕਦੇ ਕਿਸੇ ਇਲਾਕੇ ਵਿਚ ਮੀਂਹ ਨਹੀਂ ਪੈਂਦਾ ਤਾਂ ਉੱਥੋਂ ਦੇ ਲੋਕੀ ਇੰਦਰ ਦੇਵਤੇ ਨੂੰ ਮੰਨਾਉਂਣ ਲਈ ਜੱਗ ਕਰਦੇ ਤਾਂ ਤੁਸੀਂ ਬਥੇਰੇ ਸੁਣੇ ਹੋਣਗੇ, ਪਰ ਅੱਜ ਮਹਿਲ ਕਲਾਂ (Barnala) ਨੇੜਲੇ ਪਿੰਡ ਖਿਆਲੀ ਵਿਚ ਇੱਕ ਵੱਖਰੀ ਕਿਸਮ ਦਾ ਜੱਗ ਇੰਦਰ ਨੂੰ ਮਨਾਉਂਣ ਲਈ ਕੀਤਾ ਗਿਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹੋ ਜਿਹਾ ਕਿਹੜਾ ਵੱਖਰਾ ਜੱਗ। ਦੋਸਤੋਂ ਵੱਖਰੀ ਗੱਲ ਇਹ ਸੀ ਕਿ ਇਸ ਵਿਚ ਚੌਲ , ਕੜਾਹ ਆਦਿ ਚੀਜਾਂ ਨਹੀਂ ਵਰਤਾਈਆਂ ਗਈਆਂ ਸਗੋਂ ਵੱਖੋ ਵੱਖ ਕਿਸਮ ਦੀ ਸ਼ਰਾਬ (ਦੇਸੀ, ਅੰਗਰੇਜ਼ੀ, ਬੀਅਰ) ਆਦਿ ਖੁਲੇ ਰੂਪ ਵਿਚ ਵਰਤਾਈ ਗਈ। ਰਾਤ ਕਰੀ 9 ਵਜੇ ਤੱਕ ਚੱਲੇ ਇਸ ਜੱਗ ਵਿਚ ਪਰਵਾਸੀ ਮਜ਼ਦੂ੍ਰਾਂ ਸਮੇਤ ਕਰੀਬ 500 ਪਿਆਕੜਾਂ ਨੇ ਅੰਗੂਰਾਂ ਦੀ ਬੇਟੀ (ਸ਼ਰਾਬ) ਦਾ ਪ੍ਰਸ਼ਾਦ ਲਿਆ।
ਇਸ ਜੱਗ ਦੀ ਖਬਰ ਇਲਾਕੇ ਵਿਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਖਬਰ ਮਿਲਦੇ ਸਾਰ ਹੀ ਗੁਆਂਢੀ ਪਿੰਡਾਂ ਦੇ ਲੋਕ ਆਪੋ ਆਪਣੇ ਸਾਧਨਾਂ ਉੱਪਰ ਪਹੁੰਚਣ ਲੱਗੇ ਅਤੇ ਇਹ ਜੱਗ ਇਕ ਮੇਲੇ ਦਾ ਰੂਪ ਧਾਰਨ ਕਰ ਗਿਆ।ਇਸ ਜੱਗ ਵਿਚ ਜਿੱਥੇ ਪ੍ਰਬੰਧਕਾਂ ਵੱਲੋ ਸ਼ਰਾਬ ਦੇ ਸੌਕੀਨਾਂ ਲਈ ਬਰਫ਼, ਨਮਕੀਨ, ਸਲਾਦ ਦਾ ਪ੍ਰਬੰਧ ਕੀਤਾ ਗਿਆ ਉੱਥੇ ਉਨ੍ਹਾਂ ਦੀ ਸੁਰੱਖਿਆਂ ਦਾ ਵੀ ਪੂਰਾ ਖਿਆਲ ਰੱਖਿਆ ਗਿਆ। ਇਸ ਜੱਗ ਦੀ ਇਲਾਕੇ ਵਿਚ ਖੂਬ ਚਰਚਾ ਚੱਲ ਰਹੀ ਹੈ ਅਤੇ ਹੁਣ UNP ਤੇ ਵੀ ਚੱਲੂ।